ਨਵੀਂ ਦਿੱਲੀ (ਵਾਰਤਾ)- ਰੱਖਿਆ ਖੇਤਰ ਦੇ ਮਝਗਾਂਵ ਡਾਕ ਸ਼ਿਪਬਿਲਡਰਜ਼ ਲਿਮਟਿਡ (ਐੱਮ.ਡੀ.ਐੱਲ.) ਨੇ ਪ੍ਰਾਜੈਕਟ 15ਬੀ ਸ਼੍ਰੇਣੀ ਦਾ ਨਿਰਦੇਸ਼ਿਤ ਮਿਜ਼ਾਈਲ ਰੋਕੂ ਯਾਰਡ 'ਇੰਫਾਲ' ਸ਼ੁੱਕਰਵਾਰ ਨੂੰ ਜਲ ਸੈਨਾ ਨੂੰ ਸੌਂਪ ਦਿੱਤਾ। ਐੱਮ.ਡੀ.ਐੱਲ. ਦੇ ਚੇਅਰਮੈਨ ਅਤੇ ਪ੍ਰਬੰਧ ਡਾਇਰੈਕਟਰ ਸੰਜੀਵ ਸਿੰਘ ਅਤੇ ਜਲ ਸੈਨਾ ਦੇ ਰੀਅਰ ਐਡਮਿਰਲ ਸੰਜੇ ਸਾਧੂ ਨੇ ਸ਼ੁੱਕਰਵਾਰ ਨੂੰ ਇਸ ਨਾਲ ਸੰਬੰਧਤ ਦਸਤਾਵੇਜ਼ਾਂ 'ਤੇ ਦਸਤਖ਼ਤ ਕੀਤੇ। ਸਵਦੇਸ਼ੀ ਸਟੀਲ ਨਾਲ ਬਣਿਆ ਇੰਫਾਲ ਦੇਸ਼ ਦੇ ਸਭ ਤੋਂ ਵੱਡੇ ਵਿਨਾਸ਼ਕ ਜੰਗੀ ਬੇੜਿਆਂ 'ਚੋਂ ਇਕ ਹੈ, ਜਿਸ ਦੀ ਕੁੱਲ ਲੰਬਾਈ 164 ਮੀਟਰ ਹੈ ਅਤੇ ਵਿਸਥਾਪਨ 7500 ਟਨ ਤੋਂ ਵੱਧ ਹੈ। ਇਹ ਸ਼ਕਤੀਸ਼ਾਲੀ ਜੰਗੀ ਬੇੜਾ ਸਮੁੰਦਰੀ ਖੇਤਰ 'ਚ ਵੱਖ-ਵੱਖ ਤਰ੍ਹਾਂ ਦੇ ਕੰਮਾਂ ਅਤੇ ਮਿਸ਼ਨਾਂ ਨੂੰ ਪੂਰਾ ਕਰਨ 'ਚ ਸਮਰੱਥ ਹੈ। ਇਹ ਸਤ੍ਹਾ ਤੋਂ ਸਤ੍ਹਾ 'ਤੇ ਮਾਰ ਕਰਨ ਵਾਲੀਆਂ ਸੁਪਰਸੋਨਿਕ 'ਬ੍ਰਹਿਮੋਸ' ਮਿਜ਼ਾਈਲਾਂ ਅਤੇ ਮੱਧਮ ਦੂਰੀ ਦੀ ਸਤ੍ਹਾ ਤੋਂ ਹਵਾ 'ਚ ਮਾਰ ਕਰਨ ਵਾਲੀ 'ਬਰਾਕ-8' ਮਿਜ਼ਾਈਲਾਂ ਨਾਲ ਲੈੱਸ ਹੈ। ਇਹ ਜੰਗੀ ਬੇੜਾ ਸਮੁੰਦਰ ਦੇ ਅੰਦਰ ਯੁੱਧ ਸਮਰੱਥਾ ਲਈ ਵਿਨਾਸ਼ਕ ਸਵੇਦਸ਼ੀ ਰੂਪ ਨਾਲ ਵਿਕਸਿਤ ਐਂਟੀ-ਸਬਮਰੀਨ ਹਥਿਆਰਾਂ ਅਤੇ ਸੈਂਸਰਾਂ ਨਾਲ ਲੈੱਸ ਹੈ, ਜਿਨ੍ਹਾਂ 'ਚ ਮੁੱਖ ਤੌਰ ਨਾਲ ਸੋਨਾਰ ਹਮਸਾ ਐਨਜੀ, ਭਾਰੀ ਡਿਊਟੀ ਵਾਲੇ ਟਾਰਪੀਡੋ ਟਿਊਬ ਲਾਂਚਰ ਅਤੇ ਐਂਟੀ-ਸਬਮਰੀਨ ਰੋਕੂ ਰਾਕੇਟ ਲਾਂਚਰ ਸ਼ਾਮਲ ਹਨ।
ਇਹ ਜੰਗੀ ਬੇੜਾ ਜਲ ਸੈਨਾ ਦੇ ਬੇੜੇ 'ਚ ਸ਼ਾਮਲ ਵਿਨਾਸ਼ਕਾਰੀ ਅਤੇ ਫ੍ਰਿਗੇਟਸ ਦੀਆਂ ਪਿਛਲੀਆਂ ਸ਼੍ਰੇਣੀਆਂ ਦੀ ਤੁਲਨਾ 'ਚ ਵੱਧ ਬਹੁਪੱਖੀ ਹੈ ਅਤੇ ਇੰਫਾਲ ਦੀ ਚਾਰੇ ਪਾਸੇ ਸਮਰੱਥਾ ਇਸ ਨੂੰ ਸਹਾਇਕ ਜਹਾਜ਼ਾਂ ਦੇ ਬਿਨਾਂ ਆਜ਼ਾਦ ਰੂਪ ਨਾਲ ਸੰਚਾਲਿਤ ਕਰਦੇ ਹੋਏ ਦੁਸ਼ਮਣ ਦੀਆਂ ਪਣਡੁੱਬੀਆਂ, ਜੰਗੀ ਬੇੜਿਆਂ, ਐਂਟੀ-ਸ਼ਿਪ ਮਿਜ਼ਾਈਲਾਂ ਅਤੇ ਲੜਾਕੂ ਜਹਾਜ਼ਾਂ ਖ਼ਿਲਾਫ਼ ਸਮਰੱਥ ਬਣਾਉਂਦੀ ਹੈ। ਨਾਲ ਹੀ ਇਕ ਇਕ ਜਲ ਸੈਨਾ ਟਾਸਕ ਫ਼ੋਰਸ ਵਜੋਂ ਪ੍ਰਮੁੱਖ ਕੰਮ ਕਰਨ 'ਚ ਵੀ ਸਮਰੱਥ ਹੈ। ਇੰਫਾਲ ਨੂੰ ਤੈਅ ਸਮੇਂ ਤੋਂ ਚਾਰ ਮਹੀਨਿਆਂ ਤੋਂ ਵੱਧ ਸਮੇਂ ਪਹਿਲਾਂ ਹੀ ਜਲ ਸੈਨਾ ਨੂੰ ਸੌਂਪਿਆ ਗਿਆ ਹੈ। ਇਸ ਜੰਗੀ ਬੇੜੇ ਨੇ ਸਾਰੇ ਸਮੁੰਦਰੀ ਪ੍ਰੀਖਣਾਂ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ ਹੈ, ਜਿਸ 'ਚ ਮਹੱਤਵਪੂਰਨ ਹਥਿਆਰਾਂ ਦੀ ਗੋਲੀਬਾਰੀ ਵੀ ਸ਼ਾਮਲ ਹੈ। ਇਹ ਪੀ 15ਬੀ ਸ਼੍ਰੇਣੀ ਦੇ ਜਹਾਜ਼ਾਂ 'ਚ ਪਹਿਲਾ ਹੈ, ਜਿਸ ਨੂੰ ਜ਼ਮੀਨ 'ਤੇ ਹਮਲੇ 'ਚ ਸਮਰੱਥ ਬਣਾਉਣ ਦੇ ਨਾਲ-ਨਾਲ ਲੰਬੀ ਦੂਰੀ ਦੀ ਦੋਹਰੀ ਭੂਮਿਕਾ ਅਤੇ ਸਮਰੱਥਾ ਵਾਲੀ ਉੱਨਤ ਬ੍ਰਹਿਮੋਸ ਮਿਜ਼ਾਈਲਾਂ ਨਾਲ ਲੈੱਸ ਕੀਤਾ ਜਾਵੇਗਾ। ਇਸ ਜੰਗੀ ਬੇੜੇ 'ਚ 312 ਜਵਾਨਾਂ ਦਾ ਦਲ ਰਹਿ ਸਕਦਾ ਹੈ, ਇਸ ਦੀ ਸਮਰੱਥਾ 4 ਹਜ਼ਾਰ ਸਮੁੰਦਰੀ ਮੀਲ ਹੈ ਅਤੇ ਇਹ ਜੰਗੀ ਬੇੜਾ 42 ਦਿਨਾਂ ਤੱਕ ਮਿਸ਼ਨ ਨੂੰ ਅੰਜਾਮ ਦੇ ਸਕਦਾ ਹੈ। ਜੰਗੀ ਬੇੜਾ 2 ਹੈਲੀਕਾਪਟਰਾਂ ਨਾਲ ਵੀ ਲੈੱਸ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਹ ਹੈ ਭਾਰਤ ਦਾ 'ਬੈਸਟ ਟੂਰਿਜ਼ਮ ਵਿਲੇਜ', PM ਮੋਦੀ ਨੇ ਖੂਬਸੂਰਤ ਤਸਵੀਰਾਂ ਸਾਂਝੀਆਂ ਕਰ ਕੀਤੀ ਤਾਰੀਫ਼
NEXT STORY