ਗੋਰਖਪੁਰ– ਆਜ਼ਾਦੀ ਦੀ ਲੜਾਈ ਦਾ ਪ੍ਰਤੀਕ ਕਹਿ ਜਾਣ ਵਾਲੇ ਤਿਰੰਗੇ ਝੰਡੇ ਦਾ ਆਪਣਾ ਵੱਖਰਾ ਹੀ ਮਹੱਤਵ ਹੈ। ਮਹਰਾਜਗੰਜ ਦੇ ਉਪ ਨਗਰ ਫਰੇਂਦਾ ’ਚ ਬਣਿਆ ਤਿਰੰਗਾ ਝੰਡਾ ਪੂਰੇ ਦੇਸ਼ ’ਚ ਲਹਿਰਾਉਂਦਾ ਹੈ। ਯੂ.ਪ. ਦੇ ਕਈ ਜ਼ਿਲ੍ਹਿਆਂ ’ਚ ਤਾਂ ਇੱਥੋਂ ਹੀ ਤਿਰੰਗੇ ਦੀ ਸਪਲਾਈ ਹੁੰਦੀ ਹੈ। ਇੱਥੇ ਸਾਲ ’ਚ 20 ਹਜ਼ਾਰ ਤੋਂ ਜ਼ਿਆਦਾ ਤਿਰੰਗੇ ਝੰਡੇ ਬਣਾ ਕੇ ਦੇਸ਼ ਦੇ ਵੱਖ-ਵੱਖ ਸਥਾਨਾਂ ’ਤੇ ਭੇਜੇ ਜਾਂਦੇ ਹਨ। ਅੱਜ ਵੀ ਲੋਕ ਗਾਂਧੀ ਆਸ਼ਰਮ ਤੋਂ ਝੰਡਾ ਖਰੀਦ ਕੇ ਦੇਸ਼ ਪ੍ਰੇਮ ਦੇ ਜਜ਼ਬੇ ਨੂੰ ਦਰਸ਼ਾਉਂਦੇ ਹਨ।
ਸਾਲ ਭਰ ਬਣਦੇ ਹਨ ਝੰਡੇ
ਗਾਂਧੀ ਆਸ਼ਰਮ ਫਰੇਂਦਾ ਦੇ ਝੰਡਿਆਂ ਦੀ ਮੰਗ ਉੱਤਰ-ਪ੍ਰਦੇਸ਼ ਹੀ ਨਹੀਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ’ਚ ਹੈ। ਵਿਸ਼ੇਸ਼ ਕਰਕੇ 15 ਅਗਸਤ, 26 ਜਨਵਰੀ ਅਤੇ ਦੋ ਅਕਤੂਬਰ ਆਦਿ ਰਾਸ਼ਟਰੀ ਤਿਉਹਾਰਾਂ ਮੌਕੇ ਫਰੇਂਦਾ ਦੇ ਤਿਰੰਗੇ ਦੀ ਮੰਗ ਵਧ ਜਾਂਦੀ ਹੈ। ਜਿਸ ਦੇ ਚਲਦੇ ਵਾਧੂ ਕਾਰੀਗਰਾਂ ਨੂੰ ਬੁਲਾ ਕੇ ਝੰਡੇ ਦੀ ਸਪਲਾਈ ਹੁੰਦੀ ਹੈ। ਤਿਰੰਗਾ ਝੰਡਾ ਹੁਣ ਫਰੇਂਦਾ ਦੀ ਪਛਾਣ ਬਣ ਚੁੱਕਾ ਹੈ। ਲੋਕ ਇਸ ਝੰਡੇ ਨੂੰ ਲਹਿਰਾ ਕੇ ਗਰਵ ਮਹਿਸੂਸ ਕਰਦੇ ਹਨ। ਲਖਨਊ, ਬੁਲੰਦਸ਼ਹਿਰ, ਆਗਰਾ, ਆਜ਼ਮਗੜ੍ਹ, ਮਊ, ਬਲੀਆ, ਗੋਰਖਪੁਰ, ਸੰਤਕਬੀਰਨਗਰ, ਬਸਤੀ, ਕੁਸ਼ੀਨਗਰ, ਦੇਵਰੀਆ ਸਮੇਤ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਝੰਡੇ ਦੀ ਸਪਲਾਈ ਹੁੰਦੀ ਹੈ। ਔਸਤ ਰੂਪ ਨਾਲ ਇਕ ਝੰਡੇ ਦੀ ਕੀਮਤ ਉਸ ਦੇ ਸਾਈਜ਼ ਦੇ ਹਿਸਾਬ ਨਾਲ 300 ਰੁਪਏ ਤੋਂ ਲੈ ਕੇ 1200 ਰੁਪਏ ਤਕ ਤੈਅ ਕੀਤੀ ਗਈ ਹੈ। ਅਜਿਹੇ ’ਚ 6 ਲੱਖ ਮੁੱਲ ਤਕ ਦੇ ਝੰਡੇ ਦੀ ਵਿਕਰੀ ਗਾਂਧੀ ਆਸ਼ਰਮ ਦੁਆਰਾ ਇਕ ਸਾਲ ’ਚ ਕੀਤੀ ਜਾਂਦੀ ਹੈ।
30 ਸਾਲਾਂ ਤੋਂ ਬਣ ਰਿਹਾ ਹੈ ਝੰਡਾ
ਫਰੇਂਦਾ ਕਸਬੇ ’ਚ ਸਥਿਤ ਖੇਤਰੀ ਗਾਂਧੀ ਆਸ਼ਰਮ ਭੰਡਾਰ ਗ੍ਰਹਿ ’ਚ ਪਿਛਲੇਲ 30 ਸਾਲਾਂ ਤੋਂ ਤਿਰੰਗੇ ਦਾ ਨਿਰਮਾਣ ਹੋ ਰਿਹਾ ਹੈ। ਝੰਡਾ ਸਿਲਾਈ ਕਰਨ ਵਾਲੇ ਸਾਦਾਬ, ਵੰਸ਼ਨਾਥ ਅਤੇ ਰਾਜਾਰਾਮ ਯਾਦਵ ਦੱਸਦੇ ਹਨ ਕਿ ਤਿਰੰਗਾ ਝੰਡਾ ਬਣਾ ਕੇ ਗਰਵ ਮਹਿਸੂਸ ਹੁੰਦਾ ਹੈ। ਬੜੀ ਕਿਸਮਤ ਦੀ ਗੱਲ ਹੈ ਕਿ ਸਾਨੂੰ ਤਿਰੰਗਾ ਸਿਊਣ ਦਾ ਮੌਕਾ ਮਿਲ ਰਿਹਾ ਹੈ। ਆਜ਼ਾਦੀ ਦੇ ਪ੍ਰਤੀਕ ਤਿਰੰਗੇ ਝੰਡੇ ਨੂੰ ਲੈ ਕੇ ਕਿੰਨੇ ਸੁਤੰਤਰਤਾ ਸੰਗਰਾਮ ਸੈਨਾਨੀ ਫਾਂਸੀ ਦੇ ਫੰਦੇ ’ਤੇ ਝੂਲ ਗਏ ਸਨ। ਤਿਰੰਗਾ ਸਿਊਂਦੇ ਸਮੇਂ ਇਸ ਗੱਲ ਦਾ ਪੂਰਾ ਧਿਆਨ ਰੱਖਦੇ ਹਾਂ ਕਿ ਚੱਪਲ-ਜੁੱਤੇ ਪਹਿਣ ਕੇ ਝੰਡਾ ਨਾ ਸਿਲਾਈ ਕੀਤਾ ਜਾਵੇ। ਝੰਡੇ ਦਾ ਨਿਰਮਾਣ ਪੂਰਾ ਹੋਣ ’ਤੇ ਪੂਰੇ ਸਨਮਾਨ ਨਾਲ ਉਸ ਨੂੰ ਇਕ ਜਗ੍ਹਾ ’ਤੇ ਰੱਖਿਆ ਜਾਂਦਾ ਹੈ।
ਲੱਦਾਖ ’ਚ ਆਜ਼ਾਦੀ ਦੇ ਰੰਗ ’ਚ ਰੰਗੇ ITBP ਜਵਾਨ, ‘ਭਾਰਤ ਮਾਤਾ ਦੀ ਜੈ’ ਦੇ ਨਾਅਰਿਆਂ ਨਾਲ ਗੂੰਜਿਆ ਆਸਮਾਨ
NEXT STORY