ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਮੈਡੀਕਲ ਦੇ ਪੋਸਟ ਗਰੈਜੂਏਟ ਮੈਡੀਕਲ ਕੋਰਸਾਂ 'ਚ ਦਾਖ਼ਲੇ ਲਈ 15ਜੂਨ ਤੋਂ ਤੈਅ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ (ਨੀਟ-ਪੀਜੀ) 2025, ਦੋ ਦੀ ਬਜਾਏ ਇਕ ਹੀ ਸ਼ਿਫਟ 'ਚ ਆਯੋਜਿਤ ਕਰਵਾਉਣ ਦਾ ਸ਼ੁੱਕਰਵਾਰ ਨੂੰ ਨਿਰਦੇਸ਼ ਦਿੱਤਾ। ਜੱਜ ਵਿਕਰਮ ਨਾਥ, ਜੱਜ ਸੰਜੇ ਕੁਮਾਰ ਅਤੇ ਜੱਜ ਐੱਨ.ਵੀ ਅੰਜਾਰੀਆ ਦੀ ਪਾਰਟ-ਟਾਈਮ ਵਰਕਿੰਗ ਡੇਅ ਬੈਂਚ ਨੇ ਪਟੀਸ਼ਨਕਰਤਾ ਅਦਿਤੀ ਅਤੇ ਹੋਰ ਦੀ ਪਟੀਸ਼ਨ 'ਤੇ ਸੰਬੰਧਤ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਸ ਨੀਟ ਪੀਜੀ ਨੂੰ ਆਯੋਜਿਤ ਕਰਨ ਵਾਲੀ ਸੰਸਥਾ 'ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ' (ਐੱਨਬੀਈ) ਨੂੰ ਇਹ ਨਿਰਦੇਸ਼ ਦਿੱਤਾ। ਬੈਂਚ ਨੇ ਆਪਣੇ ਆਦੇਸ਼ 'ਚ ਕਿਹਾ ਕਿ ਪ੍ਰੀਖਿਆ 2 ਸ਼ਿਫਟਾਂ 'ਚ ਆਯੋਜਿਤ ਨਾ ਕਰੋ, ਕਿਉਂਕਿ ਇਸ ਨਾਲ ਉਮੀਦਵਾਰਾਂ ਨੂੰ ਬਰਾਬਰ ਮੌਕੇ ਨਹੀਂ ਮਿਲਣਗੇ। ਬੈਂਚ ਨੇ ਇਹ ਵੀ ਟਿੱਪਣੀ ਕੀਤੀ ਕਿ 2 ਸ਼ਿਫਟਾਂ 'ਚ ਪ੍ਰੀਖਿਆ ਹੋਣ ਨਾਲ ਮਨਮਾਨੀ ਹੋਵੇਗੀ ਅਤੇ ਸਮਾਨੀਕਰਨ ਪ੍ਰਕਿਰਿਆ ਨੂੰ ਨਿਯਮਿਤ ਤਰੀਕੇ ਨਾਲ ਲਾਗੂ ਨਹੀਂ ਕੀਤਾ ਜਾ ਸਕਦਾ। ਇੰਨਾ ਹੀ ਨਹੀਂ 2 ਸ਼ਿਫਟਾਂ ਦੀ ਪ੍ਰੀਖਿਆ 'ਚ ਪ੍ਰਸ਼ਨ ਪੱਤਰ ਕਦੇ ਵੀ ਇਕ ਹੀ ਕਠਿਨਾਈ ਪੱਧਰ ਦੇ ਨਹੀਂ ਹੋ ਸਕਦੇ।
ਇਹ ਵੀ ਪੜ੍ਹੋ : 'ਤਾੜੀ ਇਕ ਹੱਥ ਨਾਲ ਨਹੀਂ ਵੱਜਦੀ'...SC ਨੇ ਜਬਰ ਜ਼ਿਨਾਹ ਮਾਮਲੇ 'ਚ ਇੰਨਫਲਾਂਸਰ ਨੂੰ ਦਿੱਤੀ ਜ਼ਮਾਨਤ
ਸੁਪਰੀਮ ਕੋਰਟ ਨੇ ਕਿਹਾ,''ਅਸੀਂ ਇਹ ਸਵੀਕਾਰ ਕਰਨ ਨੂੰ ਤਿਆਰ ਨਹੀਂ ਹਾਂ ਕਿ ਇਸ ਦੇਸ਼ 'ਚ ਤਕਨੀਕੀ ਤਰੱਕੀ ਨੂੰ ਦੇਖਦੇ ਹੋਏ ਦੇਸ਼ ਭਰ 'ਚ ਪ੍ਰੀਖਿਆ ਆਯੋਜਿਤ ਕਰਨ ਵਾਲੀ ਇਸ ਸੰਸਥਾ ਨੂੰ ਇਕ ਸ਼ਿਫਟ 'ਚ ਪ੍ਰੀਖਿਆ ਆਯੋਜਿਤ ਕਰਨ ਲਈ ਪੂਰੀ ਜਗ੍ਹਾ ਨਹੀਂ ਮਿਲ ਸਕੀ।'' ਅਦਾਲਤ ਨੇ ਕਿਹਾ ਕਿ ਜੇਕਰ ਅਧਿਕਾਰੀਆਂ ਨੂੰ ਲੱਗਦਾ ਹੈ ਕਿ ਉਹ ਪ੍ਰੀਖਿਆ ਕੇਂਦਰਾਂ ਦੀ ਪਛਾਣ ਕਰਨ ਅਤੇ 15 ਜੂਨ ਨੂੰ ਪ੍ਰੀਖਿਆ ਆਯੋਜਿਤ ਕਰਨ 'ਚ ਸਮਰੱਥ ਨਹੀਂ ਹੈ ਤਾਂ ਉਹ ਪ੍ਰੀਖਿਆ ਦੀ ਤਾਰੀਖ਼ ਅੱਗੇ ਵਧਾਉਣ ਲਈ ਅਰਜ਼ੀ ਦੇ ਸਕਦੇ ਹਨ। ਪੋਸਟ ਗਰੈਜੂਏਟ ਕੋਰਸਾਂ ਲਈ ਰਾਸ਼ਟਰੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ 2025, 15 ਜੂਨ ਨੂੰ ਕੰਪਿਊਟਰ ਰਾਹੀਂ 2 ਸ਼ਿਫਟਾਂ 'ਚ ਆਯੋਜਿਤ ਕੀਤੀ ਜਾਣੀ ਹੈ। ਇਸ ਦੇ ਨਤੀਜੇ 15 ਜੁਲਾਈ ਤੱਕ ਐਲਾਨ ਕੀਤੇ ਜਾਣਗੇ। ਇਸ ਤੋਂ ਪਹਿਲੇ 5 ਮਈ ਨੂੰ ਅਦਾਲਤ ਨੇ ਉਕਤ ਪਟੀਸ਼ਨ 'ਤੇ ਐੱਨਬੀਏ, ਰਾਸ਼ਟਰੀ ਮੈਡੀਕਲ ਪ੍ਰੀਸ਼ਦ (ਐੱਨਐੱਮਸੀ) ਅਤੇ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲਾ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਸੀ। ਸੁਪਰੀਮ ਕੋਰਟ ਨੇ 22 ਮਈ ਨੂੰ ਇਕ ਹੋਰ ਪਟੀਸ਼ਨ 'ਤੇ ਫ਼ੈਸਲਾ ਸੁਣਾਇਆ ਸੀ, ਜਿਸ 'ਚ ਨੀਟ ਪੀਜੀ ਕਾਊਂਸਲਿੰਗ 'ਚ ਸੀਟ-ਰਿਜ਼ਰਵੇਸ਼ਨ ਦੀ ਵਿਵਸਥਾ ਨੂੰ ਬੰਦ ਕਰਨ ਲਈ ਕਈ ਨਿਰਦੇਸ਼ ਜਾਰੀ ਕੀਤੇ ਗਏ ਸਨ। ਸੁਪਰੀਮ ਕੋਰਟ ਨੇ ਪ੍ਰੀਖਿਆ ਦੇ ਅੰਤਰਿਮ ਅੰਕ, ਅੰਸਰਸ਼ੀਟ ਅਤੇ ਸਮਾਨੀਕਰਨ ਦੀ ਪ੍ਰਕਿਰਿਆ ਨਾਲ ਸੰਬੰਧਤ ਜਾਣਕਾਰੀ ਪ੍ਰਕਾਸ਼ਿਤ ਕਰਨ ਦਾ ਨਿਰਦੇਸ਼ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਅਰਥਵਿਵਸਥਾ 'ਚ ਤੇਜ਼ੀ, ਚੌਥੀ ਤਿਮਾਹੀ 'ਚ GDP ਵਿਕਾਸ ਦਰ 7.4% ਰਹੀ
NEXT STORY