ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਦਨ ਦੇ ਦੋਵਾਂ ਸਦਨਾਂ ਦੀ ਸੰਯੁਕਤ ਬੈਠਕ ਵਿਚ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਨ ਨੂੰ ਵਿਸ਼ਵ ਵਿਚ ਇਕ ਨਵੀਂ ਉਮੀਦ ਜਗਾਉਣ ਵਾਲਾ ਕਰਾਰ ਦਿੱਤਾ। ਪੀ.ਐਮ. ਮੋਦੀ ਨੇ ਕਿਹਾ ਕਿ ਪੂਰੀ ਦੁਨੀਆ ਇਕ ਵੱਡੇ ਸੰਕਟ ਨਾਲ ਜੂਝ ਰਹੀ ਹੈ। ਚੰਗਾ ਹੁੰਦਾ ਕਿ ਵਿਰੋਧੀ ਪੱਖ ਰਾਸ਼ਟਰਪਤੀ ਦਾ ਭਾਸ਼ਣ ਸੁਣਦਾ ਪਰ ਉਨ੍ਹਾਂ ਦੇ ਭਾਸ਼ਣ ਦਾ ਪ੍ਰਭਾਵ ਇੰਨਾ ਹੈ ਕਿ ਵਿਰੋਧੀ ਬਿਨਾਂ ਕੁੱਝ ਸੁਣੇ ਵੀ ਇੰਨਾਂ ਕੁੱਝ ਉਨ੍ਹਾਂ ਦੇ ਭਾਸ਼ਣ ’ਤੇ ਬੋਲ ਸਕਿਆ ਹੈ।
ਇਹ ਵੀ ਪੜ੍ਹੋ: ਚਮੋਲੀ ਹਾਦਸੇ ਦੇ ਪੀੜਤਾਂ ਦੀ ਮਦਦ ਲਈ ਅੱਗੇ ਆਏ ਰਿਸ਼ਭ ਪੰਤ, ਕੀਤਾ ਮੈਚ ਫ਼ੀਸ ਦੇਣ ਦਾ ਐਲਾਨ
ਪੀ.ਐਮ. ਮੋਦੀ ਨੇ ਸਦਨ ਵਿਚ ਕਿਹਾ ਕਿ ਚੋਣਾਂ ਦੇ ਸਮੇਂ ਕਰਜ਼ਮਾਫੀ ਕੀਤੀ ਜਾਂਦੀ ਹੈ ਪਰ ਉਸ ਨਾਲ ਛੋਟੇ ਕਿਸਾਨਾਂ ਨੂੰ ਫ਼ਾਇਦਾ ਨਹੀਂ ਹੁੰਦਾ ਹੈ। ਪਿਛਲੀ ਫ਼ਸਲ ਬੀਮਾ ਯੋਜਨਾ ਵੀ ਵੱਡੇ ਕਿਸਾਨਾਂ ਲਈ ਸੀ, ਜੋ ਸਿਰਫ਼ ਬੈਂਕ ਤੋਂ ਲੋਨ ਲੈਂਦਾ ਸੀ। ਯੂਰੀਆ ਹੋਵੇ ਜਾਂ ਕੋਈ ਦੂਜੀ ਯੋਜਨਾ, ਪਹਿਲਾਂ ਸਾਰੀਆਂ ਯੋਜਨਾਵਾਂ ਦਾ ਲਾਭ 2 ਹੈਕਟੇਟਰ ਤੋਂ ਜ਼ਿਆਦਾ ਵਾਲੇ ਕਿਸਾਨਾਂ ਨੂੰ ਹੁੰਦਾ ਸੀ। ਪੀ.ਐਮ. ਨੇ ਕਿਹਾ ਕਿ 2014 ਦੇ ਬਾਅਦ ਅਸੀਂ ਕਈ ਪਰਿਵਰਤਨ ਕੀਤੇ ਅਤੇ ਫ਼ਸਲ ਬੀਮਾ ਦੇ ਦਾਇਰੇ ਨੂੰ ਵਧਾ ਦਿੱਤਾ। ਪੀ.ਐਮ. ਮੋਦੀ ਨੇ ਕਿਹਾ ਕਿ ਫ਼ਸਲ ਬੀਮਾ ਯੋਜਨਾ ਤਹਿਤ 90 ਹਜ਼ਾਰ ਕਰੋੜ ਰੁਪਏ ਦਿੱਤੇ ਗਏ। ਅਸੀਂ ਕਰੀਬ ਪੌਣੇ ਦੋ ਕਰੋੜ ਲੋਕਾਂ ਤੱਕ ਕਿਸਾਨ ਕੈ੍ਰਡਿਟ ਕਾਰਡ ਨੂੰ ਪਹੁੰਚਾਇਆ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨ ਸਨਮਾਨ ਨਿਧੀ ਯੋਜਨਾ ਲਾਗੂ ਕੀਤੀ। 10 ਕਰੋੜ ਪਰਿਵਾਰਾਂ ਨੂੰ ਇਸ ਦਾ ਲਾਭ ਮਿਲਿਆ ਅਤੇ 1.15 ਲੱਖ ਕਰੋੜ ਕਿਸਾਨਾਂ ਦੇ ਖਾਤੇ ਵਿਚ ਗਿਆ ਹੈ। ਅਸੀਂ ਸੌ ਫ਼ੀਸਦੀ ਕਿਸਾਨਾਂ ਨੂੰ ਸੁਆਇਲ ਹੈਲਥ ਕਾਰਡ ਪੇਸ਼ ਕੀਤਾ।
ਇਹ ਵੀ ਪੜ੍ਹੋ: ਕੰਗਨਾ ਦੀ ਦਿਲਜੀਤ ਨੂੰ ਚੁਣੌਤੀ, ਕਿਹਾ- ਇਕ ਵਾਰ ਕਹਿ ਕੀ ਤੂੰ ਖਾਲਿਸਤਾਨੀ ਨਹੀਂ ਹੈ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਦਨ 'ਚ ਕਿਸਾਨ ਅੰਦੋਲਨ 'ਤੇ ਹੋਈ ਚਰਚਾ ਪਰ ਅੰਦੋਲਨ ਕਿਉਂ ਹੋ ਰਿਹੈ ਇਹ ਨਹੀਂ ਦੱਸਿਆ : PM ਮੋਦੀ
NEXT STORY