ਨਵੀਂ ਦਿੱਲੀ- ਨੈਸ਼ਨਲ ਕਮਿਸ਼ਨ ਫਾਰ ਵੂਮੈਨ (NCW) ਨੇ ਔਰਤਾਂ ਦੇ ਹੱਕਾਂ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਇੱਕ 24×7 ਸ਼ਾਰਟ-ਕੋਡ ਹੈਲਪਲਾਈਨ ਨੰਬਰ 14490 ਜਾਰੀ ਕੀਤਾ ਹੈ। ਇਹ ਹੈਲਪਲਾਈਨ 24 ਘੰਟੇ ਕੰਮ ਔਰਤਾਂ ਨੂੰ ਸਹਾਇਤਾ ਪ੍ਰਦਾਨ ਕਰੇਗੀ।
NCW ਨੇ ਦੱਸਿਆ ਕਿ ਇਹ ਹੈਲਪਲਾਈਨ ਕਾਲ ਕਰਨ ਵਾਲੀਆਂ ਔਰਤਾਂ ਨੂੰ ਪਹਿਲੇ ਕਾਂਟੈਕਟ ਪੁਆਇੰਟ ਵਜੋਂ ਮਾਰਗਦਰਸ਼ਨ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ ਇਹ ਹੈਲਪਲਾਈਨ ਅਧਿਕਾਰੀਆਂ ਨਾਲ ਤਾਲਮੇਲ ਸਥਾਪਤ ਕਰੇਗੀ ਅਤੇ ਐਮਰਜੈਂਸੀ ਦੀਆਂ ਸਥਿਤੀਆਂ ਵਿੱਚ ਸਮੇਂ ਸਿਰ ਦਖਲਅੰਦਾਜ਼ੀ ਦੀ ਸਹੂਲਤ ਪ੍ਰਦਾਨ ਕਰੇਗੀ।
ਕਮਿਸ਼ਨ ਅਨੁਸਾਰ, ਇਹ ਟੋਲ-ਫ੍ਰੀ ਨੰਬਰ ਯਾਦ ਰੱਖਣ ਵਿੱਚ ਆਸਾਨ ਹੈ ਅਤੇ ਇਹ ਕਮਿਸ਼ਨ ਦੀ ਪਹਿਲਾਂ ਤੋਂ ਚੱਲ ਰਹੀ ਹੈਲਪਲਾਈਨ '7827170170' ਨਾਲ ਜੁੜਿਆ ਹੋਇਆ ਹੈ। ਇਸ ਦਾ ਉਦੇਸ਼ ਕਿਸੇ ਵੀ ਤਰ੍ਹਾਂ ਦੀ ਦੇਰੀ ਜਾਂ ਖਰਚੇ ਦੇ ਬਿਨਾਂ ਮਦਦ ਨੂੰ ਯਕੀਨੀ ਬਣਾਉਣਾ ਹੈ। NCW ਨੇ ਕਿਹਾ ਕਿ ਨਵਾਂ 'ਸ਼ਾਰਟ-ਕੋਡ' ਕਮਿਸ਼ਨ ਦੀ ਪਹੁੰਚ ਨੂੰ ਮਜ਼ਬੂਤ ਕਰੇਗਾ ਅਤੇ ਇਹ ਸੁਨਿਸ਼ਚਿਤ ਕਰੇਗਾ ਕਿ ਲੋੜਵੰਦ ਔਰਤਾਂ ਨੂੰ ਤੁਰੰਤ ਸਹਾਇਤਾ ਪ੍ਰਾਪਤ ਹੋਵੇ।
ਅਸਾਮ ਸਰਕਾਰ ਦਾ ਵੱਡਾ ਕਦਮ ; ਬਹੁ-ਵਿਆਹ 'ਤੇ ਪਾਬੰਦੀ ਲਾਉਣ ਵਾਲਾ ਬਿੱਲ ਵਿਧਾਨ ਸਭਾ 'ਚ ਕੀਤਾ ਪੇਸ਼
NEXT STORY