ਨਵੀਂ ਦਿੱਲੀ- ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ ਕਿਹਾ ਹੈ ਕਿ ਅਤਿ-ਆਧੁਨਿਕ ਹਥਿਆਰਾਂ ਅਤੇ ਸਹਾਇਕ ਕੰਟਰੋਲ ਪ੍ਰਣਾਲੀ ਨਾਲ ਲੈਸ ਜੰਗੀ ਬੇੜਿਆਂ ਦਾ ਦੇਸ਼ ਵਿਚ ਹੀ ਬਣਾਇਆ ਜਾਣਾ ਜੰਗੀ ਬੇੜਾ ਨਿਰਮਾਣ ਦੇ ਖੇਤਰ ਵਿਚ ਸਾਡੀਆਂ ਸਮਰੱਥਾਵਾਂ ਅਤੇ ਆਤਮਨਿਰਭਰਤਾ ਦਾ ਪ੍ਰਤੀਕ ਹੈ।
ਸੇਠ ਨੇ ਸ਼ਨੀਵਾਰ ਨੂੰ ਗੋਆ ਸ਼ਿਪਯਾਰਡ ਲਿਮਟਿਡ (ਜੀ. ਐੱਸ. ਐੱਲ.) ਵਲੋਂ ਬਣੇ ਪ੍ਰਾਜੈਕਟ 1135.6 ਸ਼੍ਰੇਣੀ ਦੇ ਦੂਜੇ ਫ੍ਰਿਗੇਟ 'ਤਵਸਿਆ' ਦੀ ਲਾਂਚਿੰਗ ਮੌਕੇ ਇਹ ਗੱਲ ਕਹੀ। ਇਸ ਬੇੜੇ ਨੂੰ ਨੀਤਾ ਸੇਠ ਵਲੋਂ ਰੱਖਿਆ ਰਾਜ ਮੰਤਰੀ ਅਤੇ ਸਮੁੰਦਰੀ ਫੌਜ ਦੀ ਪੱਛਮੀ ਕਮਾਨ ਦੇ ਮੁਖੀ ਵਾਈਸ ਐਡਮਿਰਲ ਸੰਜੇ ਜੇ. ਸਿੰਘ ਦੀ ਹਾਜ਼ਰੀ ਵਿਚ ਲਾਂਚ ਕੀਤਾ ਗਿਆ। ਇਸ ਬੇੜੇ ਨੂੰ ਭਾਰਤੀ ਸ਼ਿਪਯਾਰਡ ਵਲੋਂ ਸਵਦੇਸ਼ੀ ਰੂਪ ਨਾਲ ਬਣਾਇਆ ਜਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ੀ ਕੰਪਨੀ ਨੇ 180 ਭਾਰਤੀ ਕਰਮਚਾਰੀਆਂ ਨੂੰ ਕੱਢਿਆ ਨੌਕਰੀਓਂ
NEXT STORY