ਬਲੀਆ— ਉੱਤਰ ਪ੍ਰਦੇਸ਼ ਦੇ ਬਲੀਆ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਚੋਣਾਵੀ ਸਭਾ ਨੂੰ ਸੰਬੋਧਨ ਕੀਤਾ। ਇਸ ਰੈਲੀ 'ਚ ਪੀ.ਐੱਮ. ਮੋਦੀ ਨੇ ਕਿਹਾ ਕਿ ਮਹਾਮਿਲਾਵਟ ਵਾਲੇ ਮਿਲ ਕੇ ਮੋਦੀ ਨੂੰ ਗਾਲ੍ਹਾਂ ਕੱਢ ਰਹੇ ਹਨ, ਅਜਿਹਾ ਕੋਈ ਦਿਨ ਨਹੀਂ ਜਦੋਂ ਇਹ ਮੈਨੂੰ ਗਾਲ੍ਹਾਂ ਨਹੀਂ ਕੱਢਦੇ। ਮੋਦੀ ਨੇ ਇਸ ਦੌਰਾਨ ਸਪਾ-ਬਸਪਾ ਦੇ ਵਰਕਰਾਂ 'ਚ ਹੋਈ ਲੜਾਈ 'ਤੇ ਵੀ ਚੁਟਕੀ ਲਈ। ਰੈਲੀ 'ਚ ਮੋਦੀ ਨੇ ਕਿਹਾ ਕਿ ਅਸੀਂ ਜਾਤੀ ਪੁੱਛ ਕੇ ਘਰ ਅਤੇ ਟਾਇਲਟ ਨਹੀਂ ਦਿੱਤਾ, ਮੈਂ ਵੀ ਜਾਤੀ ਦੇ ਨਾਂ 'ਤੇ ਨਹੀਂ ਮੰਗ ਰਿਹਾ ਹਾਂ। ਉਨ੍ਹਾਂ ਨੇ ਕਿਹਾ ਕਿ ਸਪਾ-ਬਸਪਾ ਵਾਲੇ ਸੋਮਵਾਰ ਨੂੰ ਇਕ-ਦੂਜੇ ਦੇ ਸਿਰ ਭੰਨ ਰਹੇ ਸਨ, ਕੱਪੜੇ ਪਾੜ ਰਹੇ ਸਨ ਪਰ ਅਜੇ ਤਾਂ ਚੋਣਾਂ ਬਚੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਿਵੇਂ ਬਲੀਆ ਬਾਗੀ ਹੋ ਗਿਆ, ਉਂਝ ਹੀ ਮੈਂ ਵੀ ਗਰੀਬੀ ਵਿਰੁੱਧ ਬਾਗੀ ਹੋ ਗਿਆ, ਮੈਂ ਗਰੀਬੀ ਵਿਰੁੱਧ ਬਗਾਵਤ ਕੀਤੀ ਹੈ।
ਵਿਰੋਧੀਆਂ ਦੀਆਂ ਗਾਲ੍ਹਾਂ ਨੂੰ ਤੋਹਫਾ ਮੰਨਦਾ ਹਾਂ
ਪੀ.ਐੱਮ. ਮੋਦੀ ਨੇ ਕਿਹਾ ਕਿ ਮੈਂ ਵਿਰੋਧੀਆਂ ਦੀਆਂ ਗਾਲ੍ਹਾਂ ਨੂੰ ਤੋਹਫਾ ਮੰਨਦਾ ਹਾਂ। ਗੁੱਸੇ 'ਚ ਆ ਕੇ ਮਹਾਮਿਲਾਵਟੀ ਲੋਕ ਹੁਣ ਮੋਦੀ ਦੀ ਜਾਤੀ ਪੁੱਛ ਰਹੇ ਹਨ। ਭੂਆ, ਭਤੀਜੇ ਦੋਵੇਂ ਮਿਲ ਕੇ ਜਿੰਨੇ ਸਾਲ ਮੁੱਖ ਮੰਤਰੀ ਰਹੇ, ਉਸ ਤੋਂ ਵਧ ਤਾਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਰਿਹਾ ਹਾਂ ਪਰ ਕਦੇ ਆਪਣੀ ਜਾਤੀ ਦਾ ਸਹਾਰਾ ਨਹੀਂ ਲਿਆ। ਮੈਂ ਪੈਦਾ ਭਾਵੇਂ ਹੀ ਬੇਹੱਦ ਪਿਛੜੀ ਜਾਤੀ 'ਚ ਹੋਇਆ ਪਰ ਮੇਰਾ ਮਕਸਦ ਹਿੰਦੁਸਤਾਨ ਨੂੰ ਦੁਨੀਆ 'ਚ ਅੱਗੇ ਬਣਾਉਣ ਦਾ ਹੈ।
ਮੋਦੀ ਨੇ ਕਦੇ ਬੇਨਾਮੀ ਜਾਇਦਾਦ ਨਹੀਂ ਬਣਾਈ
ਰੈਲੀ 'ਚ ਪੀ.ਐੱਮ. ਬੋਲੇ ਕਿ ਮੈਂ ਜਨਤਾ ਵਿਚੋਂ ਨਿਕਲਿਆ ਹਾਂ, ਇਸ ਲਈ ਵਿਕਾਸ ਦੇ ਕੰਮ ਕਰ ਸਕਾਂਗਾ। ਮੈਂ ਗਰੀਬੀ-ਪਿਛੜੇਪਨ ਨੂੰ ਭੁਗਤਿਆ ਹੈ। ਉਨ੍ਹਾਂ ਨੇ ਕਿਹਾ ਕਿ ਮਹਾਮਿਲਾਵਟ ਵਾਲਿਆਂ ਨੇ ਸੱਤਾ ਦੇ ਨਾਂ 'ਤੇ ਨਾਮੀ ਅਤੇ ਬੇਨਾਮੀ ਜਾਇਦਾਦ ਦਾ ਅੰਬਾਰ ਲਗਾਇਆ ਹੈ, ਇਸ ਲਈ ਮੈਨੂੰ ਇਹ ਗਾਲ੍ਹਾਂ ਕੱਢ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਮਹਾਮਿਲਾਵਟ ਕਰਨ ਵਾਲਿਆਂ 'ਚ ਦਮ ਹੈ ਤਾਂ ਉਹ ਦਿਖਾਉਣ ਕਿ ਕੀ ਕਦੇ ਮੋਦੀ ਨੇ ਬੇਨਾਮੀ ਜਾਇਦਾਦ ਬਣਾਈ ਹੈ?
ਅੱਜ ਪਾਕਿਸਤਾਨ ਪੂਰੇ ਦਿਨ ਡਰਿਆ ਹੋਇਆ ਰਹਿੰਦਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਪਾਕਿਸਤਾਨ ਪੂਰੇ ਦਿਨ ਡਰਿਆ ਹੋਇਆ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਪਾਕਿਸਤਾਨ ਨੂੰ ਲੱਗਦਾ ਹੈ ਕਿ ਪਤਾ ਨਹੀਂ ਭਾਰਤ ਦੇ ਜਵਾਨ ਕਿੱਥੋਂ ਆ ਜਾਣਗੇ। ਵਿਰੋਧੀ ਧਿਰ ਕਦੇ ਵੀ ਰਾਸ਼ਟਰਵਾਦ 'ਤੇ ਗੱਲ ਨਹੀਂ ਕਰਦੇ ਹਨ ਪਰ ਜਦੋਂ ਮੈਂ ਗੱਲ ਕਰਦਾ ਹਾਂ ਤਾਂ ਇਨ੍ਹਾਂ ਨੂੰ ਪਰੇਸ਼ਾਨੀ ਹੁੰਦੀ ਹੈ। ਇਸ ਰੈਲੀ 'ਚ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਹਰ ਵਰਗ ਲਈ ਯੋਜਨਾਵਾਂ ਚਲਾਈਆਂ ਹਨ। ਕੇਂਦਰ ਦੀਆਂ ਯੋਜਨਾਵਾਂ ਨਾਲ ਅੱਜ ਹਰ ਗਰੀਬ ਨੂੰ ਟਾਇਲਟ, ਗੈਸ, ਬਿਜਲੀ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਲਗਾਤਾਰ ਪੀ.ਐੱਮ. ਦੀ ਜਾਤੀ ਦਾ ਮਸਲਾ ਚੁੱਕ ਰਿਹਾ ਹੈ।
ਭਾਜਪਾ ਨੂੰ 2014 ਦੀ ਤੁਲਨਾ 'ਚ ਮਿਲਣਗੀਆਂ ਵਧ ਸੀਟਾਂ : ਰਾਜਨਾਥ ਸਿੰਘ
NEXT STORY