ਨਵੀਂ ਦਿੱਲੀ, (ਭਾਸ਼ਾ)- ਨੇਤਾ ਲੋਕਪ੍ਰਿਯਤਾ ਦੇ ਮਾਮਲੇ ’ਚ ਕੀ ਫਿਲਮੀ ਕਲਾਕਾਰਾਂ ਦਾ ਮੁਕਾਬਲਾ ਕਰ ਸਕਦੇ ਹਨ ਤਾਂ ਅਦਾਕਾਰਾ ਤੇ ਸਮਾਜਵਾਦੀ ਪਾਰਟੀ (ਸਪਾ) ਦੀ ਸੰਸਦ ਮੈਂਬਰ ਜਯਾ ਬੱਚਨ ਨੇ ਨਾਂਹ ’ਚ ਜਵਾਬ ਦਿੱਤਾ ਤੇ ਕਿਹਾ ਕਿ ਜਦੋਂ ਤੱਕ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ ਹੋ, ਉਦੋਂ ਤੱਕ ਨਹੀਂ।
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਭਾਜਪਾ ਆਗੂ ਸਿਰਫ਼ ਮੋਦੀ ਦੇ ਨਾਂ ਕਰ ਕੇ ਹੀ ਚੋਣਾਂ ਜਿੱਤਦੇ ਹਨ। ਮੈ ਇਹ ਗੱਲ ਬਹੁਤ ਮਜ਼ਬੂਤੀ ਨਾਲ ਮਹਿਸੂਸ ਕਰਦੀ ਹਾਂ। ਮੈਂ ਵਿਰੋਧੀ ਧਿਰ ’ਚ ਹਾਂ ਪਰ ਸੱਚ ਇਹ ਹੈ ਕਿ ਸੱਤਾਧਾਰੀ ਪਾਰਟੀ ਦੇ ਆਗੂ ਭਾਵੇਂ ਉਹ ਫਿਲਮੀ ਕਲਾਕਾਰ ਹੋਣ ਜਾਂ ਹੋਰ, ਸਿਰਫ ਨਰਿੰਦਰ ਮੋਦੀ ਦੇ ਨਾਂ ਕਰ ਕੇ ਜਿੱਤਦੇ ਹਨ, ਆਪਣੀ ਸਿਆਸੀ ਯੋਗਤਾ ਕਰ ਕੇ ਨਹੀਂ।
ਜਯਾ ਬੱਚਨ ਨੇ ਫਿਲਮੀ ਸਿਤਾਰਿਆਂ ਦੇ ਸਿਆਸਤ ’ਚ ਆਉਣ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਇਕ ਅਦਾਕਾਰ ਬਣਨ ਤੇ ਸਫਲਤਾ ਹਾਸਲ ਕਰਨ ਪਿੱਛੋਂ ਤੁਸੀਂ ਲੋਕਾਂ ਲਈ ਕੁਝ ਕਰਨਾ ਚਾਹੁੰਦੇ ਹੋਵੋ। ਅੱਜ ਜੇ ਕੋਈ ਨੇਤਾ ਖੜ੍ਹਾ ਹੋ ਜਾਵੇ ਤਾਂ ਕਿਰਪਾ ਕਰ ਕੇ ਮੈਨੂੰ ਇਹ ਕਹਿਣ ਲਈ ਮਾਫ਼ ਕਰਨਾ ਕਿ 4 ਵਿਅਕਤੀ ਵੀ ਉਸ ਨੂੰ ਮਿਲਣ ਨਹੀਂ ਆਉਣਗੇ। ਜੇਕਰ ਤੁਸੀਂ ਇਕ ਮੰਨੇ-ਪ੍ਰਮੰਨੇ ਵਿਅਕਤੀ ਹੋ ਤਾਂ ਲੋਕ ਆ ਜਾਣਗੇ।
ਉਨ੍ਹਾਂ ਕਿਹਾ ਕਿ ਭਾਵੇਂ ਕੋਈ ਛੋਟਾ ਜਿਹਾ ਅਦਾਕਾਰ ਹੋਵੇ, ਲੋਕ ਉਸ ਨੂੰ ਵੇਖਣ ਲਈ ਜ਼ਰੂਰ ਆਉਣਗੇ। ਉਹ ਉਸ ਨੂੰ ਵੋਟ ਦਿੰਦੇ ਹਨ ਜਾਂ ਨਹੀਂ, ਇਹ ਉਨ੍ਹਾਂ ’ਤੇ ਨਿਰਭਰ ਕਰਦਾ ਹੈ ਪਰ ਉਹ ਮਿਲਣ ਜ਼ਰੂਰ ਆਉਣਗੇ।
ਕਰਨਾਟਕ ਵਿਧਾਨ ਸਭਾ ਨੇ ਵਕਫ਼ ਸੋਧ ਬਿੱਲ ਵਿਰੁੱਧ ਮਤਾ ਪਾਸ ਕੀਤਾ
NEXT STORY