ਨਵੀਂ ਦਿੱਲੀ - ਕੰਟਰੋਲ ਲਾਈਨ ਦੇ ਉਸ ਪਾਰ ਪੀਓਕੇ 'ਚ ਭਾਰਤੀ ਫੌਜ ਵਲੋਂ ਆਪਰੇਸ਼ਨ ਦੀਆਂ ਖ਼ਬਰਾਂ ਫ਼ਰਜੀ ਨਿਕਲੀਆਂ ਹਨ। ਭਾਰਤੀ ਫੌਜ ਦੇ ਡਾਇਰੈਕਟਰ ਜਨਰਲ ਮਿਲਟਰੀ ਆਫਰੇਸ਼ੰਸ ਨੇ ਇਨ੍ਹਾਂ ਖ਼ਬਰਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਿਆ ਹੈ। ਜ਼ਿਕਰਯੋਗ ਹੈ ਕਿ ਅੱਜ ਸ਼ਾਮ ਇਹ ਬੁਰੀ ਖ਼ਬਰ ਆਈ ਸੀ ਕਿ ਭਾਰਤੀ ਫੌਜ ਨੇ ਪੀਓਕੇ 'ਚ ਅੱਤਵਾਦੀਆਂ ਦੇ ਲਾਂਚ ਪੈਡ ਤਬਾਹ ਕਰ ਦਿੱਤੇ ਹਨ। ਇਸ ਨੂੰ ਪਿੰਨ ਪੁਆਇੰਟ ਸਟਰਾਈਕ ਦੱਸਿਆ ਜਾ ਰਿਹਾ ਸੀ ਪਰ ਹੁਣ ਫੌਜ ਨੇ ਇਸ ਤਰ੍ਹਾਂ ਦੀਆਂ ਖ਼ਬਰਾਂ ਦਾ ਪੂਰੀ ਤਰ੍ਹਾਂ ਖੰਡਨ ਕਰ ਦਿੱਤਾ ਹੈ।
ਭਾਰਤੀ ਫੌਜ ਦੇ ਡਾਇਰੈਕਟਰ ਜਨਰਲ ਮਿਲਟਰੀ ਆਫਰੇਸ਼ੰਸ ਲੈਫਟਿਨੈਂਟ ਜਨਰਲ ਪਰਮਜੀਤ ਸਿੰਘ ਨੇ ਪਾਕਿਸਤਾਨ ਕੇ ਕਬਜ਼ੇ ਵਾਲੀ ਕਸ਼ਮੀਰ 'ਚ ਵੜ ਕੇ ਪਾਕਿਸਤਾਨੀ ਅੱਤਵਾਦੀਆਂ ਦੇ ਲਾਂਚ ਪੈਡ ਤਬਾਹ ਕੀਤੇ ਜਾਣ ਦੀਆਂ ਖ਼ਬਰਾਂ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ, ਪਾਕਿਸਤਾਨੀ ਕਬਜ਼ੇ ਵਾਲੀ ਕਸ਼ਮੀਰ 'ਚ ਕੰਟਰੋਲ ਲਾਈਨ ਦੇ ਪਾਰ ਭਾਰਤੀ ਫੌਜ ਦੀ ਕਾਰਵਾਈ ਦੀਆਂ ਖ਼ਬਰਾਂ ਫ਼ਰਜੀ ਹਨ।
ਇਸ ਤੋਂ ਪਹਿਲਾਂ ਮੀਡੀਆ 'ਚ ਇਹ ਖ਼ਬਰਾਂ ਆਈਆਂ ਸਨ ਕਿ ਭਾਰਤੀ ਫੌਜ ਨੇ ਇਸ ਵਾਰ ਪੀਓਕੇ 'ਚ ਪਿੰਨ ਪੁਆਇੰਟ ਸਟਰਾਈਕ ਕੀਤੇ ਹਨ। ਦਾਅਵਾ ਕੀਤਾ ਗਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਕੰਟਰੋਲ ਲਾਈਨ ਦੇ ਉਸ ਪਾਰ ਤੋਂ ਪਾਕਿਸਤਾਨ ਜਿਸ ਤਰ੍ਹਾਂ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਲਈ ਉਕਸਾਵੇ ਵਾਲੀ ਕਾਰਵਾਈ ਕਰ ਰਿਹਾ ਹੈ, ਉਸ ਤੋਂ ਬਾਅਦ ਭਾਰਤੀ ਫੌਜ ਨੇ ਇਹ ਆਪਰੇਸ਼ਨ ਕੀਤਾ ਹੈ।
ਸਾਊਦੀ ਅਰਬ ਦੇ ਰਾਜਾ ਦੇ ਸੱਦੇ 'ਤੇ 15ਵੇਂ G-20 ਸਿਖਰ ਸੰਮੇਲਨ 'ਚ ਭਾਗ ਲੈਣਗੇ ਪੀ.ਐੱਮ ਮੋਦੀ
NEXT STORY