ਨਵੀਂ ਦਿੱਲੀ- ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਕਿਹਾ ਕਿ ‘ਆਪ੍ਰੇਸ਼ਨ ਸਿੰਧੂਰ’ ਕਿਸੇ ਵੀ ਰਵਾਇਤੀ ਮਿਸ਼ਨ ਨਾਲੋਂ ਵੱਖ ਸੀ ਅਤੇ ਇਹ ਸ਼ਤਰੰਜ ਦੀ ਬਾਜ਼ੀ ਵਰਗਾ ਸੀ, ਕਿਉਂਕਿ ਸਾਨੂੰ ਨਹੀਂ ਪਤਾ ਸੀ ਕਿ ਦੁਸ਼ਮਣ ਦੀ ਅਗਲੀ ਚਾਲ ਕੀ ਹੋਵੇਗੀ। ਉਨ੍ਹਾਂ ਕਿਹਾ ਕਿ ‘ਟੈਸਟ ਮੈਚ’ ਚੌਥੇ ਦਿਨ ਹੀ ਰੁਕ ਗਿਆ ਪਰ ਵੇਖਿਆ ਜਾਵੇ ਤਾਂ ਇਹ ਲੰਮਾ ਸੰਘਰਸ਼ ਹੋ ਸਕਦਾ ਸੀ। ਉਨ੍ਹਾਂ ਨੇ ‘ਨੈਰੇਟਿਵ ਮੈਨੇਜਮੈਂਟ’ (ਵਿਚਾਰ ਘੜਣ, ਕਿਸੇ ਵਿਸ਼ੇ ’ਤੇ ਲੋਕਾਂ ਦੀ ਧਾਰਨਾ ਬਣਾਉਣ) ਦੇ ਮਹੱਤਵ ’ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ‘ਅਸਲੀ ਜਿੱਤ ਦਿਮਾਗ ’ਚ ਹੁੰਦੀ ਹੈ।’
ਉਨ੍ਹਾਂ ਕਿਹਾ, ‘‘ਜੇ ਤੁਸੀਂ ਕਿਸੇ ਪਾਕਿਸਤਾਨੀ ਨੂੰ ਪੁੱਛੋ ਕਿ ‘ਤੁਸੀਂ ਹਾਰੇ ਜਾਂ ਜਿੱਤੇ, ਤਾਂ ਉਹ ਕਹੇਗਾ ਕਿ ਸਾਡੇ ਫੌਜ ਮੁਖੀ ਫੀਲਡ ਮਾਰਸ਼ਲ ਬਣ ਗਏ ਹਨ, ਤਾਂ ਅਸੀਂ ਜ਼ਰੂਰ ਜਿੱਤੇ ਹੋਵਾਂਗੇ, ਇਸ ਲਈ ਉਹ ਫੀਲਡ ਮਾਰਸ਼ਲ ਬਣੇ ਹਨ।’’ ਫੌਜ ਮੁਖੀ ਨੇ 4 ਅਗਸਤ ਨੂੰ ਮਦਰਾਸ ਸਥਿਤ ਭਾਰਤੀ ਤਕਨੀਕੀ ਸੰਸਥਾਨ (ਆਈ. ਆਈ. ਟੀ.) ’ਚ ਆਯੋਜਿਤ ਇਕ ਸਮਾਰੋਹ ਨੂੰ ਸੰਬੋਧਨ ਕਰਨ ਦੌਰਾਨ ਇਹ ਟਿੱਪਣੀ ਕੀਤੀ। ਉਨ੍ਹਾਂ ਦੇ ਸੰਬੋਧਨ ਦੀ ਵੀਡੀਓ ਫੌਜ ਨੇ ਹਫਤੇ ਦੇ ਅੰਤ ’ਚ ਸਾਂਝੀ ਕੀਤੀ।
ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ ! ਪੈਟਰੋਲ ਪੰਪਾਂ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ
ਫੌਜ ਮੁਖੀ ਨੇ ਕਿਸੇ ਦੇਸ਼ ਦਾ ਨਾਂ ਲਏ ਬਿਨਾਂ ਖਤਰੇ ਦੇ ਖਦਸ਼ੇ ਨੂੰ ਵੀ ਉਭਾਰਿਆ ਅਤੇ ਕਿਹਾ, ‘‘ਅਗਲੀ ਵਾਰ ਇਹ (ਖ਼ਤਰਾ) ਕਿਤੇ ਜ਼ਿਆਦਾ ਹੋ ਸਕਦਾ ਹੈ ਅਤੇ ਉਹ ਦੇਸ਼ ਇਸ ਨੂੰ ਇਕੱਲਿਆਂ ਕਰੇਗਾ ਜਾਂ ਕਿਸੇ ਹੋਰ ਦੇਸ਼ ਦੇ ਸਮਰਥਨ ਨਾਲ ਕਰੇਗਾ, ਸਾਨੂੰ ਨਹੀਂ ਪਤਾ ਪਰ ਮੈਨੂੰ ਪੂਰਾ ਭਰੋਸਾ ਹੈ, ਮੈਨੂੰ ਲੱਗਦਾ ਹੈ ਕਿ ਉਹ ਦੇਸ਼ ਇਕੱਲਾ ਨਹੀਂ ਹੋਵੇਗਾ। ਇਥੇ ਸਾਨੂੰ ਸਾਵਧਾਨ ਰਹਿਣਾ ਪਵੇਗਾ।’’ ਉਨ੍ਹਾਂ ਕਿਹਾ, ‘‘ਅਗਲੀ ਜੰਗ, ਜਿਸ ਦੀ ਅਸੀਂ ਕਲਪਨਾ ਕਰ ਰਹੇ ਹਾਂ, ਉਹ ਛੇਤੀ ਹੋ ਸਕਦੀ ਹੈ। ਸਾਨੂੰ ਉਸੇ ਅਨੁਸਾਰ ਤਿਆਰੀ ਕਰਨੀ ਪਵੇਗੀ।’’
ਇਹ ਵੀ ਪੜ੍ਹੋ- ਵੱਡੀ ਖ਼ੁਸ਼ਖ਼ਬਰੀ ! ਅੱਜ 30 ਲੱਖ ਕਿਸਾਨਾਂ ਦੇ ਖ਼ਾਤਿਆਂ 'ਚ ਆਉਣਗੇ 3,200 ਕਰੋੜ ਰੁਪਏ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਈਬ੍ਰੋ ਕਰਵਾਉਣ ਨਾਲ ਲਿਵਰ ਹੋ ਗਿਆ ਫੇਲ੍ਹ ! ਬਿਊਟੀ ਪਾਰਲਰ ਜਾਣ ਵਾਲੇ ਜ਼ਰੂਰ ਪੜ੍ਹਨ ਇਹ ਖ਼ਬਰ
NEXT STORY