ਨਵੀਂ ਦਿੱਲੀ- ਟੋਕੀਓ ਓਲੰਪਿਕ ਵਿਚ ਸੋਨ ਤਮਗਾ ਜਿੱਤ ਕੇ ਇਤਿਹਾਸ ਬਣਾਉਣ ਵਾਲੇ ਜੈਵਲਿਨ ਥ੍ਰੋਅ ਐਥਲੀਟ ਨੀਰਜ ਚੋਪੜਾ ਅਤੇ ਚਾਂਦੀ ਦਾ ਤਮਗਾ ਜਿੱਤਣ ਵਾਲੇ ਪਹਿਲਵਾਨ ਰਵੀ ਦਹੀਆ ਸਮੇਤ 11 ਖਿਡਾਰੀਆਂ ਨੂੰ ਦੇਸ਼ ਦੇ ਟਾਪ ਖੇਡ ਸਨਮਾਨ ਮੇਜਰ ਧਿਆਨਚੰਦ ‘ਖੇਲ ਰਤਨ’ ਪੁਰਸਕਾਰ ਲਈ ਚੁਣਿਆ ਗਿਆ ਹੈ। ਰਾਸ਼ਟਰੀ ਖੇਡ ਪੁਰਸਕਾਰ ਹਰ ਸਾਲ 29 ਅਗਸਤ ਨੂੰ ਮੇਜਰ ਧਿਆਨਚੰਦ ਦੇ ਜਨਮਦਿਨ 'ਤੇ ਰਾਸ਼ਟਰਪਤੀ ਵੱਲੋਂ ਪ੍ਰਦਾਨ ਕੀਤੇ ਜਾਂਦੇ ਹਨ ਪਰ ਇਸ ਵਾਰ ਉਸੇ ਸਮੇਂ ਦੇ ਆਸ-ਪਾਸ ਟੋਕੀਓ ਓਲੰਪਿਕ ਅਤੇ ਪੈਰਾਲੰਪਿਕ ਹੋਣ ਕਾਰਨ ਪੁਰਸਕਾਰਾਂ ਨੂੰ ਦਿੱਤੇ ਜਾਣ ਵਿਚ ਦੇਰੀ ਹੋ ਗਈ।
ਇਹ ਖਬਰ ਪੜ੍ਹੋ- ਟੈਸਟ ਡੈਬਿਊ ਦੀ ਬਜਾਏ ਪਰਿਵਾਰ ਨੂੰ ਪਹਿਲ ਦੇਵੇਗਾ ਸੀਨ ਏਬਟ, ਇਹ ਹੈ ਵੱਡੀ ਵਜ੍ਹਾ
‘ਖੇਲ ਰਤਨ’ ਲਈ ਚੁਣੇ ਗਏ ਖਿਡਾਰੀਆਂ ਵਿਚ ਨੀਰਜ ਚੋਪੜਾ, ਰਵੀ ਦਹੀਆ, ਹਾਕੀ ਗੋਲਕੀਪਰ ਪੀ. ਆਰ. ਸ਼੍ਰੀਜੇਸ਼, ਫੁੱਟਬਾਲ ਕਪਤਾਨ ਸੁਨੀਲ ਛੇਤਰੀ, ਤੀਵੀਂ ਕ੍ਰਿਕਟਰ ਮਿਤਾਲੀ ਰਾਜ, ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੈਨ, ਪੈਰਾ-ਬੈਡਮਿੰਟਨ ਖਿਡਾਰੀ ਪ੍ਰਮੋਦ ਭਗਤ, ਸੁਮਿਤ ਅੰਤਿਲ, ਅਵਨੀ ਲੇਖੜਾ, ਕ੍ਰਿਸ਼ਣਾ ਨਾਗਰ ਅਤੇ ਮਨੀਸ਼ ਨਰਵਾਲ ਸ਼ਾਮਲ ਹਨ।
ਇਹ ਖਬਰ ਪੜ੍ਹੋ- ਟੀ-20 ਰੈਂਕਿੰਗ 'ਚ 5ਵੇਂ ਸਥਾਨ 'ਤੇ ਖਿਸਕੇ ਵਿਰਾਟ ਕੋਹਲੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕਬੱਡੀ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 30 ਅਕਤੂਬਰ ਨੂੰ ਸ਼ੁਰੂ ਹੋਵੇਗੀ ਯੂਰਪੀਅਨ ਕਬੱਡੀ ਚੈਂਪੀਅਨਸ਼ਿਪ
NEXT STORY