ਨਵੀਂ ਦਿੱਲੀ- ਕਾਂਗਰਸ ਨੇ ਸਭ ਤੋਂ ਲੰਬੇ ਸਮੇਂ ਤੱਕ ਚੁਣੇ ਹੋਏ ਪ੍ਰਧਾਨ ਮੰਤਰੀ ਵਜੋਂ ਸੇਵਾ ਕਰਨ ਦੇ ਨਰਿੰਦਰ ਮੋਦੀ ਦੇ ਰਿਕਾਰਡ ਨੂੰ ਲੈ ਕੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉਹ ਭਾਰਤ 'ਤੇ ਇਕ ਬੋਝ ਦੀ ਤਰ੍ਹਾਂ ਹਨ, ਕਿਉਂਕਿ ਉਹ ਲੋਕਤੰਤਰ ਦੇ ਕਤਲ ਲਈ ਜ਼ਿੰਮੇਵਾਰ ਹਨ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਦੋਸ਼ ਵੀ ਲਗਾਇਆ ਕਿ ਪ੍ਰਧਾਨ ਮੰਤਰੀ ਭਾਵੇਂ ਹੀ ਪੰਡਿਤ ਜਵਾਹਰਲਾਲ ਨਹਿਰੂ ਦੇ ਪ੍ਰਤੀ 'ਸਨਕ' ਕਾਰਨ ਕੋਈ ਖੁਦ ਦਾ ਤੈਅ ਮੀਲ ਦਾ ਪੱਥਰ ਹਾਸਲ ਕਰ ਰਹੇ ਹੋਣ ਪਰ ਅਸਲ 'ਚ ਉਹ ਪੰਡਿਤ ਨਹਿਰੂ, ਬਾਬਾ ਸਾਹਿਬ ਭੀਮਰਾਵ ਅੰਬੇਡਕਰ, ਸਰਦਾਰ ਵੱਲਭਭਾਈ ਪਟੇਲ ਅਤੇ ਮੌਲਾਨਾ ਅਬਦੁੱਲ ਕਲਾਮ ਆਜ਼ਾਦ ਵਰਗੇ ਮਹਾ ਪੁਰਸ਼ਾਂ ਦੀਆਂ ਉਪਲੱਬਧੀਆਂ ਨੂੰ ਮਿਟਾਉਣਾ ਚਾਹੁੰਦੇ ਹਨ। ਰਮੇਸ਼ ਨੇ 'ਐਕਸ' 'ਤੇ ਪੋਸਟ ਕੀਤਾ,''15 ਅਗਸਤ 1947 ਨੂੰ ਜਵਾਹਰਲਾਲ ਨਹਿਰੂ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਅਤੇ ਉਨ੍ਹਾਂ ਨੇ ਇਕ ਅਜਿਹੀ ਸ਼ਾਨਦਾਰ ਕੈਬਨਿਟ ਦੀ ਅਗਵਾਈ ਕੀਤੀ, ਜਿਹੜੀ ਦੁਨੀਆ 'ਚ ਸ਼ਾਇਦ ਹੀ ਕਦੇ ਦੇਖੀ ਗਈ ਹੋਵੇ। ਇਸ ਦੇ ਅਗਲੇ 5 ਸਾਲਾਂ 'ਚ ਆਧੁਨਿਕ ਭਾਰਤ ਦਾ ਨਿਰਮਾਣ ਹੋਇਆ।''
ਉਨ੍ਹਾਂ ਕਿਹਾ ਕਿ ਉਸ ਸਮੇਂ 560 ਤੋਂ ਜ਼ਿਆਦਾ ਰਿਆਸਤਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਭਾਰਤੀ ਸੰਘ 'ਚ ਮਿਲਾਇਆ ਗਿਆ, ਭਾਰਤ ਦੇ ਸੰਵਿਧਾਨ 'ਤੇ ਚਰਚਾ ਹੋਈ ਅਤੇ ਉਸ ਨੂੰ ਅਪਣਾਇਆ ਗਿਆ, ਜ਼ਮੀਨੀ ਪ੍ਰਣਾਲੀ ਖ਼ਤਮ ਕੀਤੀ ਗਈ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਲਈ ਰਾਖਵਾਂਕਰਨ ਲਾਗੂ ਕੀਤਾ ਗਿਆ, ਕਈ ਬਹੁਉਦੇਸ਼ੀ ਸਿੰਚਾਈ ਅਤੇ ਬਿਜਲੀ ਪ੍ਰਾਜੈਕਟ ਸ਼ੁਰੂ ਕੀਤੇ ਗਏ, ਵਿਗਿਆਨ ਅਤੇ ਤਕਨੀਕ (ਜਿਸ 'ਚ ਪਰਮਾਣੂ ਊਰਜਾ ਵੀ ਸ਼ਾਮਲ ਹੈ) ਲਈ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ ਅਤੇ ਭਾਰਤ ਗਲੋਬਲ ਮਾਮਲਿਆਂ 'ਚ ਇਕ ਤਾਕਤ ਵਜੋਂ ਉੱਭਰਿਆ। ਰਮੇਸ਼ ਦਾ ਕਹਿਣਾ ਹੈ,''ਉਸੇ ਦੌਰ 'ਚ ਸਾਰੇ ਬਾਲਗਾਂ ਨੂੰ ਵੋਟ ਦੇਣ ਦਾ ਅਧਿਕਾਰ ਯਕੀਨੀ ਕਰਨ ਲਈ 17 ਕਰੋੜ ਰਜਿਸਟਰਡ ਵੋਟਰਾਂ ਵਾਲੀ ਵੋਟਰ ਸੂਚੀ ਤਿਆਰ ਕੀਤੀ ਗਈ ਅਤੇ ਆਜ਼ਾਦ ਭਾਰਤ ਦੀਆਂ ਪਹਿਲੀਆਂ ਚੋਣਾਂ ਅਕਤੂਬਰ 1951 ਤੋਂ ਫਰਵਰੀ 1952 ਵਿਚਾਲੇ ਹੋਈਆਂ।''

ਉਨ੍ਹਾਂ ਕਿਹਾ,''1947-52 ਦੌਰਾਨ ਨਹਿਰੂ ਦੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਭਾਰਤ ਦੀਆਂ ਉਪਲੱਬਧੀਆਂ ਨੂੰ ਹੁਣ ਪ੍ਰਧਾਨ ਮੰਤਰੀ ਮੋਦੀ ਮਿਟਾਉਣਾ ਚਾਹੁੰਦੇ ਹਨ, ਜਿਸ 'ਚ ਸਰਦਾਰ ਪਟੇਲ, ਡਾ. ਅੰਬੇਡਕਰ, ਡਾ. ਰਾਜੇਂਦਰ ਪ੍ਰਸਾਦ, ਸੀ. ਰਾਜਗੋਪਾਲਾਚਾਰੀ ਅਤੇ ਮੌਲਾਨਾ ਅਬਦੁੱਲ ਕਲਾਮ ਆਜ਼ਾਦ ਵਰਗੇ ਦਿੱਗਜ਼ਾਂ ਨੂੰ ਲੈ ਕੇ ਇਕ ਤਰ੍ਹਾਂ ਦੀ ਸਨਕ ਹੈ। ਹੋ ਸਗਦਾ ਹੈ ਕਿ ਉਨ੍ਹਾਂ ਨੇ ਅੱਜ ਖੁਦ ਤੋਂ ਤੈਅ ਕੀਤਾ ਹੋਇਆ ਅਤੇ ਸ਼ੱਕੀ ਤਰੀਕੇ ਨਾਲ ਬਣਾਇਆ ਗਿਆ ਕੋਈ ਮੀਲ ਦਾ ਪੱਥਰ ਹਾਸਲ ਕਰ ਲਿਆ ਹੋਵੇ ਪਰ ਉਹ ਭਾਰਤ ਦੇ ਉੱਪਰ ਇਕ ਬੋਝ ਦੀ ਤਰ੍ਹਾਂ ਹਨ, ਕਿਉਂਕਿ ਉਹ ਭਾਰਤ 'ਚ ਲੋਕਤੰਤਰ ਦੇ ਕਤਲ ਲਈ ਜ਼ਿੰਮੇਵਾਰ ਹਨ।'' ਰਮੇਸ਼ ਨੇ ਕਿਹਾ ਕਿ ਲੋਕਤੰਤਰ ਦੀ ਸੰਸਥਾ... ਇਕ ਸੁਤੰਤਰ ਚੋਣ ਕਮਿਸ਼ਨ ਅਤੇ ਇਕ ਸ਼ੁੱਧ ਵੋਟਰ ਸੂਚੀ ਹੁਣ ਖਤਰੇ 'ਚ ਹੈ।
ਉਨ੍ਹਾਂ ਦਾਅਵਾ ਕੀਤਾ,''ਸਾਡੇ ਵਿਦਿਅਕ ਅਦਾਰੇ ਬਰਬਾਦ ਕਰ ਕੇ ਵਿਗਿਆਨੀ ਸੋਚ ਨੂੰ ਖਤਮ ਕਰ ਦਿੱਤਾ ਗਿਆ ਹੈ, ਜਿਵੇਂ ਹੀ ਹਾਲ ਹੀ 'ਚ ਨੀਟ-ਸੀਬੀਐੱਸਈ ਘਪਲਿਆਂ ਤੋਂ ਪਤਾ ਲੱਗਾ ਹੈ। ਨਿੱਜੀਕਰਨ ਅਤੇ 'ਉਪਯੁਕਤ ਨਹੀਂ ਪਾਇਆ ਗਿਆ' (ਨਾਟ ਫਾਊਂਡ ਸੂਟੇਬਲ) ਵਰਗੇ ਗਲਤ ਤਰੀਕਿਆਂ ਨਾਲ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਹੋਰ ਪਿਛੜਾ ਵਰਗਾਂ ਦੇ ਰਾਖਵੇਂਕਰਨ ਨੂੰ ਕਮਜ਼ੋਰ ਕੀਤਾ ਗਿਆ ਹੈ।'' ਉਨ੍ਹਾਂ ਦਾ ਕਹਿਣਾ ਹੈ ਕਿ ਨਹਿਰੂ 1952,1957 ਅਤੇ 1962 'ਚ ਭਾਰੀ ਬਹੁਮਤ ਨਾਲ ਜਿੱਤੇ ਸਨ, ਉੱਥੇ ਹੀ ਨਰਿੰਦਰ ਮੋਦੀ 2024 'ਚ ਸਾਧਾਰਨ ਬਹੁਮਤ ਵੀ ਹਾਸਲ ਨਹੀਂ ਕਰ ਸਕੇ ਅਤੇ ਉਨ੍ਹਾਂ ਨੂੰ ਖੁਦ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਭਾਜਪਾ ਸੰਸਦੀ ਦਲ ਨੂੰ ਦਰਕਿਨਾਰ ਕਰ ਕੇ ਜਲਦਬਾਜ਼ੀ 'ਚ ਰਾਜਗ ਦੀ ਬੈਠਕ ਬੁਲਾਉਣੀ ਪਈ। ਰਮੇਸ਼ ਨੇ ਇਹ ਵੀ ਕਿਹਾ ਕਿ 2024 ਦਾ ਜਨਾਦੇਸ਼ ਯਕੀਨੀ ਰੂਪ ਨਾਲ ਉਨ੍ਹਾਂ ਲਈ ਨਹੀਂ ਸੀ। ਦੱਸਣਯੋਗ ਹੈ ਕਿ ਨਰਿੰਦਰ ਮੋਦੀ ਨੇ 10 ਜੂਨ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ 4,399 ਦਿਨ ਪੂਰੇ ਕੀਤੇ ਅਤੇ ਚੁਣੇ ਹੋਏ ਪ੍ਰਧਾਨ ਮੰਤਰੀ ਵਜੋਂ ਪੰਡਿਤ ਜਵਾਹਰ ਲਾਲ ਨਹਿਰੂ ਦੇ 4,398 ਦਿਨਾਂ ਦੇ ਰਿਕਾਰਡ ਨੂੰ ਤੋੜ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
9 ਮਹੀਨੇ ਦੀ ਗਰਭਵਤੀ ਔਰਤ ਨੇ ਸਾੜੀ 'ਚ ਦਿੱਤੇ ਖ਼ਤਰਨਾਕ ਯੋਗਾ ਪੋਜ਼, 2 ਕਰੋੜ ਲੋਕਾਂ ਨੇ ਦੇਖੀ ਵੀਡੀਓ, ਉੱਡੇ ਹੋਸ਼
NEXT STORY