ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਰਚ 2015 ਤੋਂ ਨਵੰਬਰ 2019 ਦਰਮਿਆਨ ਕੁੱਲ 58 ਦੇਸ਼ਾਂ ਦੀ ਯਾਤਰਾ ਕੀਤੀ ਅਤੇ ਇਨ੍ਹਾਂ ਯਾਤਰਾਵਾਂ 'ਤੇ ਕੁੱਲ 517.82 ਕਰੋੜ ਰੁਪਏ ਖਰਚ ਹੋਏ। ਇਹ ਜਾਣਕਾਰੀ ਮੰਗਲਵਾਰ ਨੂੰ ਸੰਸਦ 'ਚ ਦਿੱਤੀ ਗਈ। ਰਾਜ ਸਭਾ ਨੂੰ ਇਕ ਸਵਾਲ ਦੇ ਲਿਖਤੀ ਜਵਾਬ 'ਚ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਇਨ੍ਹਾਂ ਦੌਰਿਆਂ ਨਾਲ ਦੋ-ਪੱਖੀ, ਖੇਤਰੀ ਅਤੇ ਗਲੋਬਲ ਮੁੱਦਿਆਂ 'ਤੇ ਭਾਰਤ ਦੇ ਦ੍ਰਿਸ਼ਟੀਕੋਣ ਬਾਰੇ ਹੋਰ ਦੇਸ਼ਾਂ ਦੀ ਸਮਝ ਵਧੀ ਅਤੇ ਸੰਬੰਧਾਂ 'ਚ ਮਜ਼ਬੂਤੀ ਆਈ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੀ ਫੌਜੀਆ ਖਾਨ ਨੇ ਸਰਕਾਰ ਤੋਂ ਜਾਣਨਾ ਚਾਹਿਆ ਸੀ ਕਿ ਸਾਲ 2015 ਤੋਂ ਅੱਜ ਦੀ ਤਰੀਖ਼ ਤੱਕ ਪ੍ਰਧਾਨ ਮੰਤਰੀ ਨੇ ਕਿੰਨੇ ਦੇਸ਼ਾਂ ਦਾ ਦੌਰਾ ਕੀਤਾ ਅਤੇ ਇਨ੍ਹਾਂ ਦੌਰਿਆਂ 'ਤੇ ਕੁੱਲ ਕਿੰਨਾ ਖਰਚਾ ਹੋਇਆ। ਇਸ ਦੇ ਜਵਾਬ 'ਚ ਮੁਰਲੀਧਰਨ ਨੇ ਦੱਸਿਆ,''2015 ਤੋਂ ਪ੍ਰਧਾਨ ਮੰਤਰੀ ਨੇ 58 ਦੇਸ਼ਾਂ ਦੀ ਯਾਤਰਾ ਕੀਤੀ। ਇਨ੍ਹਾਂ ਯਾਤਰਾਵਾਂ 'ਤੇ ਕੁੱਲ 517.82 ਕਰੋੜ ਰੁਪਏ ਖਰਚ ਹੋਇਆ।''
ਵਿਦੇਸ਼ ਰਾਜ ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੀਆਂ ਵਿਦੇਸ਼ ਯਾਤਰਾਵਾਂ ਦੌਰਾਨ ਉਨ੍ਹਾਂ ਵਲੋਂ ਕੀਤੇ ਗਏ ਵਿਚਾਰ-ਚਰਚਾ ਨਾਲ ਦੋ-ਪੱਖੀ, ਖੇਤਰੀ ਅਤੇ ਗਲੋਬਲ ਮੁੱਦਿਆਂ 'ਤੇ ਭਾਰਤ ਦੇ ਦ੍ਰਿਸ਼ਟੀਕੋਣ ਬਾਰੇ ਹੋਰ ਦੇਸ਼ਾਂ ਦੀ ਸਮਝ ਵਧੀ ਅਤੇ ਇਨ੍ਹਾਂ ਵਾਰਤਾਵਾਂ ਨਾਲ ਵਪਾਰ ਅਤੇ ਨਿਵੇਸ਼, ਤਕਨਾਲੋਜੀ, ਅੰਦਰੂਨੀ, ਰੱਖਿਆ ਸਹਿਯੋਗ ਅਤੇ ਲੋਕਾਂ ਦਰਮਿਆਨ ਸੰਪਰਕਾਂ ਸਮੇਤ ਕਈ ਖੇਤਰਾਂ 'ਚ ਉਨ੍ਹਾਂ ਨਾਲ ਸੰਬੰਧ ਮਜ਼ਬੂਤ ਹੋਏ ਹਨ। ਉਨ੍ਹਾਂ ਨੇ ਕਿਹਾ,''ਸੰਬੰਧਾਂ 'ਚ ਆਈ ਇਸ ਮਜ਼ਬੂਤੀ ਨੇ ਸਾਡੇ ਆਰਥਿਕ ਵਿਕਾਸ ਨੂੰ ਉਤਸ਼ਾਹ ਦੇਣ ਅਤੇ ਸਾਡੇ ਨਾਗਰਿਕਾਂ ਦੀ ਭਲਾਈ ਲਈ ਭਾਰਤ ਦੇ ਰਾਸ਼ਟਰੀ ਵਿਕਾਸ ਏਜੰਡੇ 'ਚ ਯੋਗਦਾਨ ਦਿੱਤਾ ਹੈ।''
ਰਾਸ਼ਟਰਪਤੀ ਨੂੰ ਲਿੱਖੀ ਹਰਿਵੰਸ਼ ਦੀ ਚਿੱਠੀ 'ਚ ਸੱਚਾਈ ਦੇ ਨਾਲ ਹਮਦਰਦੀ ਵੀ : PM ਮੋਦੀ
NEXT STORY