ਨਵੀਂ ਦਿੱਲੀ— ਕਾਂਗਰਸ ਦੇ ਦਿੱਗਜ ਨੇਤਾ ਦਿਗਵਿਜੇ ਸਿੰਘ ਨੇ ਪਾਕਿਸਤਾਨ ਦੇ ਬਾਲਾਕੋਟ 'ਚ ਹੋਈ ਭਾਰਤੀ ਹਵਾਈ ਫੌਜ ਨੇ ਹਵਾਈ ਹਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਵਾਲਾਂ ਦੀ ਝੜੀ ਲੱਗਾ ਦਿੱਤੀ ਹੈ। ਦਿਗਵਿਜੇ ਸਿੰਘ ਨੇ ਮੰਗਲਵਾਰ ਨੂੰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਪੁੱਛਿਆ ਹੈ ਕਿ ਸਵਾਲ ਨਾ ਤਾਂ ਸੱਤਾ ਦਾ ਹੈ ਅਤੇ ਨਾ ਹੀ ਸਿਆਸਤ ਦਾ ਸਗੋਂ ਸਵਾਲ ਉਨ੍ਹਾਂ ਮਾਂਵਾਂ ਅਤੇ ਭੈਣਾਂ ਦਾ ਹੈ, ਜਿਨ੍ਹਾਂ ਨੇ ਆਪਣੇ ਬੇਟੇ ਅਤੇ ਭਰਾਵਾਂ ਨੂੰ ਗਵਾਇਆ ਹੈ। ਦਿਗਵਿਜੇ ਨੇ ਕਿਹਾ ਕਿ ਮੋਦੀ ਜੀ ਇਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ। ਭਾਜਪਾ ਫੌਜ ਦੀ ਸਫਲਤਾ ਨੂੰ ਆਪਣੀ ਸਫ਼ਲਤਾ ਸਾਬਤ ਕਰ ਕੇ ਚੋਣਾਵੀ ਮੁੱਦਾ ਬਣਾਉਣ ਦੀ ਕਸ਼ਿਸ਼ ਕਰ ਰਹੀ ਹੈ ਪਰ ਦਿਗਵਿਜੇ ਸਿੰਘ ਨੇ ਪੁਲਵਾਮਾ ਅੱਤਵਾਦੀ ਹਲੇ ਨੂੰ 'ਹਾਦਸਾ' ਕਹਿ ਦਿੱਤਾ ਹੈ। ਜਿਸ ਤੋਂ ਬਾਅਦ ਭਾਜਪਾ ਇਸ ਨੂੰ ਮੁੱਦਾ ਬਣਾ ਸਕਦੀ ਹੈ।
ਦਿਗਵਿਜੇ ਸਿੰਘ ਨੇ ਮੰਗਲਵਾਰ ਦੀ ਸਵੇਰ ਸੋਸ਼ਲ ਮੀਡੀਆ ਟਵਿੱਟਰ 'ਤੇ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ ਹਨ। ਦਿਗਵਿਜੇ ਸਿੰਘ ਨੇ ਪਹਿਲਾ ਟਵੀਟ ਕਰ ਕੇ ਲਿਖਿਆ,''ਸਾਨੂੰ ਸਾਡੀ ਫੌਜ ਅਤੇ ਉਨ੍ਹਾਂ ਦੀ ਬਾਹਦਰੀ 'ਤੇ ਮਾਣ ਹੈ ਅਤੇ ਸੰਪੂਰਨ ਵਿਸ਼ਵਾਸ ਹੈ। ਫੌਜ 'ਚ ਮੈਂ ਮੇਰੇ ਕਈ ਰਿਸ਼ਤੇਦਾਰ ਅਤੇ ਨਜ਼ਦੀਕੀ ਦੇ ਰਿਸ਼ਤੇਦਾਰਾਂ ਨੂੰ ਦੇਖਿਆ ਹੈ, ਕਿਸ ਤਰ੍ਹਾਂ ਉਹ ਆਪਣੇ ਪਰਿਵਾਰਾਂ ਨੂੰ ਛੱਡ ਕੇ ਸਾਡੀ ਸੁਰੱਖਿਆ ਕਰਦੇ ਹਨ। ਅਸੀਂ ਉਨ੍ਹਾਂ ਦਾ ਸਨਮਾਨ ਕਰਦੇ ਹਾਂ।''
ਦਿਗਵਿਜੇ ਸਿੰਘ ਨੇ ਇਸ ਤੋਂ ਬਾਅਦ ਲਿਖਿਆ,''ਪ੍ਰਧਾਨ ਮੰਤਰੀ ਜੀ ਤੁਹਾਡੀ ਸਰਕਾਰ ਦੇ ਕੁਝ ਮੰਤਰੀ ਕਹਿੰਦੇ ਹਨ 300 ਅੱਤਵਾਦੀ ਮਾਰੇ ਗਏ। ਭਾਜਪਾ ਪ੍ਰਧਾਨ ਕਹਿੰਦੇ ਹਨ 250 ਮਾਰੇ ਹਨ। ਯੋਗੀ ਆਦਿੱਤਿਯਨਾਥ ਕਹਿੰਦੇ ਹਨ 400 ਮਾਰੇ ਗਏ ਅਤੇ ਤੁਹਾਡੇ ਮੰਤਰੀ ਐੱਸ.ਐੱਸ. ਆਹਲੂਵਾਲੀਆ ਕਹਿੰਦੇ ਇਕ ਵੀ ਨਹੀਂ ਮਰਿਆ ਅਤੇ ਤੁਸੀਂ ਇਸ ਵਿਸ਼ੇ 'ਚ ਮੌਨ ਹੋ। ਦੇਸ਼ ਜਾਣਨਾ ਚਾਹੁੰਦਾ ਹੈ ਕਿ ਇਸ 'ਚ ਝੂਠਾ ਕੌਣ ਹੈ।''
ਮੁਕਾਬਲੇ 'ਚ 2 ਅੱਤਵਾਦੀ ਢੇਰ, ਇਕ ਨਾਗਰਿਕ ਜ਼ਖਮੀ
NEXT STORY