ਨਵੀਂ ਦਿੱਲੀ— ਕੇਂਦਰ ਨੇ ਨਵੇਂ ਫੌਜ ਮੁਖੀ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉਹ ਜਨਰਲ ਬਿਪਿਨ ਰਾਵਤ ਦੀ ਜਗ੍ਹਾ ਲੈਣਗੇ। ਜਨਰਲ ਰਾਵਤ ਦਾ ਤਿੰਨ ਸਾਲ ਦਾ ਕਾਰਜਕਾਲ 31 ਦਸੰਬਰ ਨੂੰ ਖਤਮ ਹੋ ਰਿਹਾ ਹੈ। ਸਰਕਾਰ ਦੇ ਸੂਤਰਾਂ ਨੇ ਦੱਸਿਆ,''ਨਵੇਂ ਫੌਜ ਮੁਖੀ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। 12 ਲੱਖ ਦੀ ਸਮਰੱਥਾ ਵਾਲੀ ਫੌਜ ਦੇ ਨਵੇਂ ਮੁਖੀ ਦੇ ਰੂਪ 'ਚ ਸੀਨੀਅਰ ਲੈਫਟੀਨੈਂਟ ਜਨਰਲਾਂ 'ਤੇ ਵਿਚਾਰ ਕੀਤਾ ਜਾਵੇਗਾ।'' ਸੂਤਰਾਂ ਦਾ ਕਹਿਣਾ ਹੈ ਕਿ ਆਰਮੀ ਸਟਾਫ਼ ਦੇ ਉੱਪ ਮੁਖੀ ਲੈਫਟੀਨੈਂਟ ਜਨਰਲ ਐੱਮ.ਐੱਮ. ਨਰਾਵਨੇ, ਉੱਤਰੀ ਫੌਜ ਕਮਾਂਡਰ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਅਤੇ ਦੱਖਣੀ ਫੌਜ ਕਮਾਂਡਰ ਲੈਫਟੀਨੈਂਟ ਜਨਰਲ ਸਤਿੰਦਰ ਕੁਮਾਰ ਸੈਨੀ ਉਨ੍ਹਾਂ ਲੋਕਾਂ 'ਚ ਸ਼ਾਮਲ ਹਨ, ਜਿਨ੍ਹਾਂ ਦੇ ਨਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਫੌਜ ਮੁਖੀ ਦੇ ਰਿਟਾਇਰ ਹੋਣ ਤੋਂ 3-4 ਮਹੀਨੇ ਪਹਿਲਾਂ ਤੋਂ ਹੀ ਨਵੇਂ ਫੌਜ ਮੁਖੀ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਂਦੀ ਹੈ। ਨਵੇਂ ਫੌਜ ਮੁਖੀ ਦੀ ਨਿਯੁਕਤੀ 'ਚ ਰੱਖਿਆ ਮੰਤਰਾਲੇ ਦਾ ਦਖਲ ਬੇਹੱਦ ਘੱਟ ਹੁੰਦਾ ਹੈ। ਨਵੇਂ ਫੌਜ ਮੁਖੀ ਦੀ ਨਿਯੁਕਤੀ 'ਤੇ ਆਖਰੀ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੈਬਨਿਟ ਦੀ ਨਿਯੁਕਤੀ ਕਮੇਟੀ ਹੀ ਲਵੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਕੱਲੇ ਮੰਤਰੀ ਹਨ, ਜੋ ਨਿਯੁਕਤੀ ਕਮੇਟੀ 'ਚ ਸ਼ਾਮਲ ਹਨ।
ਪਹਿਲੇ ਨਵੇਂ ਫੌਜ ਮੁਖੀ ਦੀ ਚੋਣ ਦਾ ਐਲਾਨ ਮੌਜੂਦਾ ਫੌਜ ਮੁਖੀ ਦੇ ਰਿਟਾਇਰ ਹੋਣ ਦੇ ਇਕ ਮਹੀਨੇ ਪਹਿਲਾਂ ਜਾਂ ਫਿਰ 45 ਦਿਨ ਪਹਿਲਾਂ ਹੁੰਦਾ ਸੀ। ਹਾਲਾਂਕਿ ਹੁਣ ਅਜਿਹਾ ਨਹੀਂ ਹੈ। ਨਵੇਂ ਫੌਜ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਪ੍ਰਕਿਰਿਆ ਉਸ ਸਮੇਂ ਸ਼ੁਰੂ ਕੀਤੀ ਗਈ ਹੈ, ਜਦੋਂ ਮੌਜੂਦਾ ਫੌਜ ਮੁਖੀ ਬਿਪਿਨ ਰਾਵਤ ਰਿਟਾਇਰ ਹੋਣ ਵਾਲੇ ਹਨ ਅਤੇ ਪਾਕਿਸਤਾਨ ਨਾਲ ਭਾਰਤ ਦਾ ਤਣਾਅ ਡੂੰਘਾਇਆ ਹੋਇਆ ਹੈ। ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਦੇ ਬਾਅਦ ਤੋਂ ਪਾਕਿਸਤਾਨ ਬੌਖਲਾਇਆ ਹੋਇਆ ਹੈ ਅਤੇ ਸਰਹੱਦ ਪਾਰ ਤੋਂ ਲਗਾਤਾਰ ਫਾਇਰਿੰਗ ਕਰ ਰਿਹਾ ਹੈ।
ਉੱਥੇ ਹੀ ਬੁੱਧਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਦੀ ਸੁਰੱਖਿਆ ਫੋਰਸ ਸਰਹੱਦ ਪਾਰ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ। ਪਾਕਿਸਤਾਨ ਦੇ ਬਾਲਾਕੋਟ 'ਚ ਅੱਤਵਾਦੀ ਟਿਕਾਣਿਆਂ ਦੇ ਫਿਰ ਤੋਂ ਸਰਗਰਮ ਹੋਣ ਦੇ ਸਵਾਲ 'ਤੇ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਫੋਰਸ ਪੂਰੀ ਤਰ੍ਹਾਂ ਨਾਲ ਤਿਆਰ ਹੈ।
ਕਾਂਗਰਸ ਮੈਨੀਫੈਸਟੋ ਕਮੇਟੀ ਦੀ ਕੱਲ੍ਹ ਹੋਵੇਗੀ ਬੈਠਕ
NEXT STORY