ਗੰਗਾਸਾਗਰ (ਭਾਸ਼ਾ)— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕਿਹਾ ਕਿ ਰਾਸ਼ਟਰੀ ਗੀਤ 'ਜਨ ਗਣ ਮਨ' ਨੇ ਦੇਸ਼ ਦੇ ਲੋਕਾਂ ਨੂੰ ਇਕਜੁਟ ਕੀਤਾ ਹੈ ਅਤੇ ਸਾਲਾਂ ਤੋਂ ਉਨ੍ਹਾਂ ਨੂੰ ਪ੍ਰੇਰਿਤ ਕਰ ਰਿਹਾ ਹੈ। ਇਹ ਗੀਤ ਨੋਬਲ ਪੁਰਸਕਾਰ ਨਾਲ ਸਨਮਾਨਤ ਰਬਿੰਦਰਨਾਥ ਟੈਗੋਰ ਨੇ ਲਿਖਿਆ ਸੀ ਅਤੇ ਪਹਿਲੀ ਵਾਰ 27 ਦਸੰਬਰ, 1911 'ਚ ਗਾਇਆ ਗਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਗੀਤ ਆਜ਼ਾਦੀ ਲਈ ਦੇਸ਼ ਦੇ ਸੰਘਰਸ਼ ਵਿਚ ਬੰਗਾਲ ਦੀ ਭੂਮਿਕਾ ਨੂੰ ਦਿੱਤਾ ਗਿਆ ਸਨਮਾਨ ਹੈ।
ਬੈਨਰਜੀ ਨੇ ਟਵੀਟ ਕਰ ਕੇ ਕਿਹਾ, ''ਜਨ ਗਣ ਮਨ' 1911 ਵਿਚ ਅੱਜ ਦੇ ਦਿਨ ਪਹਿਲੀ ਵਾਰ ਗਾਇਆ ਗਿਆ ਸੀ। ਸਾਡਾ ਰਾਸ਼ਟਰੀ ਗੀਤ ਸਾਨੂੰ ਇਕਜੁਟ ਕਰਦਾ ਹੈ ਅਤੇ ਸਾਲਾਂ ਤੋਂ ਦੇਸ਼ ਨੂੰ ਪ੍ਰੇਰਿਤ ਕਰ ਰਿਹਾ ਹੈ।'' ਉਨ੍ਹਾਂ ਕਿਹਾ ਕਿ ਰਬਿੰਦਰਨਾਥ ਟੈਗੋਰ ਵਲੋਂ ਲਿਖੇ ਗਏ ਗੀਤ ਨੂੰ ਰਾਸ਼ਟਰੀ ਗੀਤ ਚੁਣਨਾ ਆਜ਼ਾਦੀ ਦੇ ਅੰਦੋਲਨ 'ਚ ਬੰਗਾਲ ਦੀ ਅਹਿਮ ਭੂਮਿਕਾ ਨੂੰ ਸਨਮਾਨ ਦੇਣਾ ਵੀ ਹੈ। ਸੰਵਿਧਾਨ ਸਭਾ ਨੇ 24 ਜਨਵਰੀ 1950 ਨੂੰ 'ਜਨ ਗਣ ਮਨ' ਨੂੰ ਅਧਿਕਾਰਤ ਤੌਰ 'ਤੇ ਰਾਸ਼ਟਰੀ ਗੀਤ ਚੁਣਿਆ ਸੀ। ਇਸ ਗੀਤ ਦਾ ਹਿੰਦੀ ਵਿਚ ਅਨੁਵਾਦ ਆਬਿਦ ਅਲੀ ਨੇ ਕੀਤਾ ਸੀ।
ਬਿਨਾ ਲਿਖਤੀ ਪ੍ਰੀਖਿਆ ਦੇ ਸਿੱਧੀ ਇੰਟਰਵਿਊ ਰਾਹੀਂ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ
NEXT STORY