ਮੁੰਬਈ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਦੇ ਬੇਟੇ ਆਰਵ ਦੇ ਕੰਨ ਖਿੱਚੇ। ਦਰਅਸਲ ਅਕਸ਼ੈ ਨੇ ਫੇਸਬੁੱਕ ਪੇਜ਼ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਪੀ. ਐੱਮ. ਮੋਦੀ ਉਨ੍ਹਾਂ ਦੇ ਬੇਟੇ ਆਰਵ ਦੇ ਕੰਨ ਖਿੱਚਦੇ ਦਿਖ ਰਹੇ ਹਨ। ਅਕਸ਼ੈ ਨੇ ਫੋਟੋ ਦੇ ਨਾਲ ਲਿਖਿਆ ਹੈ ਕਿ ਇਕ ਪਿਤਾ ਦੀ ਜ਼ਿੰਦਗੀ ਦਾ ਮਾਣ ਵਾਲਾ ਮੁਮੈਂਟ, ਜਦੋਂ ਪ੍ਰਧਾਨ ਮੰਤਰੀ ਤੁਹਾਡੇ ਬੇਟੇ ਦੇ ਕੰਨ ਖਿੱਚਣ ਅਤੇ ਉਸ ਨੂੰ ਕਹਿਣ ਕਿ ਉਹ ਇਕ ਚੰਗਾ ਬੱਚਾ ਹੈ। ਤੁਹਾਨੂੰ ਦੱਸ ਦਈਏ ਅਕਸ਼ੈ ਵਾਂਗ ਆਰਵ ਨੇ ਵੀ ਮਾਰਸ਼ਲ ਆਰਟ ਸਿੱਖਿਆ ਹੈ। ਇਸ ਫੀਲਡ 'ਚ ਉਨ੍ਹਾਂ ਨੂੰ ਬਰਾਉਨ ਬੈਲਟ ਵੀ ਮਿਲ ਚੁੱਕੀ ਹੈ। ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਨੇ ਇਕ ਇੰਟਰਵਿਊ 'ਚ ਕਿਹਾ ਕਿ ਉਨ੍ਹਾਂ ਦਾ ਬੇਟਾ ਵੀ ਫਿਲਮ ਇੰਡਸਟਰੀ 'ਚ ਆਵੇਗਾ। ਦਰਅਸਲ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਉਹ ਕਦੋਂ ਤੱਕ ਪਿਤਾ ਦੀ ਭੂਮਿਕਾ 'ਚ ਨਜ਼ਰ ਨਹੀਂ ਆਉਣਗੇ ਤਾਂ ਉਨ੍ਹਾਂ ਦਾ ਜਵਾਬ ਸੀ, ''ਮੈਂ ਪਰਦੇ 'ਤੇ ਆਪਣੇ ਹੀ ਬੇਟੇ ਦਾ ਪਿਤਾ ਬਣਨਾ ਪਸੰਦ ਕਰਾਂਗਾ, ਜਦੋਂ ਉਹ ਅਭਿਨੇਤਾ ਬਣ ਜਾਵੇਗਾ।''
ਆਨੰਦੀਬੇਨ ਪਟੇਲ ਦੀ ਬੇਟੀ ਅਨਾਰ ਦਾ ਦਾਅਵਾ- ਸਰਕਾਰ ਤੋਂ ਕਦੇ ਕੋਈ ਫਾਇਦਾ ਨਹੀਂ ਲਿਆ
NEXT STORY