ਮੁੰਬਈ (ਏਜੰਸੀ)- ਮਹਾਰਾਸ਼ਟਰ ਵਿਚ ਸ਼ਿਵਸੇਨਾ-ਐਨ.ਸੀ.ਪੀ. ਅਤੇ ਕਾਂਗਰਸ ਵਿਚਾਲੇ ਘੱਟੋ-ਘੱਟ ਸਾਂਝੇ ਪ੍ਰੋਗਰਾਮ 'ਤੇ ਸਹਿਮਤੀ ਬਣ ਗਈ ਹੈ। ਬੁੱਧਵਾਰ ਸ਼ਾਮ ਐਨ.ਸੀ.ਪੀ. ਨੇਤਾ ਪ੍ਰਫੁੱਲ ਪਟੇਲ ਨੇ ਮੀਡੀਆ ਨੂੰ ਦੱਸਿਆ ਕਿ ਮੁੱਖ ਮੰਤਰੀ ਸ਼ਿਵਸੇਨਾ ਦਾ ਹੋਵੇਗਾ, ਡਿਪਟੀ ਸੀ.ਐਮ. ਦਾ ਅਹੁਦਾ ਐਨ.ਸੀ.ਪੀ. ਨੂੰ ਮਿਲੇਗਾ, ਜਦੋਂ ਕਿ ਵਿਧਾਨ ਸਭਾ ਪ੍ਰਧਾਨ ਲਈ ਕਾਂਗਰਸ ਦੇ ਨਾਂ 'ਤੇ ਸਹਿਮਤੀ ਬਣੀ ਹੈ। ਤਿੰਨਾਂ ਪਾਰਟੀਆਂ ਨੇ ਮਿਲ ਕੇ ਸਾਂਝਾ ਪ੍ਰੋਗਰਾਮ ਤੈਅ ਕੀਤਾ ਹੈ। ਫਿਲਹਾਲ ਕਲ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿਚ ਤਿੰਨੋ ਪਾਰਟੀਆਂ ਦੇ ਦੋ-ਦੋ ਮੰਤਰੀ ਸਹੁੰ ਚੁੱਕ ਸਕਦੇ ਹਨ।
ਸ਼ਿਵਸੇਨਾ ਮੁਖੀ ਊਧਵ ਠਾਕਰੇ ਵੀਰਵਾਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਸੂਤਰਾਂ ਨੇ ਕਿਹਾ ਕਿ ਨਵੀਂ ਸਰਕਾਰ ਵਿਚ ਸ਼ਿਵਸੇਨਾ ਨੂੰ ਮੁੱਖ ਮੰਤਰੀ ਤੋਂ ਇਲਾਵਾ 14 ਮੰਤਰੀ ਮਿਲ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸ਼ਰਦ ਪਵਾਰ ਦੀ ਅਗਵਾਈ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਨੂੰ ਇਕ ਉਪ ਮੁੱਖ ਮੰਤਰੀ ਸਣੇ 15 ਮੰਤਰੀ ਅਹੁਦੇ ਦਿੱਤੇ ਜਾ ਸਕਦੇ ਹਨ। ਮਹਾਰਾਸ਼ਟਰ ਵਿਚ ਜ਼ਿਆਦਾਤਰ 43 ਮੰਤਰੀ ਹੋ ਸਕਦੇ ਹਨ। 288 ਮੈਂਬਰੀ ਵਿਧਾਨ ਸਭਾ ਵਿਚ ਮੰਤਰੀਆਂ ਦੀ ਗਿਣਤੀ 15 ਫੀਸਦੀ (ਕੁੱਲ ਮੈਂਬਰ ਗਿਣਤੀ ਦਾ) ਤੋਂ ਜ਼ਿਆਦਾ ਨਹੀਂ ਹੋ ਸਕਦੀ। ਮੌਜੂਦਾ ਵਿਧਾਨ ਸਭਾ ਵਿਚ ਸ਼ਿਵਸੇਨਾ ਦੇ 56, ਰਾਕਾਂਪਾ ਦੇ 54 ਅਤੇ ਕਾਂਗਰਸ ਦੇ 44 ਵਿਧਾਇਕ ਹਨ।
ਪ੍ਰਗਿਆ ਦੇ ਬਿਆਨ 'ਤੇ ਬੀਜੇਪੀ ਨੇ ਕਿਹਾ, ਇਹ ਦੇਸ਼ ਦਾ ਅਪਮਾਨ, ਹੋਵੇਗੀ ਕਾਰਵਾਈ
NEXT STORY