ਗੜ੍ਹਚਿਰੌਲੀ (ਭਾਸ਼ਾ)- ਸੋਮਵਾਰ ਨੂੰ 10 ਲੱਖ ਰੁਪਏ ਦੇ ਇਨਾਮੀ ਨਕਸਲੀ ਜੋੜੇ ਨੇ ਸੁਰੱਖਿਆ ਫ਼ੋਰਸਾਂ ਦੇ ਸਾਹਮਣੇ ਆਤਸਮਰਪਣ ਕਰ ਦਿੱਤਾ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ 'ਚ ਇਨਾਮੀ ਨਕਸਲੀ ਜੋੜੇ ਨੇ ਸਰੰਡਰ ਕੀਤਾ। ਪੁਲਸ ਸੁਪਰਡੈਂਟ ਦਫ਼ਤਰ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਵਰੁਣ ਰਾਜਾ ਮੁਚਾਕੀ ਉਰਫ਼ ਉਂਗਾ (27) ਅਤੇ ਰੋਸ਼ਨੀ ਵਿਜਯਾ ਵਾਚਾਮੀ (24) ਨੇ ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਸਾਹਮਣੇ ਆਤਮਸਰਪਣ ਕਰ ਦਿੱਤਾ।
ਇਸ 'ਚ ਉਂਗਾ ਭਾਮਰਾਗੜ੍ਹ ਐੱਲ.ਓ.ਐੱਸ ਦਾ ਕਮਾਂਡਰ ਸੀ ਅਤੇ ਵਾਚਾਮੀ ਭਾਮਰਾਗੜ੍ਹ ਐੱਲ.ਓ.ਐੱਸ. ਦੀ ਮੈਂਬਰ ਸੀ। ਪੁਲਸ ਅਨੁਸਾਰ ਉਂਗਾ ਦੇ ਨਾਂ 'ਤੇ 15 ਅਪਰਾਧਕ ਮਾਮਲੇ ਰਦਜ ਹਨ, ਜਿਨ੍ਹਾਂ 'ਚੋਂ 10 ਮੁਕਾਬਲੇ ਦੇ ਹਨ ਅਤੇ ਉਸ 'ਤੇ 8 ਲੱਖ ਰੁਪਏ ਦਾ ਇਨਾਮ ਹੈ। ਵਾਚਾਮੀ ਦੇ ਨਾਂ 'ਤੇ 23 ਮਾਮਲੇ ਦਰਜ ਹਨ, ਜਿਨ੍ਹਾਂ 'ਚ 13 ਮੁਕਾਬਲੇ ਦੇ ਹਨ ਅਤੇ ਉਸ 'ਤੇ 2 ਲੱਖ ਰੁਪਏ ਦਾ ਇਨਾਮ ਹੈ। ਮਹਾਰਾਸ਼ਟਰ ਪੁਲਸ ਨੇ ਦੱਸਿਆ ਕਿ ਸਰਕਾਰ ਦੀ ਮੁੜ ਵਸੇਬਾ ਨੀਤੀ ਅਨੁਸਾਰ ਜੋੜੇ ਨੂੰ 11.5 ਲੱਖ ਰੁਪਏ ਮਿਲਣਗੇ। ਪੁਲਸ ਨੇ ਕਿਹਾ ਕਿ ਤੇਜ਼ ਮਾਓਵਾਦੀ ਵਿਰੋਧੀ ਮੁਹਿੰਮਾਂ ਕਾਰਨ 2022 ਤੋਂ ਹੁਣ ਤੱਕ ਘੱਟੋ-ਘੱਟ 27 ਕੱਟੜ ਮਾਓਵਾਦੀਆਂ ਨੇ ਗੜ੍ਹਚਿਰੌਲੀ ਪੁਲਸ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭੈਣ ਦੇ ਸਹੁਰੇ ਘਰ ਜਾ ਰਹੇ ਦੋ ਭਰਾਵਾਂ ਦੀ ਸੜਕ ਹਾਦਸੇ 'ਚ ਮੌਤ
NEXT STORY