ਜੰਮੂ- ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਤ੍ਰਿਕੁਟਾ ਪਹਾੜੀਆਂ 'ਚ ਸਥਿਤ ਮਾਤਾ ਵੈਸ਼ਨੋ ਦੇਵੀ ਗੁਫਾ ਮੰਦਰ 'ਚ 10 ਦਿਨਾਂ ਦੇ ਨਰਾਤਿਆਂ ਦੌਰਾਨ 4 ਲੱਖ ਤੋਂ ਜ਼ਿਆਦਾ ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਸ਼ਰਾਈਨ ਬੋਰਡ ਦੇ ਬੁਲਾਰੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਦੱਸਿਆ ਕਿ ਵਿਸ਼ਵ ਸ਼ਾਂਤੀ, ਸਦਭਾਵਨਾ, ਖੁਸ਼ਹਾਲੀ ਅਤੇ ਮਨੁੱਖਤਾ ਦੀ ਸਿਹਤ ਲਈ ਨਰਾਤਿਆਂ ਦੌਰਾਨ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਵੱਲੋਂ ਕਰਵਾਇਆ ਗਿਆ ਨੌਂ ਰੋਜ਼ਾ ਸ਼ਤ ਚੰਡੀ ਹਵਨ ਅੱਜ ਰਾਮ ਨੌਮੀ ਦੇ ਸ਼ੁਭ ਮੌਕੇ 'ਤੇ ਪਵਿੱਤਰ ਤੀਰਥ ਅਸਥਾਨ ਵਿਖੇ ਸਮਾਪਤ ਹੋ ਗਿਆ।
ਇਹ ਵੀ ਪੜ੍ਹੋ- 'ਆਏ ਨਰਾਤੇ ਮਾਤਾ ਦੇ...' ਫੁੱਲਾਂ ਨਾਲ ਸਜਿਆ ਮਾਤਾ ਵੈਸ਼ਨੋ ਦੇਵੀ ਦਾ ਸੁੰਦਰ ਦਰਬਾਰ, ਵੇਖੋ ਖ਼ੂਬਸੂਰਤ ਤਸਵੀਰਾਂ
ਇਸ ਮੌਕੇ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅੰਸ਼ੁਲ ਗਰਗ, ਸ਼ਰਾਈਨ ਬੋਰਡ ਦੇ ਹੋਰ ਅਧਿਕਾਰੀਆਂ ਅਤੇ ਕਾਮਿਆਂ ਤੋਂ ਇਲਾਵਾ ਸ਼ਰਧਾਲੂਆਂ ਨੇ ਵੈਦਿਕ ਮੰਤਰਾਂ ਦੇ ਜਾਪ ਦੌਰਾਨ ਅਤੇ ਹੋਰ ਧਾਰਮਿਕ ਰਸਮਾਂ ' ਹਿੱਸਾ ਲਿਆ। ਪੰਡਿਤਾਂ ਦੇ ਇਕ ਸਮੂਹ ਨੇ ਪਦਮਸ਼੍ਰੀ ਪ੍ਰੋਫੈਸਰ ਵਿਸ਼ਵਮੂਰਤੀ ਸ਼ਾਸਤਰੀ ਦੀ ਅਗਵਾਈ 'ਚ ਹਵਨ ਕੀਤਾ।
ਇਹ ਵੀ ਪੜ੍ਹੋ- ਵੈਸ਼ਣੋ ਦੇਵੀ ਦੇ ਦਰਬਾਰ ’ਚ ਪਹਿਲੇ 3 ਨਰਾਤਿਆਂ ਦੌਰਾਨ 1.25 ਲੱਖ ਸ਼ਰਧਾਲੂ ਹੋਏ ਨਤਮਸਤਕ
ਇਨ੍ਹਾਂ ਨਰਾਤਿਆਂ ਦੌਰਾਨ ਤੀਰਥ ਯਾਤਰਾ ਦੀਆਂ ਵਿਸ਼ੇਸ਼ ਸਹੂਲਤਾਂ ਵਿਚ ਸਕਾਈਵਾਕ ਰਾਹੀਂ ਵਰਚੁਅਲ ਦਰਸ਼ਨ, ਮੁਰੰਮਤ ਕੀਤੇ ਪਾਰਵਤੀ ਭਵਨ, ਪਵਿੱਤਰ ਕੁਦਰਤੀ ਗੁਫਾ ਅਤੇ ਸ਼੍ਰੀ ਭੈਰੋਂ ਮੰਦਰ ਕੰਪਲੈਕਸ 'ਚ ਮੁਫਤ ਲੰਗਰ ਸੇਵਾ ਤੋਂ ਇਲਾਵਾ 'ਲਾਈਵ ਦਰਸ਼ਨ ਸਹੂਲਤ' ਅਤੇ ਦੋਭਾਸ਼ੀ 'ਸ਼ਕਤੀ' ਚੈਟਬੋਟ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਔਸਤਨ 40 ਹਜ਼ਾਰ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਹਨ। ਬੋਰਡ ਨੇ ਨਰਾਤਿਆਂ ਦੌਰਾਨ ਸ਼ਰਧਾਲੂਆਂ ਨੂੰ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕਰਵਾਈਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਮੂ ਕਸ਼ਮੀਰ 'ਚ ਸੁਰੱਖਿਆ ਸਥਿਤੀ ਕਾਫ਼ੀ ਸੁਧਰੀ, ਅੱਤਵਾਦ ਲੈ ਰਿਹੈ ਆਖ਼ਰੀ ਸਾਹ : ਮਨੋਜ ਸਿਨਹਾ
NEXT STORY