ਨਵੀਂ ਦਿੱਲੀ— ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੂੰ ਦੇਸ਼ 'ਚ ਅੱਤਵਾਦੀਆਂ ਦੇ ਆਉਣ ਨਾਲ ਜੁੜੀ ਇਕ ਵੱਡੀ ਸੂਚਨਾ ਮਿਲੀ ਹੈ। ਸੂਤਰਾਂ ਅਨੁਸਾਰ ਗੁਆਂਢੀ ਦੇਸ਼ ਨੇਪਾਲ ਦੇ ਰਸਤੇ ਉੱਤਰ ਪ੍ਰਦੇਸ਼ 'ਚ 7 ਅੱਤਵਾਦੀਆਂ ਦੇ ਆਉਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਵੱਡੇ ਹਮਲੇ ਦੀ ਫਿਰਾਕ 'ਚ ਹਨ। ਫਿਲਹਾਲ ਇਸ ਸੂਚਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਸਰਗਰਮ ਹੋ ਗਈਆਂ ਹਨ ਅਤੇ ਹਰ ਸ਼ੱਕੀ ਗਤੀਵਿਧੀ 'ਤੇ ਸਖਤੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਅਜਿਹੀ ਸੂਚਨਾ ਹੈ ਕਿ ਇਹ ਅੱਤਵਾਦੀ ਦਿੱਲੀ ਵੱਲ ਵੀ ਰੁਖ ਕਰ ਸਕਦੇ ਹਨ। ਫਿਲਹਾਲ ਅੱਤਵਾਦੀ ਕਿੱਥੇ ਲੁਕੇ ਹਨ, ਇਸ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ ਪਰ ਇਹ ਕਈ ਵੱਖ-ਵੱਖ ਥਾਂਵਾਂ 'ਤੇ ਫੈਲ ਗਏ।
ਦਿੱਲੀ ਵੱਲ ਵੀ ਰੁਖ ਕਰ ਸਕਦੇ ਹਨ ਅੱਤਵਾਦੀ
ਸੂਤਰਾਂ ਅਨੁਸਾਰ ਘੁਸਪੈਠ ਕਰਨ ਵਾਲੇ ਅੱਤਵਾਦੀ ਰਾਜ ਦੇ ਕਈ ਸ਼ਹਿਰਾਂ 'ਚ ਫੈਲ ਗਏ ਹਨ ਅਤੇ ਉਹ ਕਿਸੇ ਵੱਡੇ ਹਮਲੇ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਹਨ। ਇਕ ਹੋਰ ਗੱਲ ਸਾਹਮਣੇ ਆ ਰਹੀ ਹੈ ਕਿ ਉਹ ਇਹ ਹੈ ਕਿ ਅੱਤਵਾਦੀ ਦਿੱਲੀ ਦਾ ਵੀ ਰੁਖ ਕਰ ਸਕਦੇ ਹਨ।
ਅਕਤੂਬਰ ਮਹੀਨੇ ਵੀ ਭਾਰਤ ਆਏ ਸਨ 3 ਅੱਤਵਾਦੀ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਕਤੂਬਰ ਮਹੀਨੇ 'ਚ ਤਿੰਨ ਅੱਤਵਾਦੀ ਇਕ ਸਫੇਦ ਕਾਰ ਰਾਹੀਂ ਨੇਪਾਲ ਦੇ ਰਸਤੇ ਭਾਰਤ 'ਚ ਆਏ ਸਨ, ਜਿਨ੍ਹਾਂ ਨੂੰ ਗੋਰਖਪੁਰ 'ਚ ਦੇਖਿਆ ਗਿਆ ਸੀ। ਦੱਸਿਆ ਜਾ ਰਿਹਾ ਸੀ ਕਿ ਇਹ ਸਾਰੇ ਅੱਤਵਾਦੀ ਦਿੱਲੀ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਲੈ ਕੇ ਭਾਰਤ 'ਚ ਦਾਖਲ ਹੋਏ ਸਨ। ਉਨ੍ਹਾਂ ਦੇ ਕੁਝ ਫੋਨ ਕਾਲਜ਼ ਵੀ ਰਿਕਾਰਡ ਕੀਤੇ ਗਏ ਸਨ, ਜਿਸ 'ਚ ਕਿਸੇ ਵੱਡੇ ਹਮਲੇ ਦੀ ਗੱਲ ਕਹੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਜਲਦ ਹੀ ਸਾਰੇ ਇਕ ਜਗ੍ਹਾ ਇਕੱਠੇ ਹੋਣਗੇ। ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਰਾਜਧਾਨੀ ਦਿੱਲੀ ਸਮੇਤ ਹੋਰ ਵੱਡੇ ਸ਼ਹਿਰਾਂ 'ਚ ਸੁਰੱਖਿਆ ਵਧਾ ਦਿੱਤੀ ਸੀ।
ਦਿੱਲੀ ਦੇ ਪ੍ਰਦੂਸ਼ਣ ਨੂੰ ਲੈ ਕੇ ਭਾਜਪਾ ਵਿਧਾਇਕ ਨੇ PM ਮੋਦੀ ਨੂੰ ਲਿਖੀ ਚਿੱਠੀ, ਦਿੱਤੀ ਇਹ ਸਲਾਹ
NEXT STORY