ਸ਼੍ਰੀਨਗਰ- ਇਕ ਸਥਾਨਕ ਐੱਨ.ਜੀ.ਓ. ਨੇ ਸੈਰ-ਸਪਾਟੇ ਨੂੰ ਉਤਸ਼ਾਹ ਦੇਣ ਲਈ ਡਲ ਝੀਲ ਨੂੰ ਸਾਫ਼ ਕਰਨ ਦੀ ਪਹਿਲ ਕੀਤੀ ਹੈ। ਕੋਸ਼ਿਸ਼ ਦੇ ਅਧੀਨ ਜੰਗਲੀ ਬੂਟੀਆਂ ਨੂੰ ਜੜ੍ਹੋਂ ਹੱਥਾਂ ਨਾਲ ਕੱਟਿਆ ਜਾ ਰਿਹਾ ਹੈ। ਇਹ ਯਕੀਨੀ ਕਰਨ ਲਈ ਹੈ ਕਿ ਉਹ ਲੰਬੇ ਸਮੇਂ ਤੱਕ ਵਾਪਸ ਨਹੀਂ ਉਗਦੀਆਂ ਹਨ ਅਤੇ ਝੀਲ ਸਾਫ਼ ਰਹਿੰਦੀ ਹੈ। ਇਸ ਤੋਂ ਪਹਿਲਾਂ ਸਰਕਾਰ ਝੀਲ ਦੀ ਸਫ਼ਾਈ ਲਈ ਇਸੇ ਤਕਨੀਕ ਦਾ ਇਸਤੇਮਾਲ ਕਰਦੀ ਸੀ ਪਰ ਝੀਲ ਨੂੰ ਸਾਫ਼ ਕਰਨ ਲਈ ਮਸ਼ੀਨਾਂ ਦੀ ਸ਼ੁਰੂਆਤ ਕਾਰਨ ਸਮੱਸਿਆਵਾਂ ਪੈਦਾ ਹੋਈਆਂ, ਕਿਉਂਕਿ ਇਹ ਕੁਸ਼ਲ ਨਹੀਂ ਸਨ। ਇਸ ਨਾਲ ਡਲ ਝੀਲ ਦੀ ਸੁੰਦਰਤਾ ’ਚ ਕਮੀ ਆਈ।
ਇਹ ਵੀ ਪੜ੍ਹੋ : ਮਣੀਪੁਰ ’ਚ ਅੱਤਵਾਦੀ ਹਮਲਾ: ਆਸਾਮ ਰਾਈਫ਼ਲਜ਼ ਦੇ ਕਮਾਂਡਿੰਗ ਅਫ਼ਸਰ ਸਮੇਤ 5 ਜਵਾਨ ਸ਼ਹੀਦ
ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਐੱਨ.ਜੀ.ਓ. ਦੇ ਪ੍ਰਧਾਨ ਮੁਹੰਮਦ ਮਕਬੂਲ ਨੇ ਕਿਹਾ,‘‘ਪਹਿਲੇ, ਸੈਲਾਨੀ ਝੀਲ ਦੇ ਅੰਦਰੂਨੀ ਹਿੱਸਿਆਂ ਦਾ ਪਤਾ ਲਗਾਉਂਦੇ ਸਨ ਪਰ ਹੁਣ ਉਹ ਚੈਨਲ ਲਿਲੀ ਦੀਆਂ ਜੰਗਲੀ ਬੂਟੀਆਂ ਕਾਰਨ ਪੂਰੀ ਤਰ੍ਹਾਂ ਬਲਾਕ ਹੋ ਗਏ ਹਨ। ਜਦੋਂ ਇਸ ਨੂੰ ਹਟਾ ਦਿੱਤਾ ਜਾਵੇਗਾ ਤਾਂ ਸੈਲਾਨੀ ਖੋਜ ਕਰਨ ’ਚ ਸਮਰੱਥ ਹੋਣਗੇ। ਜਿਸ ਨਾਲ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ’ਚ ਮਦਦ ਮਿਲੇਗੀ। ਮੈਨੁਅਲ ਸਫ਼ਾਈ ਨਾਲ ਝੀਲ ਸਾਫ਼ ਹੋਵੇਗੀ ਅਤੇ ਚੈਨਲ ਖੁੱਲ੍ਹਣਗੇ।’’ ਹਾਜੀ ਅੱਬਾਸ ਨੇ ਕਿਹਾ,‘‘ਅਸੀਂ ਸ਼ਿਕਾਰਾ, ਸਬਜ਼ੀ ਅਤੇ ਮੱਛੀ ਵੇਚਣ ਵਾਲਿਆਂ ਦੇ ਕਾਰੋਬਾਰ ਨੂੰ ਉਤਸ਼ਾਹਤ ਕਰਨ ਲਈ ਡਲ ਝੀਲ ਦੀ ਮੈਨਿਊਲ ਸਫ਼ਾਈ ’ਚ ਮਦਦ ਕਰ ਰਹੇ ਹਾਂ।’’
ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੇ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਦਿੱਲੀ: ਝੌਂਪੜੀ ’ਚ ਫਟਿਆ ਗੈਸ ਸਿਲੰਡਰ, 5 ਲੋਕ ਝੁਲਸੇ
NEXT STORY