ਨਵੀਂ ਦਿੱਲੀ— ਨਕਸਲੀਆਂ ਨੇ ਮਹਾਰਾਸ਼ਟਰ ਦੇ ਮੁੱਖਮੰਤਰੀ ਦੇਵੇਂਦਰ ਫੜਨਵੀਸ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਇਕ ਹਫਤੇ 'ਚ ਮਹਾਰਾਸ਼ਟਰ ਸਰਕਾਰ ਨੂੰ ਮਾਓਵਾਦੀ ਸੰਗਠਨਾਂ ਵੱਲੋਂ 2 ਪੱਤਰ ਮਿਲੇ ਹਨ, ਜਿਸ 'ਚ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਧਮਕੀ ਦੇ ਬਾਅਦ ਮੁੱਖਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਵਧਾਈ ਗਈ ਹੈ। ਦੋਵੇਂ ਪੱਤਰਾਂ 'ਚ ਗੜਚਿਰੌਲੀ ਮੁਕਾਬਲੇ ਦਾ ਜ਼ਿਕਰ ਕੀਤਾ ਗਿਆ, ਜਿੱਥੇ ਕਈ ਮਾਓਵਾਦੀਆਂ ਨੂੰ ਮੁਕਾਬਲੇ 'ਚ ਮਾਰਿਆ ਗਿਆ ਸੀ।
ਮਹਾਰਾਸ਼ਟਰ ਗ੍ਰਹਿ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਪੁਲਸ ਇਸ ਦੀ ਜਾਂਚ ਕਰ ਰਹੀ ਹੇ। ਪੱਤਰ 'ਚ ਲਿਖਿਆ ਹੈ ਕਿ ਜਿਸ ਤਰੀਕੇ ਨਾਲ ਸਰਕਾਰ ਦੇ ਇਸ਼ਾਰੇ 'ਤੇ ਪੁਲਸ ਨੇ ਗੜਚਿਰੌਲੀ 'ਚ ਇਕ ਆਪਰੇਸ਼ਨ 'ਚ 40 ਤੋਂ ਜ਼ਿਆਦਾ ਨਕਸਲੀਆਂ ਨੂੰ ਮਾਰਿਆ ਸੀ, ਉਸ ਦਾ ਬਦਲਾ ਜ਼ਰੂਰ ਲਿਆ ਜਾਵੇਗਾ। ਮਹਾਰਾਸ਼ਟਰ ਦੇ ਗੜਚਿਰੌਲੀ 'ਚ ਸੁਰੱਖਿਆ ਬਲਾਂ ਨੇ ਕਰੀਬ 40 ਨਕਸਲੀਆਂ ਨੂੰ ਮਾਰ ਸੁੱਟਿਆ ਸੀ। ਮੁਕਾਬਲੇ ਦੇ ਬਾਅਦ ਇੰਦਰਾਵਤੀ ਨਦੀ ਦੇ ਕਿਨਾਰੇ ਲਾਸ਼ਾਂ ਦੇ ਮਿਲਣ ਦਾ ਸਿਲਸਿਲਾ ਕਈ ਦਿਨਾਂ ਤੱਕ ਜਾਰੀ ਰਿਹਾ ਸੀ। ਕਾਰਨਾਸੁਰ ਜੰਗਲ 'ਚ ਸੁਰੱਖਿਆ ਬਲਾਂ ਨੇ ਕਰੀਬ 40 ਨਕਸਲੀਆਂ ਨੂੰ ਮਾਰ ਸੁੱਟਿਆ ਸੀ। ਰਿਪੋਰਟ ਮੁਤਾਬਕ ਮੁਕਾਬਲੇ 'ਚ ਮਾਰੇ ਗਏ ਨਕਸਲੀਆਂ 'ਚ ਇਕ ਦੀ ਪਛਾਣ ਨੰਦੂ ਦੇ ਰੂਪ 'ਚ ਹੋਈ ਸੀ ਜੋ ਕਿ ਦਮਨ ਦਾ ਕਮਾਂਡਰ ਦੱਸਿਆ ਜਾ ਰਿਹਾ ਸੀ। ਇਸ ਮੁਕਾਬਲੇ ਦੇ ਬਾਅਦ ਨਕਸਲੀਆਂ ਦੇ ਹੌਂਸਲੇ ਖਤਮ ਹੋ ਗਏ।
ਸਕੂਲ 'ਚ ਖੂਨੀ ਖੇਡ, ਚਾਕੂ ਨਾਲ ਵਿਦਿਆਰਥੀ 'ਤੇ ਹਮਲਾ (ਵੀਡੀਓ)
NEXT STORY