ਨਵੀਂ ਦਿੱਲੀ- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਐਲਾਨ ਅੱਤਵਾਦੀਆਂ ਗੁਰਪਤਵੰਤ ਸਿੰਘ ਪਨੂੰ ਅਤੇ ਹਰਦੀਪ ਸਿੰਘ ਨਿੱਜਰ ਦੀਆਂ ਅਚੱਲ ਜਾਇਦਾਦਾਂ ਕੁਰਕ ਕਰੇਗੀ। ਗੁਰਪਤਵੰਤ ਸਿੰਘ ਪਨੂੰ ਅਮਰੀਕਾ ਸਥਿਤ ਪਾਬੰਦੀਸ਼ੁਦਾ 'ਸਿੱਖਸ ਫਾਰ ਜਸਟਿਸ' (ਐੱਸ.ਐੱਫ.ਜੇ.) ਦਾ ਮੈਂਬਰ ਹੈ, ਜਦੋਂ ਕਿ ਹਰਦੀਪ ਸਿੰਘ ਨਿੱਜਰ ਕੈਨੇਡਾ ਸਥਿਤ 'ਖਾਲਿਸਤਾਨ ਟਾਈਗਰ ਫੋਰਸ' ਦਾ ਮੁਖੀ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਦਿੱਤੀ। ਐੱਨ.ਆਈ.ਏ. ਦੇ ਇਕ ਅਧਿਕਾਰੀ ਅਨੁਸਾਰ, ਭਾਰਤ ਸਰਕਾਰ ਨੇ ਗੈਰ-ਕਾਨੂੰਨੀ ਗਤੀਵਿਧੀ (ਰੋਕਥਾਮ) (ਯੂ.ਏ.ਪੀ.ਏ.) ਕਾਨੂੰਨ ਦੀ ਧਾਰਾ 51ਏ ਦੇ ਅਧੀਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪਨੂੰ ਦੀ ਅੰਮ੍ਰਿਤਸਰ ਅਤੇ ਨਿੱਜਰ ਦੀ ਜਲੰਧਰ ਸਥਿਤ ਅਚੱਲ ਜਾਇਦਾਦਾਂ ਨੂੰ ਕੁਰਕ ਕਰਨ ਦਾ ਆਦੇਸ਼ ਦਿੱਤਾ ਹੈ।
ਇਸ ਸਾਲ ਜੁਲਾਈ 'ਚ ਪਨੂੰ ਅਤੇ ਨਿੱਜਰ ਨੂੰ 7 ਹੋਰ ਵਿਅਕਤੀਆਂ ਨਾਲ ਯੂ.ਏ.ਪੀ.ਏ. ਕਾਨੂੰਨ ਦੇ ਪ੍ਰਬੰਧਾਂ ਦੇ ਅਧੀਨ ਅੱਤਵਾਦੀ ਐਲਾਨ ਕੀਤਾ ਗਿਆ ਸੀ। ਐੱਸ.ਐੱਫ.ਜੇ. ਅਤੇ ਖਾਲਿਸਤਾਨ ਟਾਈਗਰ ਫੋਰਸ, ਦੋਵੇਂ ਹੀ ਵੱਖਵਾਦੀ ਖਾਲਿਸਤਾਨੀ ਸੰਗਠਨ ਹਨ। ਐੱਨ.ਆਈ.ਏ., ਕਥਿਤ 'ਖਾਲਿਸਤਾਨ' ਲਈ ਵੱਖਵਾਦੀ ਸੰਗਠਨ ਐੱਸ.ਐੱਫ.ਜੇ. ਵਲੋਂ 'ਸਿੱਖ ਰੈਫਰੈਂਡਮ 2020' ਦੇ ਬੈਨਰ ਹੇਠ ਸ਼ੁਰੂ ਕੀਤੀ ਗਈ ਇਕ ਮੁਹਿੰਮ ਨਾਲ ਸੰਬੰਧਤ ਇਕ ਮਾਮਲੇ ਦੀ ਜਾਂਚ ਕਰ ਰਹੀ ਹੈ।
ਭਰਾ ਦੀ ਫੀਸ ਮੁਆਫ਼ ਕਰਵਾਉਣ ਗਈ ਕੁੜੀ ਨਾਲ ਸਕੂਲ ਪ੍ਰਬੰਧਕ ਨੇ ਕੀਤਾ ਜਬਰ ਜ਼ਿਨਾਹ
NEXT STORY