ਧਮਤਰੀ— ਛੱਤੀਸਗੜ੍ਹ ’ਚ ਇਕ ਬੇਰਹਿਮ ਮਾਂ ਦੀ ਸ਼ਰਾਬ ਪੀਣ ਦੀ ਆਦਤ ਅਤੇ ਲਾਪ੍ਰਵਾਹੀ ਦੀ ਵਜ੍ਹਾ ਕਰ ਕੇ ਡੇਢ ਮਹੀਨੇ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ। ਬੱਚੀ ਦੇ ਰੋਣ ਨਾਲ ਵੀ ਨਸ਼ੇ ’ਚ ਬੇਸੁੱਧ ਮਾਂ ਦੀ ਨੀਂਦ ਨਹੀਂ ਖੁੱਲ੍ਹੀ। ਪੂਰੀ ਰਾਤ ਵਿਲਖਦੀ ਰਹੀ ਬੱਚੀ ਨੇ ਆਖ਼ਰਕਾਰ ਦਮ ਤੋੜ ਦਿੱਤਾ। ਜਦੋਂ ਗੁਆਂਢੀਆਂ ਨੂੰ ਖ਼ਦਸ਼ਾ ਹੋਇਆ ਤਾਂ ਉਹ ਜਨਾਨੀ ਦੇ ਘਰ ਪੁੱਜੇ, ਉੱਥੇ ਬੇਸੁੱਧ ਮਾਂ ਅਤੇ ਬੱਚੀ ਨੂੰ ਵੇਖ ਕੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਘਟਨਾ ਦੇ ਜਾਂਚ ਕਰ ਰਹੀ ਹੈ। ਪੁਲਸ ਟੀਮ ਮੁਤਾਬਕ ਸ਼ੁਰੂਆਤੀ ਜਾਂਚ ਵਿਚ ਭੁੱਖ ਦੀ ਵਜ੍ਹਾ ਨਾਲ ਬੱਚੀ ਦੀ ਮੌਤ ਹੋਣ ਦਾ ਖ਼ਦਸ਼ਾ ਹੈ।
ਇਹ ਵੀ ਪੜ੍ਹੋ : ਕਾਰੋਬਾਰੀ ਨੇ ਰਚੀ ਪਤਨੀ ਅਤੇ ਸਹੁਰੇ ਪਰਿਵਾਰ ਦੇ ਕਤਲ ਦੀ ਸਾਜਿਸ਼, ਇੰਟਰਨੈੱਟ ’ਤੇ ਸਰਚ ਕਰ ਖੁਆਇਆ ‘ਜ਼ਹਿਰ’
ਮਾਮਲਾ ਧਮਤਰੀ ਦੇ ਸੁੰਦਰਗੰਜ ਵਾਰਡ ਦਾ ਹੈ। ਜਾਣਕਾਰੀ ਮੁਤਾਬਕ ਜਨਾਨੀ ਦਾ ਮਾਂ ਰਾਜਮੀਤ ਕੌਰ ਦੱਸਿਆ ਜਾ ਰਿਹਾ ਹੈ। ਉਸ ਦਾ ਪਤੀ ਮਕੈਨੀਕ ਹੈ। ਦੋਹਾਂ ਦੀ ਇਕ ਬੱਚੀ ਸੀ, ਜਿਸ ਦਾ ਜਨਮ ਹਾਲ ਹੀ ’ਚ ਹੋਇਆ ਸੀ। ਸਥਾਨਕ ਲੋਕਾਂ ਮੁਤਾਬਕ ਰਾਜਮੀਤ ਸ਼ਰਾਬ ਪੀਣ ਦੀ ਆਦੀ ਸੀ। ਉਹ ਹਮੇਸ਼ਾ ਨਸ਼ੇ ਵਿਚ ਰਹਿੰਦੀ ਸੀ। ਬੀਤੇ ਕੁਝ ਦਿਨਾਂ ਤੋਂ ਉਸ ਦਾ ਪਤੀ ਕੰਮ ਤੋਂ ਸ਼ਹਿਰੋਂ ਬਾਹਰ ਗਿਆ ਹੋਇਆ ਸੀ। ਮਗਰੋਂ ਪਤਨੀ ਰਾਜਮੀਤ ਨੇ ਸ਼ਰਾਬ ਪੀ ਲਈ।
ਇਹ ਵੀ ਪੜ੍ਹੋ : ਜਾਣੋ ਕੌਣ ਹੈ ਮੁਖਤਾਰ ਅੰਸਾਰੀ? ਜਿਸ ਨੂੰ ਲੈ ਕੇ ਪੰਜਾਬ ਅਤੇ ਯੂ. ਪੀ. ਵਿਚਾਲੇ ਛਿੜੀ 'ਜੰਗ'
ਨਸ਼ੇ ਵਿਚ ਬੇਸੁੱਧ ਰਾਜਮੀਤ ਦੀਆਂ ਅੱਖ ਕਦੋਂ ਲੱਗ ਗਈ, ਉਸ ਨੂੰ ਪਤਾ ਨਹੀਂ ਲੱਗਾ। ਇਸ ਦੌਰਾਨ ਉਸ ਦੀ ਡੇਢ ਮਹੀਨੇ ਦੀ ਧੀ ਵੀ ਉਸ ਕੋਲ ਸੁੱਤੀ ਹੋਈ ਸੀ। ਨਸ਼ੇ ’ਚ ਬੇਸੁੱਧ ਰਾਜਮੀਤ ਨੂੰ ਬੱਚੀ ਦੀ ਵੀ ਚਿੰਤਾ ਨਾ ਰਹੀ। ਬੱਚੀ ਦੁੱਧ ਲਈ ਪੂਰੀ ਰਾਤ ਰੋਂਦੀ ਰਹੀ ਪਰ ਬੇਸੁੱਧ ਮਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਸ ਦੀ ਦੁੱਧ ਮੂੰਹੀ ਬੱਚੀ ਨੇ ਭੁੱਖ ਨਾਲ ਤੜਫ-ਤੜਫ ਕੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ‘ਤਾਲਾਬੰਦੀ’ ਦਾ ਕਦੇ ਨਾ ਭੁੱਲਣ ਵਾਲਾ ਦੌਰ, ਲੋਕਾਂ ਦੀ ਜ਼ਿੰਦਗੀ ’ਚ ਲਿਆਉਂਦੀ ਵੱਡੀ ਤਬਦੀਲੀ (ਤਸਵੀਰਾਂ)
ਕੋਰੋਨਾ ਫ਼ੈਲਣ ਤੋਂ ਬਾਅਦ ਜੰਮੂ ਕਸ਼ਮੀਰ 'ਚ 4200 ਤੋਂ ਵੱਧ ਕੈਦੀਆਂ ਨੂੰ ਜ਼ਮਾਨਤ 'ਤੇ ਕੀਤਾ ਗਿਆ ਰਿਹਾਅ
NEXT STORY