ਨੈਸ਼ਨਲ ਡੈਸਕ : ਦਿੱਲੀ ਦੀ ਐੱਨਆਈਏ ਅਦਾਲਤ ਨੇ 26/11 ਮੁੰਬਈ ਹਮਲੇ ਦੇ ਮਾਸਟਰਮਾਈਂਡ ਤਹੱਵੁਰ ਹੁਸੈਨ ਰਾਣਾ ਦੀ ਨਿਆਂਇਕ ਹਿਰਾਸਤ 13 ਅਗਸਤ ਤੱਕ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਰਾਸ਼ਟਰੀ ਜਾਂਚ ਏਜੰਸੀ (NIA) ਨੇ ਬੁੱਧਵਾਰ ਨੂੰ ਰਾਣਾ ਵਿਰੁੱਧ ਇੱਕ ਸਪਲੀਮੈਂਟਰੀ ਚਾਰਜਸ਼ੀਟ ਵੀ ਦਾਇਰ ਕੀਤੀ ਹੈ। ਅਦਾਲਤ ਇਸ ਚਾਰਜਸ਼ੀਟ 'ਤੇ 13 ਅਗਸਤ ਨੂੰ ਸੁਣਵਾਈ ਕਰੇਗੀ।
ਰਾਣਾ ਵਿਰੁੱਧ ਇਹ ਦੂਜੀ ਚਾਰਜਸ਼ੀਟ ਹੈ। ਇਸ ਤੋਂ ਪਹਿਲਾਂ ਪਹਿਲੀ ਚਾਰਜਸ਼ੀਟ 2011 ਵਿੱਚ ਦਾਇਰ ਕੀਤੀ ਗਈ ਸੀ। ਇਸ ਵਿੱਚ ਐੱਨਆਈਏ ਨੇ ਰਾਣਾ ਨੂੰ ਡੇਵਿਡ ਹੈਡਲੀ ਅਤੇ ਹੋਰ ਅੱਤਵਾਦੀਆਂ ਦੇ ਨਾਲ 26/11 ਹਮਲੇ ਦਾ ਸਾਜ਼ਿਸ਼ਕਰਤਾ ਦੱਸਿਆ ਸੀ। ਇਸ ਤੋਂ ਪਹਿਲਾਂ 7 ਜੁਲਾਈ ਨੂੰ ਇਹ ਖੁਲਾਸਾ ਹੋਇਆ ਸੀ ਕਿ ਐੱਨਆਈਏ ਦੀ ਪੁੱਛਗਿੱਛ ਦੌਰਾਨ ਰਾਣਾ ਨੇ ਮੁੰਬਈ ਹਮਲੇ ਦੇ ਸਮੇਂ ਮੁੰਬਈ ਵਿੱਚ ਹੋਣ ਅਤੇ ਪਾਕਿਸਤਾਨੀ ਏਜੰਟ ਹੋਣ ਦਾ ਇਕਬਾਲ ਕੀਤਾ ਸੀ। ਉਸਨੇ ਇਹ ਵੀ ਮੰਨਿਆ ਕਿ ਉਸਨੇ ਹਮਲੇ ਨੂੰ ਅੰਜਾਮ ਦੇਣ ਵਿੱਚ ਵੀ ਮਦਦ ਕੀਤੀ ਸੀ। ਤਹੱਵੁਰ ਰਾਣਾ ਨੂੰ ਅਮਰੀਕੀ ਏਜੰਸੀ ਐੱਫਬੀਆਈ ਨੇ ਅਕਤੂਬਰ 2009 ਵਿੱਚ ਅਮਰੀਕਾ ਦੇ ਸ਼ਿਕਾਗੋ ਵਿੱਚ ਗ੍ਰਿਫਤਾਰ ਕੀਤਾ ਸੀ। ਰਾਣਾ ਨੂੰ 10 ਅਪ੍ਰੈਲ 2025 ਨੂੰ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਸੀ।
ਇਹ ਵੀ ਪੜ੍ਹੋ : ਖਰਾਬ ਮੌਸਮ ਨੇ ਵਿਗਾੜਿਆ ਉਡਾਣਾਂ ਦਾ ਸ਼ਡਿਊਲ, ਏਅਰਪੋਰਟ ਤੋਂ ਬਦਲਿਆ 6 ਜਹਾਜ਼ਾਂ ਦਾ ਰੂਟ
ਕੀ ਹੈ ਇਸ ਚਾਰਜਸ਼ੀਟ 'ਚ?
ਚਾਰਜਸ਼ੀਟ ਵਿੱਚ NIA ਨੇ ਰਾਣਾ ਦੀ ਹਵਾਲਗੀ ਨਾਲ ਸਬੰਧਤ ਦਸਤਾਵੇਜ਼ ਅਤੇ ਹਾਲ ਹੀ ਵਿੱਚ ਇਕੱਠੇ ਕੀਤੇ ਗਏ ਨਵੇਂ ਸਬੂਤ ਪੇਸ਼ ਕੀਤੇ ਹਨ। ਇਸ ਤੋਂ ਇਲਾਵਾ NIA ਨੇ 6 ਜੂਨ 2025 ਦੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਵਿੱਚ CrPC ਦੀ ਧਾਰਾ 207 ਤਹਿਤ 2011 ਵਿੱਚ ਦਾਇਰ ਕੀਤੀ ਗਈ ਅਸਲ ਚਾਰਜਸ਼ੀਟ ਨਾਲ ਸਬੰਧਤ ਦਸਤਾਵੇਜ਼ਾਂ ਦੀ ਕਾਪੀ ਪ੍ਰਦਾਨ ਕਰਨ ਸਬੰਧੀ ਇੱਕ ਰਿਪੋਰਟ ਵੀ ਪੇਸ਼ ਕੀਤੀ ਹੈ। ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ NIA ਹੋਰ ਕੜੀਆਂ ਜੋੜਨ ਵਿੱਚ ਲੱਗੀ ਹੋਈ ਹੈ। ਦੱਸਣਯੋਗ ਹੈ ਕਿ ਦਿੱਲੀ ਦੀ ਇੱਕ ਅਦਾਲਤ ਨੇ ਰਾਣਾ ਦੀ ਨਿਆਂਇਕ ਹਿਰਾਸਤ 13 ਅਗਸਤ ਤੱਕ ਵਧਾ ਦਿੱਤੀ ਹੈ। ਜਾਣਕਾਰੀ ਮੁਤਾਬਕ, 26 ਨਵੰਬਰ 2008 ਨੂੰ 10 ਪਾਕਿਸਤਾਨੀ ਅੱਤਵਾਦੀਆਂ ਦਾ ਇੱਕ ਸਮੂਹ ਸਮੁੰਦਰ ਰਾਹੀਂ ਭਾਰਤ ਦੀ ਵਿੱਤੀ ਰਾਜਧਾਨੀ ਵਿੱਚ ਦਾਖਲ ਹੋਇਆ ਅਤੇ ਇੱਕ ਰੇਲਵੇ ਸਟੇਸ਼ਨ, ਦੋ ਲਗਜ਼ਰੀ ਹੋਟਲਾਂ ਅਤੇ ਇੱਕ ਯਹੂਦੀ ਕੇਂਦਰ 'ਤੇ ਯੋਜਨਾਬੱਧ ਹਮਲਾ ਕੀਤਾ। ਲਗਭਗ 60 ਘੰਟੇ ਤੱਕ ਚੱਲੇ ਇਸ ਹਮਲੇ ਵਿੱਚ 166 ਲੋਕ ਮਾਰੇ ਗਏ ਸਨ।
ਅਮਰੀਕਾ ਤੋਂ ਆਇਆ ਭਾਰਤ
ਅਮਰੀਕਾ ਵਿੱਚ ਰਹਿ ਰਿਹਾ ਤਹੱਵੁਰ ਹੁਸੈਨ ਰਾਣਾ 'ਤੇ ਹੈਡਲੀ ਦੇ ਨਾਲ ਭਾਰਤ ਵਿੱਚ ਅੱਤਵਾਦੀ ਸਾਜ਼ਿਸ਼ ਰਚਣ ਅਤੇ ਉਸਦੀ ਮਦਦ ਕਰਨ ਦਾ ਦੋਸ਼ ਹੈ। ਹੈਡਲੀ ਨੂੰ ਮੁੰਬਈ ਹਮਲਿਆਂ ਅਤੇ ਭਾਰਤ ਵਿਰੁੱਧ ਸਾਜ਼ਿਸ਼ਾਂ ਵਿੱਚ ਉਸਦੀ ਭੂਮਿਕਾ ਲਈ ਪਹਿਲਾਂ ਹੀ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। 26/11 ਦੇ ਮੁੰਬਈ ਹਮਲਿਆਂ ਦੇ ਮੁੱਖ ਸਾਜ਼ਿਸ਼ਕਰਤਾ ਤਹੱਵੁਰ ਹੁਸੈਨ ਰਾਣਾ ਨੂੰ ਹਾਲ ਹੀ ਵਿੱਚ ਇੱਕ ਲੰਬੀ ਕੂਟਨੀਤਕ ਲੜਾਈ ਤੋਂ ਬਾਅਦ ਅਮਰੀਕਾ ਦੁਆਰਾ ਭਾਰਤ ਹਵਾਲੇ ਕੀਤਾ ਗਿਆ ਸੀ। ਉਸਨੇ ਹਾਲ ਹੀ ਵਿੱਚ 2008 ਦੇ ਮੁੰਬਈ ਅੱਤਵਾਦੀ ਹਮਲੇ ਦੀ ਯੋਜਨਾਬੰਦੀ ਬਾਰੇ ਮਹੱਤਵਪੂਰਨ ਜਾਣਕਾਰੀ ਦਾ ਖੁਲਾਸਾ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
4 ਜ਼ਿਲ੍ਹਿਆਂ 'ਚ ਮੀਂਹ ਦੀ ਚਿਤਾਵਨੀ, ਸਕੂਲਾਂ 'ਚ ਛੁੱਟੀ
NEXT STORY