ਗੜ੍ਹਚਿਰੌਲੀ-ਨਕਸਲੀ ਲਗਾਤਾਰ ਵਿਕਾਸ ਦੇ ਕੰਮਾਂ 'ਚ ਰੁਕਾਵਟ ਪਾਉਣ ਦੀ ਕੋਸ਼ਿਸ਼ 'ਚ ਲੱਗੇ ਰਹਿੰਦੇ ਹਨ, ਜਿਸ ਕਾਰਨ ਅਕਸਰ ਉਹ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ ਜੋ ਇਲਾਕੇ ਨਾਲ ਜੁੜੀਆਂ ਹੋਈਆ ਹੋਣ। ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਨਕਸਲੀਆਂ ਨੇ ਅੱਜ ਫਿਰ ਵੱਡਾ ਹਮਲਾ ਕੀਤਾ। ਕੁਰਖੇੜਾ 'ਚ ਸੜਕ ਨਿਰਮਾਣ ਕੰਮ 'ਚ ਲੱਗੀਆਂ ਮਸ਼ੀਨਾਂ ਨੂੰ ਨਕਸਲੀਆਂ ਨੇ ਅੱਗ ਦੇ ਹਵਾਲੇ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨਕਸਲੀਆਂ ਦੇ ਇਸ ਹਮਲੇ 'ਚ ਸੜਕ ਨਿਰਮਾਣ ਦੇ ਕੰਮ 'ਚ ਲੱਗੀਆਂ 27 ਮਸ਼ੀਨਾਂ ਅਤੇ ਕਈ ਗੱਡੀਆਂ ਸ਼ਾਮਲ ਹਨ।
ਇਸ ਤੋਂ ਪਹਿਲਾਂ ਜਨਵਰੀ 'ਚ ਮਹਾਰਾਸ਼ਟਰ 'ਚ ਨਕਸਲੀਆਂ ਨੇ ਕਈ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਸੀ। ਨਕਸਲੀਆਂ ਨੇ ਗੜਚਿਰੌਲੀ ਜ਼ਿਲੇ ਦੇ ਕੁਰਖੇੜਾ ਕੋਰਚੀ ਅਤੇ ਪੌਟਗਾਂਵ 'ਚ ਕਈ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ।
ਤੂਫਾਨ 'ਫਾਨੀ' ਨੇ ਧਾਰਿਆ ਭਿਆਨਕ ਰੂਪ, ਓਡੀਸ਼ਾ 'ਚ ਸਕੂਲ-ਕਾਲਜ ਬੰਦ
NEXT STORY