ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਨਿਆਂ ਵਿਭਾਗ (ਡਿਪਾਰਟਮੈਂਟ ਆਫ਼ ਜਸਟਿਸ) ਨੇ ਜੈਫਰੀ ਐਪਸਟਾਈਨ ਨਾਲ ਜੁੜੇ ਦਸਤਾਵੇਜ਼ਾਂ ਦਾ ਇੱਕ ਹੋਰ ਵੱਡਾ ਰਿਕਾਰਡ ਜਾਰੀ ਕੀਤਾ ਹੈ, ਜਿਸ ਵਿੱਚ ਤਕਨੀਕੀ ਦਿੱਗਜਾਂ, ਵਾਲ ਸਟ੍ਰੀਟ ਦੇ ਬ੍ਰੋਕਰਾਂ ਅਤੇ ਵਿਦੇਸ਼ੀ ਸ਼ਖ਼ਸੀਅਤਾਂ ਦੇ ਨਾਂ ਸ਼ਾਮਲ ਹਨ। ਇਹ ਦਸਤਾਵੇਜ਼ ਐਪਸਟਾਈਨ ਵਿਰੁੱਧ ਜਿਨਸੀ ਸ਼ੋਸ਼ਣ ਦੀਆਂ ਜਾਂਚਾਂ ਨਾਲ ਸਬੰਧਤ ਹਨ, ਹਾਲਾਂਕਿ ਇਨ੍ਹਾਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ 'ਤੇ ਅਜੇ ਤੱਕ ਕੋਈ ਅਪਰਾਧਿਕ ਦੋਸ਼ ਨਹੀਂ ਲਗਾਇਆ ਗਿਆ।
ਤਾਜ਼ਾ ਦਸਤਾਵੇਜ਼ਾਂ 'ਚ ਬ੍ਰਿਟੇਨ ਦੇ ਸਾਬਕਾ ਪ੍ਰਿੰਸ ਦਾ ਨਾਂ ਸੈਂਕੜੇ ਵਾਰ ਆਇਆ ਹੈ। ਉਨ੍ਹਾਂ 'ਤੇ ਲੱਗੇ ਦੋਸ਼ਾਂ ਕਾਰਨ ਕਿੰਗ ਚਾਰਲਸ III ਨੇ ਉਨ੍ਹਾਂ ਦੇ ਸ਼ਾਹੀ ਖਿਤਾਬ ਪਹਿਲਾਂ ਹੀ ਵਾਪਸ ਲੈ ਲਏ ਸਨ। ਇਨ੍ਹਾਂ ਦਸਤਾਵੇਜ਼ਾਂ ਵਿੱਚ ਟਰੰਪ ਦਾ ਵੀ ਹਜ਼ਾਰਾਂ ਵਾਰ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਉਨ੍ਹਾਂ ਬਾਰੇ ਕਈ ਨਿਊਜ਼ ਆਰਟੀਕਲ ਸ਼ਾਮਲ ਹਨ। ਇਸ ਤੋਂ ਇਲਾਵਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਬਾਰੇ ਵੀ ਦੱਸਿਆ ਗਿਆ ਹੈ ਕਿ ਉਹ ਵੀ ਐਪਸਟਾਈਨ ਦੇ ਨਿੱਜੀ ਜਹਾਜ਼ ਵਿੱਚ ਸਫਰ ਕਰ ਚੁੱਕੇ ਹਨ।
ਇਸ ਤੋਂ ਇਲਾਵਾ ਟੇਸਲਾ ਦੇ ਸੰਸਥਾਪਕ ਐਲਨ ਮਸਕ ਅਤੇ ਵਰਜਿਨ ਗਰੁੱਪ ਦੇ ਰਿਚਰਡ ਬ੍ਰੈਨਸਨ ਨਾਲ ਹੋਈਆਂ ਈਮੇਲਾਂ ਦਾ ਵੀ ਇਨ੍ਹਾਂ ਦਸਤਾਵੇਜ਼ਾਂ 'ਚ ਜ਼ਿਕਰ ਹੈ। ਹਾਲਾਂਕਿ ਮਸਕ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਐਪਸਟਾਈਨ ਦੇ ਟਾਪੂ 'ਤੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਗੂਗਲ ਦੇ ਸਹਿ-ਸੰਸਥਾਪਕ ਸਰਗੇਈ ਬ੍ਰਿਨ, ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਅਹਿਦ ਬਰਾਕ ਅਤੇ ਸਾਬਕਾ ਅਮਰੀਕੀ ਖਜ਼ਾਨਾ ਸਕੱਤਰ ਲੈਰੀ ਸਮਰਸ ਦੇ ਨਾਮ ਵੀ ਇਨ੍ਹਾਂ ਫਾਈਲਾਂ ਵਿੱਚ ਮੌਜੂਦ ਹਨ।
ਸਲੋਵਾਕੀਆ ਦੇ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਿਰੋਸਲਾਵ ਲਾਜਕਾਕ ਨੇ ਇਨ੍ਹਾਂ ਫਾਈਲਾਂ ਵਿੱਚ ਨਾਂ ਸਾਹਮਣੇ ਆਉਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਨ੍ਹਾਂ ਸਾਰੀਆਂ ਹਸਤੀਆਂ ਨੇ ਐਪਸਟਾਈਨ ਦੁਆਰਾ ਕੀਤੇ ਗਏ ਜਿਨਸੀ ਸ਼ੋਸ਼ਣ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਤੋਂ ਇਨਕਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਐਪਸਟਾਈਨ ਨੇ 2019 ਵਿੱਚ ਜੇਲ੍ਹ ਵਿੱਚ ਖੁਦਕੁਸ਼ੀ ਕਰ ਲਈ ਸੀ।
EU ਦੇ ਫੈਸਲੇ 'ਤੇ ਈਰਾਨ ਲਾਲ-ਪੀਲਾ: ਵਿਦੇਸ਼ ਮੰਤਰਾਲੇ ਨੇ ਰਾਜਦੂਤਾਂ ਨੂੰ ਸੱਦ ਕੇ ਜਤਾਇਆ ਸਖ਼ਤ ਇਤਰਾਜ਼
NEXT STORY