ਫਰੀਦਾਬਾਦ (ਅਨਿਲ)- ਹਰਿਆਣਾ ਦੇ ਫਰੀਦਾਬਾਦ ’ਚ ਬਿਜਲੀ ਵਿਭਾਗ ਦੀ ਲਾਪ੍ਰਵਾਹੀ ਕਾਰਨ ਇਕ ਮਹਿਲਾ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਮਹਿਲਾ ਨੂੰ ਜ਼ਮੀਨ ’ਤੇ ਰੱਖੇ ਮੀਟਰ ਬਾਕਸ ਤੋਂ ਕਰੰਟ ਲੱਗ ਗਿਆ। ਇਸ ਘਟਨਾ ਤੋਂ ਬਾਅਦ ਗਾਂਧੀ ਕਾਲੋਨੀ ਦੇ ਲੋਕਾਂ ਨੇ ਰੋਸ ਜਤਾਇਆ। ਕਰੀਬ ਦੋ ਘੰਟੇ ਤੱਕ ਉਨ੍ਹਾਂ ਨੇ ਪੁਲਸ ਨੂੰ ਮਹਿਲਾ ਦੀ ਲਾਸ਼ ਨਹੀਂ ਚੁੱਕਣ ਦਿੱਤੀ। ਲੋਕਾਂ ਨੇ ਬਿਜਲੀ ਵਿਭਾਗ ’ਤੇ ਦੋਸ਼ ਲਾਇਆ ਕਿ ਵਾਰ-ਵਾਰ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਬਿਜਲੀ ਦਾ ਖੰਭਾ ਨਹੀਂ ਬਦਲਿਆ ਗਿਆ। ਪੁਲਸ ਨੇ ਬਿਜਲੀ ਵਿਭਾਗ ਦੇ ਕਾਮਿਆਂ ਖ਼ਿਲਾਫ ਲਾਪ੍ਰਵਾਹੀ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਵਲੋਂ ਲੋਕਾਂ ਨੂੰ ਸਮਝਾਉਣ ਮਗਰੋਂ ਉਨ੍ਹਾਂ ਨੇ ਲਾਸ਼ ਚੁੱਕਣ ਦਿੱਤੀ।
ਮਹਿਲਾ ਦੇ ਪਤੀ ਵੇਦਪ੍ਰਕਾਸ਼ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬੁਲੰਦਸ਼ਹਿਰ ਪਿੰਡ ਨੰਗਲਾ ਦੇ ਵਾਸੀ ਹਨ। ਕਰੀਬ 30 ਸਾਲਾਂ ਤੋਂ ਗਾਂਧੀ ਕਾਲੋਨੀ ਵਿਚ ਰਹਿੰਦੇ ਹਨ। ਵੇਦਪ੍ਰਕਾਸ਼ ਡਰਾਈਵਿੰਗ ਕਰਦੇ ਹਨ। ਕਰੀਬ 10 ਦਿਨ ਪਹਿਲਾਂ ਉਨ੍ਹਾਂ ਦੀ ਪਤਨੀ ਸੁਸ਼ੀਲਾ ਦੀ ਓਖਲਾ ਫੇਸ-1 ’ਚ ਨੌਕਰੀ ਲੱਗੀ ਸੀ। ਬੁੱਧਵਾਰ ਸਵੇਰੇ ਮੀਂਹ ਪੈਣ ਕਾਰਨ ਉਨ੍ਹਾਂ ਦੀ ਗਲੀ ਵਿਚ ਪਾਣੀ ਇਕੱਠਾ ਹੋ ਗਿਆ ਸੀ। ਸੁਸ਼ੀਲਾ ਸਵੇਰੇ 6 ਵਜੇ ਘਰੋਂ ਤਿਆਰ ਹੋ ਕੇ ਡਿਊਟੀ ਜਾਣ ਲਈ ਨਿਕਲੀ। ਘਰ ਤੋਂ ਥੋੜ੍ਹੀ ਦੂਰ ਉਹ ਪਾਣੀ ਤੋਂ ਬੱਚਣ ਲਈ ਬਿਜਲੀ ਦੇ ਖੰਭੇ ਕੋਲੋਂ ਨਿਕਲਣ ਲੱਗੀ। ਇਸ ਦੌਰਾਨ ਪੈਰ ਫਿਸਲਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ। ਉਸ ਦਾ ਹੱਥ ਖੰਭੇ ਕੋਲ ਜ਼ਮੀਨ ’ਤੇ ਰੱਖੇ ਮੀਟਰ ਬਾਕਸ ਨੂੰ ਛੂਹ ਗਿਆ, ਜਿਸ ਕਾਰਨ ਕੰਰਟ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਸੂਚਨਾ ਮਿਲਣ ’ਤੇ ਆਲੇ-ਦੁਆਲੇ ਦੇ ਲੋਕ ਮੌਕੇ ’ਤੇ ਇਕੱਠੇ ਹੋ ਗਏ। ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ ’ਤੇ ਪਹੁੰਚੀ ਪੁਲਸ ਦੇ ਸਾਹਮਣੇ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਨੇ ਪੁਲਸ ਨੂੰ ਮਹਿਲਾ ਦੀ ਲਾਸ਼ ਚੁੱਕਣ ਨਹੀਂ ਦਿੱਤੀ। ਲੋਕਾਂ ਦਾ ਕਹਿਣਾ ਸੀ ਕਿ ਇਹ ਖੰਭਾ ਕਾਫੀ ਪੁਰਾਣਾ ਹੈ ਅਤੇ ਇਕ ਪਾਸੇ ਝੁਕਿਆ ਹੋਇਆ ਹੈ। ਇਸ ਨੂੰ ਬਦਲਣ ਲਈ ਕਈ ਵਾਰ ਅਧਿਕਾਰੀਆਂ ਨੂੰ ਕਿਹਾ ਗਿਆ ਪਰ ਖੰਭਾ ਨਹੀਂ ਬਦਲਿਆ ਗਿਆ। ਸਥਾਨਕ ਵਾਸੀਆਂ ਨੇ ਦੱਸਿਆ ਕਿ ਮੀਟਰ ਬਾਕਸ ਦੇ ਅੰਦਰ ਖੁੱਲ੍ਹੀ ਤਾਰ ਸੀ। ਉੱਪਰੋਂ ਮੀਂਹ ਪੈ ਗਿਆ, ਇਸ ਨਾਲ ਕਰੰਟ ਆ ਗਿਆ। ਇਸ ਦਾ ਖਮਿਆਜ਼ਾ ਉਸ ਮਹਿਲਾ ਨੂੰ ਭੁਗਤਨਾ ਪਿਆ।
ਰਣਦੀਪ ਸੁਰਜੇਵਾਲਾ ਨੇ ਮੋਦੀ ਸਰਕਾਰ 'ਤੇ ਕੱਸਿਆ ਤੰਜ, ਕਿਹਾ- ਭਾਜਪਾ ਨੂੰ ਹਰਾਓ, ਮਹਿੰਗਾਈ ਦੌੜਾਓ
NEXT STORY