ਪਟਨਾ- ਬਿਹਾਰ ਦੀ ਰਾਜਧਾਨੀ ਪਟਨਾ ’ਚ ਮਹਾਗੱਠਜੋੜ ਦੀ ਵੱਡੀ ਰੈਲੀ ’ਚ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਲਾਲੂ ਯਾਦਵ ਨੇ ਇਥੇ ਰੈਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਜੰਮ ਕੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ‘ਨਰਿੰਦਰ ਮੋਦੀ ਅੱਜਕੱਲ ਪਰਿਵਾਰਵਾਦ ਦੀਆਂ ਗੱਲਾਂ ਕਰ ਰਹੇ ਹਨ। ਤੁਹਾਡੇ ਕੋਲ ਕੋਈ ਪਰਿਵਾਰ ਨਹੀਂ ਹੈ। ਤੁਸੀਂ ਹਿੰਦੂ ਵੀ ਨਹੀਂ ਹੋ।’ ਉਨ੍ਹਾਂ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਵੀ ਨਿਸ਼ਾਨਾ ਵਿੰਨ੍ਹਿਆ ਅਤੇ ਉਨ੍ਹਾਂ ਨੂੰ ‘ਪਲਟੂਰਾਮ’ ਦੱਸਿਆ।
ਇਹ ਵੀ ਪੜ੍ਹੋ : CM ਯੋਗੀ ਆਦਿਤਿਆਨਾਥ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਲਾਲੂ ਯਾਦਵ ਨੇ ਕਿਹਾ, ‘‘ਮੋਦੀ ਕੀ ਕੋਈ ਚੀਜ਼ ਹੈ? ਇਹ ਅੱਜਕੱਲ ਪਰਿਵਾਰਵਾਦ ’ਤੇ ਹਮਲਾ ਕਰ ਰਹੇ ਹਨ। ਕਹਿੰਦੇ ਹਨ ਕਿ ਲੋਕ ਪਰਿਵਾਰ ਲਈ ਲੜ ਰਹੇ ਹਨ। ਤੁਹਾਡੇ ਮਾਤਾ ਜੀ ਦਾ ਜਦੋਂ ਦਿਹਾਂਤ ਹੋਇਆ। ਹਰ ਹਿੰਦੂ ਆਪਣੀ ਮਾਂ ਦੇ ਸੋਗ ’ਚ ਵਾਲ ਤੇ ਦਾੜੀ ਮੁੰਡਵਾਉਂਦੇ ਹਨ। ਤੁਸੀਂ ਦੱਸੋ ਕਿ ਤੁਸੀਂ ਕਿਉਂ ਨਹੀਂ ਮੁੰਡਵਾਏ? ਰਾਮ-ਰਹੀਮ ਦੇ ਬੰਦਿਆਂ ’ਚ, ਦੇਸ਼ ’ਚ ਨਫ਼ਰਤ ਫੈਲਾ ਰਹੇ ਹੋ।’’ ਰਾਜਦ ਦੇ ਮੁਖੀ ਲਾਲੂ ਯਾਦਵ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਲੈ ਕੇ ਕਿਹਾ ਕਿ ਉਨ੍ਹਾਂ ਨਾਲ ਅਸੀਂ ਕੋਈ ਦੁਰਵਿਵਹਾਰ ਨਹੀਂ ਕੀਤਾ। ਉਹ ਪਹਿਲੀ ਵਾਰ ਵੀ ਜਦੋਂ ਨਿਕਲੇ ਸਨ ਤਾਂ ਅਸੀਂ ਉਸ ਗਾਲ੍ਹ ਨਹੀਂ ਕੱਢੀ, ਬੱਸ ਅਸੀਂ ਇਹੀ ਕਿਹਾ ਕਿ ਉਹ ਪਲਟੂਰਾਮ ਹਨ। ਨਹੀਂ ਪਲਟਣਾ ਚਾਹੀਦਾ ਸੀ ਪਰ ਦੁਬਾਰਾ ਸਾਡੇ ਕੋਲੋਂ ਗਲਤੀ ਹੋ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਫੌਜੀ ਸਾਜ਼ੋ-ਸਾਮਾਨ ਲਈ ਦਰਾਮਦ 'ਤੇ ਨਿਰਭਰ ਨਹੀਂ ਰਹਿ ਸਕਦਾ: ਰਾਜਨਾਥ ਸਿੰਘ
NEXT STORY