ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਬੱਚੇ ਦੇ ਨਾਲ ਆਪਣੀ ਬਹੁਤ ਹੀ ਪਿਆਰੀ ਤਸਵੀਰ ਸਾਂਝੀ ਕੀਤੀ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੀਐੱਮ ਮੋਦੀ ਨੇ ਫੇਸਬੁੱਕ 'ਤੇ ਕੈਪਸ਼ਨ ਲਿਖਿਆ, "ਸ਼ੁੱਕਰਵਾਰ ਨੂੰ 7, ਲੋਕ ਕਲਿਆਣ ਮਾਰਗ 'ਤੇ ਆਏ ਇਕ ਨੰਨ੍ਹੇ ਦੋਸਤ ਦੇ ਨਾਲ।" ਇਸ ਤਸਵੀਰ ਨੇ ਇੰਟਰਨੈੱਟ 'ਤੇ ਲੋਕਾਂ ਦਾ ਦਿਲ ਜਿੱਤ ਲਿਆ ਹੈ, ਪਰ ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ ਆਖਿਰ ਇਹ ਬੱਚਾ ਕੌਣ ਹੈ?
ਜਾਣੋ ਕੌਣ ਹੈ ਇਹ ਨੰਨ੍ਹਾ ਮਹਿਮਾਨ
ਦਰਅਸਲ, ਪੀਐੱਮ ਮੋਦੀ ਦੀ ਗੋਦੀ 'ਚ ਨਜ਼ਰ ਆ ਰਿਹਾ ਇਹ ਬੱਚਾ ਮਲਿਆਲਮ ਅਦਾਕਾਰ ਅਤੇ ਭਾਜਪਾ ਨੇਤਾ ਕ੍ਰਿਸ਼ਨਾਕੁਮਾਰ ਦੀ ਬੇਟੀ ਦੀਆ ਦਾ ਬੇਟਾ 'ਓਮੀ' ਹੈ। ਕ੍ਰਿਸ਼ਨਾਕੁਮਾਰ ਨੇ ਦਿੱਲੀ ਸਥਿਤ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਆਪਣੇ ਪੂਰੇ ਪਰਿਵਾਰ ਸਮੇਤ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਦੀ ਪਤਨੀ ਸਿੰਧੂ ਕ੍ਰਿਸ਼ਨਾ, ਬੇਟੀਆਂ ਅਹਾਨਾ, ਦੀਆ, ਈਸ਼ਾਨਾ, ਹੰਸਿਕਾ ਅਤੇ ਜਵਾਈ ਅਸ਼ਵਿਨ ਵੀ ਮੌਜੂਦ ਸਨ।
ਪਰਿਵਾਰ ਨੇ ਸਾਂਝੇ ਕੀਤੇ ਭਾਵੁਕ ਪਲ
ਅਦਾਕਾਰ ਦੀ ਬੇਟੀ ਅਹਾਨਾ ਕ੍ਰਿਸ਼ਨਾ, ਜੋ ਕਿ ਖੁਦ ਇਕ ਮਸ਼ਹੂਰ ਅਦਾਕਾਰਾ ਹੈ, ਨੇ ਇਸ ਮੁਲਾਕਾਤ ਨੂੰ ਬੇਹੱਦ ਪ੍ਰੇਰਨਾਦਾਇਕ ਦੱਸਿਆ। ਉਸ ਨੇ ਕਿਹਾ ਕਿ ਪੀਐੱਮ ਮੋਦੀ ਦੀ ਸਾਦਗੀ ਨੇ ਉਨ੍ਹਾਂ ਦਾ ਦਿਲ ਜਿੱਤ ਲਿਆ। ਦੀਆ ਨੇ ਵੀ ਆਪਣੇ ਬੇਟੇ ਨੂੰ ਪੀਐੱਮ ਦੀ ਗੋਦੀ 'ਚ ਦੇਖ ਕੇ ਇਸ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ 'ਫੈਨ ਮੂਵਮੈਂਟ' ਕਰਾਰ ਦਿੱਤਾ।
ਸਿਆਸਤ ਤੇ ਸਿਨੇਮਾ ਦਾ ਸੁਮੇਲ
ਕ੍ਰਿਸ਼ਨਾਕੁਮਾਰ ਕੇਰਲ 'ਚ ਭਾਜਪਾ ਦੇ ਸਰਗਰਮ ਨੇਤਾ ਹਨ ਅਤੇ ਉਨ੍ਹਾਂ ਨੇ 2021 ਦੀਆਂ ਵਿਧਾਨ ਸਭਾ ਤੇ 2024 ਦੀਆਂ ਲੋਕ ਸਭਾ ਚੋਣਾਂ ਲੜੀਆਂ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਇਕ ਸੱਚਾ 'ਕਰਮ ਯੋਗੀ' ਦੱਸਦਿਆਂ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਇਹ ਇਕ ਨਿੱਜੀ ਮੁਲਾਕਾਤ ਸੀ, ਜਿਸ ਨੇ ਪ੍ਰਧਾਨ ਮੰਤਰੀ ਦੇ ਮਿਲਣਸਾਰ ਅਤੇ ਨਿੱਘੇ ਸੁਭਾਅ ਦੀ ਇਕ ਹੋਰ ਝਲਕ ਦੁਨੀਆ ਨੂੰ ਦਿਖਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੁਲ ਤੋਂ ਹੇਠਾਂ ਡਿੱਗੀ ਮੋਟਰਸਾਈਕਲ, ਚਾਰ ਨੌਜਵਾਨਾਂ ਦੀ ਮੌਤ
NEXT STORY