ਨਵੀਂ ਦਿੱਲੀ : ਉਪ-ਰਾਸ਼ਟਰਪਤੀ ਅਹੁਦੇ ਲਈ ਮੰਗਲਵਾਰ ਨੂੰ ਹੋਈ ਚੋਣ ਵਿਚ ਰਾਸ਼ਟਰੀ ਲੋਕਤੰਤਰੀ ਗੱਠਜੋੜ (ਰਾਜਗ) ਦੇ ਉਮੀਦਵਾਰ ਸੀ. ਪੀ. ਰਾਧਾਕ੍ਰਿਸ਼ਨਨ ਨੂੰ ਜੇਤੂ ਐਲਾਨਿਆ ਗਿਆ। ਰਾਧਾਕ੍ਰਿਸ਼ਨਨ ਨੂੰ 452 ਵੋਟਾਂ ਮਿਲੀਆਂ, ਜਦੋਂ ਕਿ ਵਿਰੋਧੀ ਉਮੀਦਵਾਰ ਬੀ. ਸੁਦਰਸ਼ਨ ਰੈੱਡੀ ਨੂੰ 300 ਵੋਟਾਂ ਮਿਲੀਆਂ। ਇਸ ਤਰ੍ਹਾਂ ਉਨ੍ਹਾਂ ਨੇ 152 ਵੋਟਾਂ ਦੇ ਫਰਕ ਨਾਲ ਵੱਡੀ ਜਿੱਤ ਦਰਜ ਕੀਤੀ। ਨਵੇਂ ਚੁਣੇ ਗਏ ਉੱਪ ਰਾਸ਼ਟਰਪਤੀ C.P. ਰਾਧਾਕ੍ਰਿਸ਼ਨਨ ਦਾ ਜੀਵਨ ਅਤੇ ਸਿਆਸੀ ਕਰੀਅਰ ਕਿਹੋ ਜਿਹਾ ਹੈ, ਦੇ ਬਾਰੇ ਆਓ ਜਾਣਦੇ ਹਾਂ...
ਇਹ ਵੀ ਪੜ੍ਹੋ : ਸਿਰਫ਼ 24 ਘੰਟੇ ਚੱਲੀ 'Love Marriage', ਪ੍ਰੇਮੀ ਲਈ ਛੱਡੇ ਸੀ 5 ਬੱਚੇ ਤੇ ਪਤੀ, ਫਿਰ ਜੋ ਹੋਇਆ...
ਰਾਧਾਕ੍ਰਿਸ਼ਨਨ ਦਾ ਸਵੈਮ ਸੇਵਕ ਤੋਂ ਉਪ-ਰਾਸ਼ਟਰਪਤੀ ਤੱਕ ਦਾ ਜਾਣੋ ਸਫ਼ਰ
ਉਪ ਰਾਸ਼ਟਰਪਤੀ ਰਾਧਾਕ੍ਰਿਸ਼ਨਨ ਗੌਂਡਰ ਤੋਂ ਹਨ, ਜੋ ਤਾਮਿਲਨਾਡੂ ਵਿੱਚ ਇੱਕ ਪ੍ਰਮੁੱਖ ਓਬੀਸੀ ਜਾਤੀ ਹੈ। ਉਹਨਾਂ ਦਾ ਜਨਮ 20 ਅਕਤੂਬਰ 1957 ਨੂੰ ਤਿਰੂਪੁਰ ਵਿੱਚ ਹੋਇਆ। ਉਨ੍ਹਾਂ ਦਾ ਆਰਐਸਐਸ ਪਿਛੋਕੜ ਹੈ। ਰਾਧਾਕ੍ਰਿਸ਼ਨਨ ਨੂੰ 2023 ਵਿੱਚ ਝਾਰਖੰਡ ਦਾ ਰਾਜਪਾਲ ਬਣਾਇਆ ਗਿਆ ਸੀ। ਫਿਰ ਜੁਲਾਈ 2024 ਵਿੱਚ ਮਹਾਰਾਸ਼ਟਰ ਤਬਦੀਲ ਕਰ ਦਿੱਤਾ ਗਿਆ ਸੀ। ਉਹ ਪਹਿਲੀ ਵਾਰ 1998 ਵਿੱਚ ਕੋਇੰਬਟੂਰ ਤੋਂ ਲੋਕ ਸਭਾ ਲਈ ਚੁਣੇ ਗਏ ਸਨ ਅਤੇ 1999 ਵਿੱਚ ਇਸ ਸੀਟ ਤੋਂ ਦੁਬਾਰਾ ਚੁਣੇ ਗਏ ਸਨ। ਕਿਸ਼ੋਰ ਅਵਸਥਾ ਵਿਚ ਉਹ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ‘ਸਵੈਮ-ਸੇਵਕ' ਸਨ। ਉਹਨਾਂ ਨੇ ਜਨ ਸੰਘ ਤੋਂ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ। 1990 ਦੇ ਦਹਾਕੇ ਵਿਚ ਕੋਇੰਬਟੂਰ ਤੋਂ 2 ਵਾਰ ਲੋਕ ਸਭਾ ਚੋਣਾਂ ਜਿੱਤੀਆਂ।
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਤੋਹਫ਼ਾ: ਦਿਵਿਆਂਗ ਨਾਲ ਵਿਆਹ ਕਰਵਾਉਣ 'ਤੇ ਮਿਲਣਗੇ 50,000 ਰੁਪਏ
ਉਹਨਾਂ ਨੇ ਸਮਰਥਕ ਉਹਨਾਂ ਨੂੰ ‘ਤਾਮਿਲਨਾਡੂ ਦੇ ਮੋਦੀ’ ਕਹਿੰਦੇ ਹਨ। ਹੁਣ ਤੱਕ ਉਹ ਮਹਾਰਾਸ਼ਟਰ ਦੇ ਰਾਜਪਾਲ ਵਜੋਂ ਵੀ ਸੇਵਾ ਨਿਭਾਅ ਰਹੇ ਸਨ। ਸੀਪੀ ਰਾਧਾਕ੍ਰਿਸ਼ਨਨ ਦੇ ਚਾਚਾ ਸੀਕੇ ਕੁੱਪੁਸਾਮੀ ਵੀ ਤਿੰਨ ਵਾਰ ਕਾਂਗਰਸ ਦੇ ਸੰਸਦ ਮੈਂਬਰ ਰਹੇ ਹਨ। ਰਾਧਾਕ੍ਰਿਸ਼ਨਨ ਦਾ ਪਰਿਵਾਰ ਪਿਛਲੇ 25 ਸਾਲਾਂ ਤੋਂ ਸਿਆਸਤ ਵਿੱਚ ਹੈ। ਰਾਧਾਕ੍ਰਿਸ਼ਨਨ 1974 ਵਿੱਚ ਜਨਸੰਘ ਦੇ ਰਾਜ ਕਾਰਜਕਾਰਨੀ ਮੈਂਬਰ ਵਜੋਂ ਚੁਣੇ ਗਏ ਸਨ। ਉਨ੍ਹਾਂ ਨੇ 1998 ਵਿੱਚ ਕੋਇੰਬਟੂਰ ਤੋਂ ਲੋਕ ਸਭਾ ਚੋਣ ਜਿੱਤੀ ਅਤੇ ਡੀਐਮਕੇ ਦੇ ਐਮ. ਰਾਮਨਾਥਨ ਨੂੰ ਹਰਾਇਆ। ਸੀਪੀ ਰਾਧਾਕ੍ਰਿਸ਼ਨਨ ਤਾਮਿਲਨਾਡੂ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਕੁਝ ਭਾਜਪਾ ਉਮੀਦਵਾਰਾਂ ਵਿੱਚੋਂ ਇੱਕ ਸਨ। ਸੀਪੀ ਰਾਧਾਕ੍ਰਿਸ਼ਨਨ 2003 ਤੋਂ 2006 ਤੱਕ ਭਾਜਪਾ ਦੇ ਸੂਬਾ ਪ੍ਰਧਾਨ ਸਨ।
ਇਹ ਵੀ ਪੜ੍ਹੋ : ਪ੍ਰਾਈਵੇਟ ਕਰਮਚਾਰੀਆਂ ਲਈ ਵੱਡੀ ਖ਼ਬਰ: ਹੁਣ 10 ਘੰਟੇ ਕਰਨਾ ਪਵੇਗਾ ਕੰਮ
ਰਾਧਾਕ੍ਰਿਸ਼ਨਨ ਨੇ ਕੋਇੰਬਟੂਰ ਦੇ ਵੀ.ਓ. ਚਿਦੰਬਰਮ ਕਾਲਜ ਤੋਂ BBA (ਬੈਚਲਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ) ਕੀਤੀ ਹੈ। ਰਾਧਾਕ੍ਰਿਸ਼ਨਨ ਆਪਣੇ ਕਾਲਜ ਵਿੱਚ ਟੇਬਲ ਟੈਨਿਸ ਚੈਂਪੀਅਨ ਅਤੇ ਲੰਬੀ ਦੂਰੀ ਦੇ ਦੌੜਾਕ ਸਨ। ਉਨ੍ਹਾਂ ਨੂੰ ਕ੍ਰਿਕਟ ਅਤੇ ਵਾਲੀਬਾਲ ਖੇਡਣਾ ਵੀ ਪਸੰਦ ਹੈ। ਅੱਜ ਦੇਸ਼ ਦੇ ਦੂਜੇ ਸਭ ਤੋਂ ਉੱਚੇ ਸੰਵਿਧਾਨਕ ਅਹੁਦੇ ’ਤੇ ਚੁਣੇ ਜਾਣ ਤੱਕ ਚੰਦਰਪੁਰਮ ਪੋਨੂਸਾਮੀ ਰਾਧਾਕ੍ਰਿਸ਼ਨਨ ਦਾ ਸਫ਼ਰ ਬਿਨਾਂ ਸ਼ੱਕ ਅਸਾਧਾਰਨ ਹੈ। ਉਪ-ਰਾਸ਼ਟਰਪਤੀ ਵਜੋਂ ਉਨ੍ਹਾਂ ਦਾ ਸਫ਼ਰ ਵੱਖਰਾ ਹੋਵੇਗਾ ਅਤੇ ਉਨ੍ਹਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਰਾਜ ਸਭਾ ਦੇ ਚੇਅਰਮੈਨ ਵਜੋਂ ਸਭ ਤੋਂ ਵੱਡੀ ਚੁਣੌਤੀ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਵਿਚਾਲੇ ਸੰਤੁਲਨ ਬਣਾਈ ਰੱਖਣਾ ਹੋਵੇਗਾ, ਕਿਉਂਕਿ ਪਿਛਲੇ ਕੁਝ ਸਾਲਾਂ ਵਿਚ ਵਿਰੋਧੀ ਧਿਰ ਨੇ ਕੁਰਸੀ ਦੀ ਨਿਰਪੱਖਤਾ ਬਾਰੇ ਕਈ ਸਵਾਲ ਖੜ੍ਹੇ ਕੀਤੇ ਹਨ।
ਇਹ ਵੀ ਪੜ੍ਹੋ : 10 ਦਿਨ ਸਕੂਲ-ਕਾਲਜ ਬੰਦ! ਆਨਲਾਈਨ ਹੋਵੇਗੀ ਪੜ੍ਹਾਈ, ਜਾਣੋ ਹੈਰਾਨੀਜਨਕ ਵਜ੍ਹਾ
ਦੱਸ ਦੇਈਏ ਕਿ ਰਾਜ ਸਭਾ ਦੇ ਸਕੱਤਰ ਜਨਰਲ ਅਤੇ ਚੋਣ ਅਧਿਕਾਰੀ ਪੀ. ਸੀ. ਮੋਦੀ ਨੇ ਨਤੀਜਿਆਂ ਦਾ ਐਲਾਨ ਕੀਤਾ। ਇਸ ਚੋਣ ਵਿਚ ਚੋਣ ਮੰਡਲ ਦੇ ਕੁੱਲ 781 ਮੈਂਬਰਾਂ ਵਿਚੋਂ 767 (ਇਕ ਡਾਕ ਬੈਲਟ ਸਮੇਤ) ਨੇ ਵੋਟ ਪਾਈ, ਜਿਸ ਵਿਚ 15 ਵੋਟਾਂ ਨੂੰ ਅਵੈਧ ਐਲਾਨ ਕਰ ਦਿੱਤਾ ਗਿਆ। ਉਪ-ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਸਵੇਰੇ 10 ਵਜੇ ਸ਼ੁਰੂ ਹੋਈ, ਜੋ ਸ਼ਾਮ 5 ਵਜੇ ਖ਼ਤਮ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ, ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਮੇਤ 760 ਤੋਂ ਵੱਧ ਸੰਸਦ ਮੈਂਬਰਾਂ ਨੇ ਆਪਣੀ ਵੋਟ ਪਾਈ।
ਇਹ ਵੀ ਪੜ੍ਹੋ : ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ: ਜਾਣੋ ਹੋਰ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ!
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
''ਮੰਨਣੀ ਹੀ ਪਏਗੀ ਅਮਰੀਕਾ ਦੀ ਗੱਲ...!'', ਭਾਰਤ ਨੂੰ ਇਕ ਵਾਰ ਫ਼ਿਰ ਮਿਲੀ 'ਚਿਤਾਵਨੀ'
NEXT STORY