ਜੰਮੂ (ਭਾਸ਼ਾ)- ਅਮਰਨਾਥ ਯਾਤਰਾ ਦੌਰਾਨ ਤੀਰਥ ਯਾਤਰੀਆਂ ਨੂੰ ਛੋਟੇ ਘੋੜੇ, ਪਿੱਠੂ ਅਤੇ ਪਾਲਕੀ 'ਤੇ ਲਿਜਾਉਣ ਵਾਲੇ 2900 ਤੋਂ ਵੱਧ ਲੋਕਾਂ ਨੇ ਗੁਫ਼ਾ ਮੰਦਰ ਦੀ ਸਾਲਾਨਾ ਤੀਰਥ ਯਾਤਰਾ ਤੋਂ ਪਹਿਲਾਂ ਸੇਵਾਵਾਂ ਦੇ ਵਿਸਥਾਰ ਲਈ ਰਜਿਸਟਰੇਸ਼ਨ ਕਰਵਾਇਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੱਖਣ ਕਸ਼ਮੀਰ ਦੇ ਹਿਮਾਲਿਆ ਖੇਤਰ 'ਚ 3,880 ਮੀਟਰ ਦੀ ਉੱਚਾਈ 'ਤੇ ਸਥਿਤ ਤੀਰਥ ਸਥਾਨ ਲਈ ਇਕ ਜੁਲਾਈ ਤੋਂ ਯਾਤਰਾ ਸ਼ੁਰੂ ਹੋ ਰਹੀ ਹੈ। ਯਾਤਰਾ ਦੇ 2 ਮਾਰਗ ਹਨ- ਦੱਖਣੀ ਕਸ਼ਮੀਰ ਦੇ ਅਨੰਤਨਾਗ ਦੇ ਪਹਿਲਗਾਮ ਦੇ ਮਾਧਿਅਮ ਨਾਲ ਰਵਾਇਤੀ 48 ਕਿਲੋਮੀਟਰ ਦਾ ਮਾਰਗ ਅਤੇ ਮੱਧ ਕਸ਼ਮੀਰ ਦੇ ਗਾਂਦੇਰਬਲ ਜ਼ਿਲ੍ਹੇ ਦੇ ਬਾਲਟਾਲ ਹੁੰਦੇ ਹੋਓਏ 14 ਕਿਲੋਮੀਟਰ ਦਾ ਛੋਟਾ ਮਾਰਗ।
ਹੁਣ ਤੱਕ 125 ਛੋਟੇ ਘੋੜੇ ਵਾਲੇ, 1,046 ਪਿੱਠੂ ਵਾਲੇ ਅਤੇ 1,733 ਪਾਲਕੀ ਵਾਲੇ ਰਜਿਸਟਰਡ ਕੀਤੇ ਜਾ ਚੁੱਕੇ ਹਨ। ਓਧਰ, ਜੰਮੂ-ਕਸ਼ਮੀਰ ਪੁਲਸ ਨੇ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਲਈ ਸੁਰੱਖਿਆ ਉਪਰਾਲਿਆਂ ਦੇ ਤਹਿਤ ਕਠੂਆ ਜ਼ਿਲੇ ਦੇ ਐਂਟਰੀ ਪੁਆਇੰਟ ਲਖਨਪੁਰ ’ਚ ਸੀ.ਸੀ.ਟੀ.ਵੀ. ਕੈਮਰੇ ਲਾਉਣੇ ਸ਼ੁਰੂ ਕਰ ਦਿੱਤੇ ਹਨ।
ਗੁਜਰਾਤ : ਸੜਕ ਦੇ ਵਿਚੋ-ਵਿਚ ਬਣੀ ਦਰਗਾਹ ਹਟਾਉਣ ਦੇ ਨੋਟਿਸ 'ਤੇ ਭੜਕੀ ਹਿੰਸਾ
NEXT STORY