ਨਵੀਂ ਦਿੱਲੀ— ਦੇਸ਼ ਭਰ 'ਚ ਭਾਜਪਾ ਦੀ ਇਤਿਹਾਸਕ ਜਿੱਤ ਤੋਂ ਬਾਅਦ ਪੀ.ਐੱਮ. ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਮਿਲਣ ਪੁੱਜੇ। ਇਸ ਤੋਂ ਬਾਅਦ ਮੋਦੀ ਅਤੇ ਸ਼ਾਹ ਨੇ ਸੀਨੀਅਰ ਨੇਤਾ ਮੁਰਲੀ ਮਨੋਹਰ ਜੋਸ਼ੀ ਨੂੰ ਮਿਲ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਅਡਵਾਨੀ ਨਾਲ ਮੁਲਾਕਾਤ ਤੋਂ ਬਾਅਦ ਮੋਦੀ ਨੇ ਟਵਿੱਟਰ 'ਤੇ ਲਿਖਿਆ,''ਅਡਵਾਨੀ ਜੀ ਨਾਲ ਮੁਲਾਕਾਤ ਕੀਤੀ। ਭਾਜਪਾ ਨੂੰ ਅੱਜ ਇੰਨੀ ਵੱਡੀ ਸਫ਼ਲਤਾ ਇਸ ਲਈ ਮਿਲੀ ਕਿਉਂਕਿ ਅਡਵਾਨੀ ਜੀ ਵਰਗੇ ਮਹਾਨ ਨੇਤਾਵਾਂ ਨੇ ਪਾਰਟੀ ਨੂੰ ਖੜ੍ਹਾ ਕਰਨ 'ਚ ਦਹਾਕਿਆਂ ਤੱਕ ਕੰਮ ਕੀਤਾ ਅਤੇ ਲੋਕਾਂ ਨੂੰ ਇਕ ਮਜ਼ਬੂਤ ਦ੍ਰਿਸ਼ਟੀਕੋਣ ਦਿੱਤਾ।'' ਨਾਲ ਮੁਰਲੀ ਮਨੋਹਰ ਜੋਸ਼ੀ ਦੀ ਤਾਰੀਫ਼ ਕਰਦੇ ਹੋਏ ਮੋਦੀ ਨੇ ਲਿਖਿਆ,''ਡਾ. ਮੁਰਲੀ ਮਨੋਹਰ ਜੋਸ਼ੀ ਬੇਹੱਦ ਵਿਦਵਾਨ ਹਨ। ਭਾਰਤੀ ਸਿੱਖਿਆ ਨੂੰ ਹੋਰ ਬਿਹਤਰ ਬਣਾਉਣ 'ਚ ਉਨ੍ਹਾਂ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਨੇ ਹਮੇਸ਼ਾ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਅਤੇ ਮੇਰੇ ਵਰਗੇ ਕਈ ਵਰਕਰਾਂ ਨੂੰ ਇਨ੍ਹਾਂ ਦਾ ਮਾਰਗਦਰਸ਼ਨ ਮਿਲਿਆ ਹੈ।''
ਇਸ ਤੋਂ ਪਹਿਲਾਂ ਵੀਰਵਾਰ ਨੂੰ ਭਾਜਪਾ ਅਤੇ ਉਸ ਦੇ ਸਹਿਯੋਗੀਆਂ ਦੀ ਬੰਪਰ ਜਿੱਤ 'ਤੇ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਮੋਦੀ ਅਤੇ ਸ਼ਾਹ ਨੂੰ ਜਿੱਤ ਦੀ ਵਧਾਈ ਦਿੱਤੀ ਸੀ। ਅਡਵਾਨੀ ਨੇ ਕਿਹਾ,''ਭਾਜਪਾ ਦੀ ਮਹੱਤਵਪੂਰਨ ਜਿੱਤ ਲਈ ਨਰਿੰਦਰ ਮੋਦੀ ਨੂੰ ਦਿਲੋਂ ਸ਼ੁੱਭਕਾਮਨਾਵਾਂ। ਭਾਜਪਾ ਪ੍ਰਧਾਨ ਅਮਿ ਸ਼ਾਹ ਅਤੇ ਪਾਰਟੀ ਦੇ ਸਾਰੇ ਵਰਕਰਾਂ ਨੇ ਪਾਰਟੀ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਣ 'ਚ ਪੂਰੀ ਤਾਕਤ ਲੱਗਾ ਦਿੱਤੀ।'' ਅਡਵਾਨੀ ਨੇ ਦੇਸ਼ 'ਚ ਸਫ਼ਲਤਾਪੂਰਵਕ ਚੋਣਾਂ ਲਈ ਚੋਣ ਕਮਿਸ਼ਨ ਦੀ ਵੀ ਤਾਰੀਫ ਕੀਤੀ ਸੀ।
ਮੰਨਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਭਾਜਪਾ ਦੇ ਸੰਸਦੀ ਦਲ ਦੀ ਬੈਠਕ ਹੋ ਸਕਦੀ ਹੈ। ਜਿਸ 'ਚ ਨਵੇਂ ਸਰਕਾਰ ਦੇ ਗਠਨ ਅਤੇ ਮੰਤਰੀ ਮੰਡਲ 'ਚ ਸ਼ਾਮਲ ਹੋਣ ਵਾਲੇ ਨੇਤਾਵਾਂ ਦੇ ਨਾਂਵਾਂ 'ਤੇ ਚਰਚਾ ਹੋਵੇਗੀ। ਸਾਰੇ ਜੇਤੂ ਸੰਸਦ ਮੈਂਬਰਾਂ ਨੂੰ 25 ਮਈ ਤੱਕ ਭਾਜਪਾ ਹੈੱਡ ਕੁਆਰਟਰ ਆਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਖਬਰਾਂ ਹਨ ਕਿ ਇਸ ਵਾਰ ਮੰਤਰੀ ਮੰਡਲ 'ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਮੋਢਿਆਂ 'ਤੇ ਨਵੀਂ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਖਬਰਾਂ ਅਨੁਸਾਰ 30 ਮਈ ਨੂੰ ਨਵੀਂ ਸਰਕਾਰ ਲਈ ਸਹੁੰ ਚੁੱਕ ਸਕਦੇ ਹਨ। ਸ਼ਾਮ ਨੂੰ 4 ਤੋਂ 5 ਵਜੇ ਦਰਮਿਆਨ ਸਹੁੰ ਚੁੱਕ ਸਮਾਰੋਹ ਹੋਵੇਗਾ। ਮੁੜ ਪ੍ਰਧਾਨ ਮੰਤਰੀ ਦੇ ਤੌਰ 'ਤੇ ਸਹੁੰ ਚੁਕਣ ਤੋਂ ਪਹਿਲਾਂ ਮੋਦੀ ਗੁਜਰਾਤ ਜਾ ਸਕਦੇ ਹਨ।
ਵਿੱਤ ਮੰਤਰਾਲੇ ਤੇ ਵਿਦੇਸ਼ ਮੰਤਰਾਲੇ 'ਚ ਹੋ ਸਕਦਾ ਹੈ ਬਦਲਾਅ
NEXT STORY