ਨੈਸ਼ਨਲ ਡੈਸਕ— ਟੋਕੀਓ ਓਲਪਿੰਕ 2021 ’ਚ ਜੈਵਲਿਨ ਥ੍ਰੋਅ (ਭਾਲਾ ਸੁੱਟਣ) ’ਚ ਸੋਨਾ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਦਾ ਜਾਦੂ ਹੁਣ ਵੀ ਲੋਕਾਂ ਦਰਮਿਆਨ ਬਰਕਰਾਰ ਹੈ। ਨੀਰਜ ਚੋਪੜਾ ਨਾਲ ਜੁੜੀ ਕੋਈ ਨਾ ਕੋਈ ਖ਼ਬਰ ਆਉਂਦੀ ਰਹਿੰਦੀ ਹੈ। ਬੁੱਧਵਾਰ ਨੂੰ ਉਨ੍ਹਾਂ ਨੂੰ ਇਸ ਸਾਲ ਦੇ ਮੇਜਰ ਧਿਆਨਚੰਦ ਖੇਡ ਰਤਨ ਪੁਰਸਕਾਰ ਲਈ ਚੁਣਿਆ ਗਿਆ। ਲੋਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ ਅਤੇ ਉੱਥੇ ਹੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵੇਖਣ ਮਗਰੋਂ ਲੋਕ ਇਸ ’ਤੇ ਕੁਮੈਂਟ ਕਰ ਰਹੇ ਹਨ ਅਤੇ ਲਿਖ ਰਹੇ ਹਨ ਕਿ ਇਹ ਹੀ ਅਸਲੀ ਹੀਰੋ।
ਇਹ ਵੀ ਪੜ੍ਹੋ: ਨੀਰਜ ਚੋਪੜਾ ਸਮੇਤ 11 ਖਿਡਾਰੀਆਂ ਨੂੰ ਮਿਲੇਗਾ ‘ਖੇਲ ਰਤਨ’
ਇਹ ਵੀ ਪੜ੍ਹੋ: ਟਿਕਰੀ ਬਾਰਡਰ ਨੇੜੇ ਵਾਪਰੇ ਹਾਦਸੇ ’ਤੇ ਕੇਜਰੀਵਾਲ ਦਾ ਟਵੀਟ- ਸਰਕਾਰ ਜਿੱਦ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨੇ
ਵਾਇਰਲ ਵੀਡੀਓ ਵਿਚ ਨੀਰਜ ਚੋਪੜਾ ਇਕ ਛੋਟੀ ਜਿਹੀ ਬੱਚੀ ਨਾਲ ਗੱਲ ਕਰ ਰਹੇ ਹਨ। ਗੱਲਬਾਤ ਦੌਰਾਨ ਨੀਰਜ ਬੱਚੀ ਨੂੰ ਕਿਸੇ ਦਾ ਨਾਂ ਸਰਚ ਕਰਨ ਲਈ ਬੋਲਦੇ ਹਨ। ਇਸ ’ਤੇ ਬੱਚੀ ਨੀਰਜ ਨੂੰ ਕਹਿੰਦੀ ਹੈ ਕਿ ਉਸ ਦੇ ਫੇਵਰੈਟ ਹੀਰੋ ਤਾਂ ਨੀਰਜ ਚੋਪੜਾ ਹੀ ਹੈ। ਵੀਡੀਓ ਨੂੰ ਇਕ ਆਈ. ਪੀ. ਐੱਸ. ਅਧਿਕਾਰੀ ਪੰਕਜ ਨੈਨ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤਾ ਹੈ।
ਇਹ ਵੀ ਪੜ੍ਹੋ: ਹੈਰਾਨੀਜਨਕ: 17 ਸਾਲ ਦੀ ਕੁੜੀ ਨੇ ਯੂ-ਟਿਊਬ ’ਤੇ ਵੇਖ ਕੇ ਘਰ ’ਚ ਹੀ ਦਿੱਤਾ ਬੱਚੇ ਨੂੰ ਜਨਮ
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਆਈ. ਪੀ. ਐੱਸ. ਅਧਿਕਾਰੀ ਨੇ ਕੈਪਸ਼ਨ ’ਚ ਲਿਖਿਆीਕਿ ਸਾਡਾ ਪਸੰਦੀਦਾ ਦਾ ਤੁਸੀਂ ਹੀ ਹੋ, ਅੱਜ ਪਾਨੀਪਤ ਸਪੋਰਟਸ ਸਟੇਡੀਅਮ ਵਿਚ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ ਨੀਰਜ ਚੋਪੜਾ ਦੀ ਸਾਦਗੀ ਵੇਖੋ। ਇਸ ਵੀਡੀਓ ’ਤੇ ਯੂਜ਼ਰਸ ਕਈ ਕੁਮੈਂਟ ਕਰ ਰਹੇ ਹਨ।
ਝਾਰਖੰਡ : ਸੜਕ ਹਾਦਸੇ ’ਚ 2 ਪੰਚਾਇਤ ਸਕੱਤਰਾਂ ਸਮੇਤ 5 ਲੋਕਾਂ ਦੀ ਮੌਤ
NEXT STORY