ਨਵੀਂ ਦਿੱਲੀ (ਭਾਸ਼ਾ)- ਗੋਆ ਤੱਟ ਤੋਂ ਲਗਭਗ 70 ਸਮੁੰਦਰੀ ਮੀਲ ਦੂਰ 13 ਮੈਂਬਰੀ ਚਾਲਕ ਦਲ ਦੇ ਮੱਛੀ ਫੜਨ ਵਾਲੇ ਇਕ ਜਹਾਜ਼ ਦੇ ਭਾਰਤੀ ਜਲ ਸੈਨਾ ਦੀ ਪਣਡੁੱਬੀ ਨਾਲ ਟਕਰਾਉਣ ਤੋਂ ਬਾਅਦ ਲਾਪਤਾ 2 ਮੈਂਬਰਾਂ ਦੀ ਭਾਲ ਜਾਰੀ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਵੀਰਵਾਰ ਦੀ ਹੈ। ਜਲ ਸੈਨਾ ਨੇ ਦੱਸਿਆ ਕਿ ਮੱਛੀ ਫੜਨ ਵਾਲੇ ਜਹਾਜ਼ 'ਮਾਰਥੋਮਾ' 'ਚ ਚਾਲਕ ਦਲ ਦੇ 13 ਮੈਂਬਰ ਸਨ ਅਤੇ ਉਨ੍ਹਾਂ 'ਚੋਂ 11 ਨੂੰ ਖੋਜ ਅਤੇ ਬਚਾਅ ਮੁਹਿੰਮ ਦੌਰਾਨ ਬਚਾ ਲਿਆ ਗਿਆ। ਜਲ ਸੈਨਾ ਨੇ ਬਚਾਅ ਕਾਰਜ ਲਈ 6 ਜਹਾਜ਼ ਅਤੇ ਨਿਗਰਾਨੀ ਜਹਾਜ਼ ਤਾਇਨਾਤ ਕੀਤੇ ਹਨ।
ਇਹ ਵੀ ਪੜ੍ਹੋ : 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਕਰੋ ਇਹ ਛੋਟਾ ਜਿਹਾ ਕੰਮ
ਭਾਰਤੀ ਜਲ ਸੈਨਾ ਦੇ ਬੁਲਾਰੇ ਨੇ ਕਿਹਾ,''13 ਚਾਲਕ ਦਲ ਦੇ ਮੈਂਬਰਾਂ ਵਾਲਾ ਮੱਛੀ ਫੜਨ ਵਾਲਾ ਭਾਰਤੀ ਜਹਾਜ਼ 'ਮਾਰਥੋਮਾ' 21 ਨਵੰਬਰ ਨੂੰ ਗੋਆ ਤੋਂ ਲਗਭਗ 70 ਸਮੁੰਦਰੀ ਮੀਲ ਉੱਤਰ-ਪੱਛਮ 'ਚ ਭਾਰਤੀ ਜਲ ਸੈਨਾ ਦੀ ਪਣਡੁੱਬੀ ਨਾਲ ਟਕਰਾ ਗਿਆ।” ਉਨ੍ਹਾਂ ਦੱਸਿਆ,''ਘਟਨਾ ਦੇ ਤੁਰੰਤ ਬਾਅਦ ਭਾਰਤੀ ਜਲ ਸੈਨਾ ਨੇ 6 ਜਹਾਜ਼ਾਂ ਅਤੇ ਨਿਗਰਾਨੀ ਜਹਾਜ਼ ਦੀ ਮਦਦ ਨਾਲ ਖੋਜ ਅਤੇ ਬਚਾਅ ਕਾਰਜ ਚਲਾਇਆ ਗਿਆ ਹੈ ਅਤੇ ਹੁਣ ਤੱਕ 11 ਚਾਲਕ ਦਲ ਦੇ ਮੈਂਬਰਾਂ ਨੂੰ ਬਚਾ ਲਿਆ ਗਿਆ ਹੈ।" ਮੱਛੀ ਫੜਨ ਵਾਲੇ ਜਹਾਜ਼ ਦੇ ਚਾਲਕ ਦਲ ਦੇ ਬਾਕੀ 2 ਮੈਂਬਰਾਂ ਦੀ ਤਲਾਸ਼ ਅਤੇ ਬਚਾਅ ਲਈ ਕੋਸ਼ਿਸ਼ ਜਾਰੀ ਹੈ ਅਤੇ ਇਸ ਦਾ ਤਾਲਮੇਲ ਮੁੰਬਈ ਸਥਿਤੀ ਸਮੁੰਦਰੀ ਬਚਾਅ ਕੋਆਰਡੀਨੇਸ਼ਨ ਸੈਂਟਰ (ਐੱਮਆਰਸੀਸੀ) ਨਾਲ ਕੀਤਾ ਜਾ ਰਿਹਾ ਹੈ। ਜਲ ਸੈਨਾ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਬੁਲਾਰੇ ਨੇ ਕਿਹਾ ਕਿ ਬਚਾਅ ਕੋਸ਼ਿਸ਼ਾਂ ਨੂੰ ਵਧਾਉਣ ਲਈ ਤੱਟ ਰੱਖਿਅਕ ਫ਼ੋਰਸ ਸਮੇਤ ਐਡੀਸ਼ਨਲ ਸਰੋਤਾਂ ਨੂੰ ਹਾਦਸੇ ਵਾਲੀ ਜਗ੍ਹਾ ਵੱਲ ਭੇਜ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਜੀਨੀਅਰਜ਼ ਇੰਡੀਆ ਲਿਮਟਿਡ 'ਚ ਨਿਕਲੀ ਬੰਪਰ ਭਰਤੀ, ਜਾਣੋ ਪੂਰਾ ਵੇਰਵਾ
NEXT STORY