ਮੁੰਬਈ - ਮੁੰਬਈ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਟੀਮ 'ਤੇ ਦੇਰ ਰਾਤ ਨਸ਼ਾ ਤਸਕਰਾਂ ਦੇ ਇੱਕ ਗੈਂਗ ਨੇ ਜਾਨਲੇਵਾ ਹਮਲਾ ਕੀਤਾ ਹੈ। ਇਸ ਹਮਲੇ ਵਿੱਚ NCB ਦੇ 5 ਅਧਿਕਾਰੀ ਜ਼ਖ਼ਮੀ ਹੋਏ ਹਨ, ਜਿਸ ਵਿੱਚ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਲਾਂਕਿ, ਕਾਰਵਾਈ ਦੌਰਾਨ NCB ਨੇ ਇੱਕ ਕਰੋੜ ਦੀ ਡਰੱਗ ਸਣੇ ਦੋ ਵਿਦੇਸ਼ੀ ਤਸਕਰਾਂ ਨੂੰ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ - ਰੇਪ ਪੀੜਤਾ ਬੱਚੀ ਦੀ ਮਾਂ ਨੇ ਕਿਹਾ- ਰਾਹੁਲ ਗਾਂਧੀ ਦੇ ਟਵੀਟ ਜਾਂ ਫੋਟੋ ਨਾਲ ਕੋਈ ਇਤਰਾਜ਼ ਨਹੀਂ
ਵਿਦੇਸ਼ੀ ਪਿਸਤੌਲ ਨਾਲ ਟੀਮ 'ਤੇ ਕੀਤਾ ਹਮਲਾ
NCB ਚੀਫ ਸਮੀਰ ਵਾਨਖੇੜੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਗੁਪਤ ਸੂਚਨਾ ਤੋਂ ਬਾਅਦ ਉਨ੍ਹਾਂ ਦੀ ਟੀਮ ਨੇ ਵਾਸ਼ੀ ਇਲਾਕੇ ਵਿੱਚ ਇੱਕ ਅੱਡੇ 'ਤੇ ਛਾਪਾ ਮਾਰਿਆ ਸੀ। ਛਾਪੇਮਾਰੀ ਦੌਰਾਨ NCB ਟੀਮ 'ਤੇ ਨਸ਼ਾ ਤਸਕਰਾਂ ਨੇ ਹਮਲਾ ਕਰ ਦਿੱਤਾ। ਹਾਲਾਂਕਿ, NCB ਅਧਿਕਾਰੀਆਂ ਨੇ ਇਸ ਰੈਕੇਟ ਦੇ ਸਰਗਨਾ ਨੂੰ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ NCB ਦੀ ਟੀਮ 'ਤੇ ਇਸ ਸਮਗਲਰ ਨੇ ਗੋਲੀਬਾਰੀ ਕੀਤੀ ਸੀ।
ਇਹ ਵੀ ਪੜ੍ਹੋ - ਭਾਰਤ ਬਾਇਓਟੈਕ ਦੇ ਨੇਜ਼ਲ ਵੈਕਸੀਨ ਦੇ ਦੂਜੇ ਅਤੇ ਤੀਸਰੇ ਪੜਾਅ ਦੇ ਕਲੀਨਿਕਲ ਟ੍ਰਾਇਲ ਨੂੰ ਮਿਲੀ ਮਨਜ਼ੂਰੀ
ਮਾਨਖੁਰਦ ਤੋਂ ਲੈ ਕੇ ਵਾਸ਼ੀ ਦਾ ਜੰਗਲ ਬਣਿਆ ਤਸਕਰਾਂ ਦਾ ਅੱਡਾ
ਸਮੀਰ ਵਾਨਖੇੜੇ ਨੇ ਦੱਸਿਆ ਕਿ ਮਾਨਖੁਰਦ ਤੋਂ ਲੈ ਕੇ ਵਾਸ਼ੀ ਦੇ ਵਿੱਚ ਜੰਗਲ ਦੇ ਇਲਾਕੇ ਵਿੱਚ ਨਸ਼ੇ ਦਾ ਵੱਡਾ ਰੈਕੇਟ ਚੱਲਦਾ ਸੀ। ਸ਼ਾਮ ਦੇ ਸਮੇਂ ਇਸ ਜਗ੍ਹਾ 'ਤੇ ਨਸ਼ੇ ਦਾ ਬਾਜ਼ਾਰ ਲੱਗਦਾ ਸੀ। NCB ਨੇ ਸੂਚਨਾ ਦੇ ਆਧਾਰ 'ਤੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਮੁਤਾਬਕ ਇਹ ਇੱਕ ਅਫਰੀਕਨ ਗੈਂਗ ਹੈ, ਜੋ ਗ਼ੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿੱਚ ਰਹਿ ਕੇ ਨਸ਼ੇ ਦਾ ਰੈਕੇਟ ਚਲਾ ਰਿਹਾ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਜੰਮੂ-ਕਸ਼ਮੀਰ: ਬਾਰਾਮੂਲਾ ਦੇ ਸੋਪੋਰ 'ਚ ਸੁਰੱਖਿਆ ਬਲਾਂ ਦੇ ਦਲ 'ਤੇ ਗ੍ਰਨੇਡ ਹਮਲਾ
NEXT STORY