ਰੇਵਾੜੀ (ਅਸ਼ੋਕ ਵਧਵਾ)- ਨਵੇਂ ਸਾਲ ਦਾ ਜਸ਼ਨ ਮਨਾਉਣ ਕਾਰ ’ਚ ਘਰੋਂ ਨਿਕਲੇ 4 ਦੋਸਤਾਂ ਦੀ ਪਿਛਲੀ ਰਾਤ ਉੱਤਰਾਖੰਡ ਦੇ ਰੁੜਕੀ ’ਚ ਹੋਏ ਭਿਆਨਕ ਸੜਕ ਹਾਦਸੇ ’ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਣ ਲਈ ਹਰਿਦੁਆਰ ਗਏ ਰਿਵਾੜੀ ਦੇ ਪਿੰਡ ਲਿਸਾਨਾ ਤੋਂ 5 ਦੋਸਤ ਕੇਹਰ ਸਿੰਘ (27), ਪ੍ਰਕਾਸ਼ ਸਿੰਘ (38), ਅਦਿੱਤਿਆ ਸਿੰਘ (25), ਮਨੀਸ਼ ਕੁਮਾਰ ਉਰਫ਼ ਮੁਨਸ਼ੀ (27) ਅਤੇ ਮਹੀਪਾਲ ਸਿੰਘ (37) ਬੁੱਧਵਾਰ ਦੀ ਦੇਰ ਰਾਤ ਉਥੋਂ ਘੁੰਮਣ ਤੋਂ ਬਾਅਦ ਵਾਪਸ ਰਿਵਾੜੀ ਪਰਤ ਰਹੇ ਸਨ।
ਇਹ ਵੀ ਪੜ੍ਹੋ : ਆ ਗਿਆ ਛੁੱਟੀਆਂ ਦਾ ਕਲੰਡਰ, ਜਨਵਰੀ ਤੋਂ ਦਸੰਬਰ ਤੱਕ ਇਨ੍ਹਾਂ ਤਾਰੀਖ਼ਾਂ 'ਚ ਰਹੇਗਾ Holiday
ਰਾਤ ਕਰੀਬ 11 ਵਜੇ ਉਨ੍ਹਾਂ ਦੀ ਕਾਰ ਰੁੜਕੀ ਨੇੜੇ ਪੁੱਜੀ ਤਾਂ ਸੜਕ ਕਿਨਾਰੇ ਖੜ੍ਹੇ ਸੀਮੈਂਟ ਨਾਲ ਭਰੇ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ ਅਤੇ ਕਾਰ ’ਚ ਬੈਠੇ ਚਾਰੇ ਦੋਸਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ 5ਵਾਂ ਦੋਸਤ ਮਹੀਪਾਲ ਸਿੰਘ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਠੰਡ ਦੇ ਮੌਸਮ 'ਚ ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, IMD ਨੇ ਜਾਰੀ ਕੀਤਾ ਅਲਰਟ
NEXT STORY