ਦੰਤੇਵਾੜਾ (ਵਾਰਤਾ)- ਛੱਤੀਸਗੜ੍ਹ ਦੇ ਦੰਤੇਵਾੜਾ 'ਚ 9 ਨਕਸਲੀਆਂ ਨੇ ਪੁਲਸ ਦੇ ਸਾਹਮਣੇ ਆਤਮਸਮਰਪਣ ਕਰ ਲਿਆ ਹੈ। ਪੁਲਸ ਸੂਤਰਾਂ ਅਨੁਸਾਰ ਨਕਸਲ ਮੁਕਤ ਮੁਹਿੰਮ ਦੇ ਅਧੀਨ 9 ਨਕਸਲੀਆਂ ਨੇ ਪੁਲਸ ਸੁਪਰਡੈਂਟ ਸਿਧਾਰਥ ਤਿਵਾੜੀ ਸਮੇਤ ਹੋਰ ਪੁਲਸ ਅਧਿਕਾਰੀਆਂ ਸਾਹਮਣੇ ਸ਼ੁੱਕਰਵਾਰ ਨੂੰ ਆਤਮਸਮਰਪਣ ਕਰ ਲਿਆ। ਸਮਰਪਣ ਕਰਨ ਵਾਲੇ ਨਕਸਲੀਆਂ ਦੀ ਗਿਣਤੀ 506 ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਮੋਬਾਇਲ ਚਲਾਉਣ ਤੋਂ ਰੋਕਦੀ ਸੀ ਭੂਆ, ਨਾਬਾਲਗ ਭਤੀਜਿਆਂ ਨੇ ਬੇਰਹਿਮੀ ਨਾਲ ਕਰ ਦਿੱਤਾ ਕਤਲ
ਦੰਤੇਵਾੜਾ 'ਚ ਨਕਸਲ ਮੁਕਤ ਮੁਹਿੰਮ ਦੇ ਅਧੀਨ ਲਗਾਤਾਰ ਆਤਮਸਮਰਪਣ ਨਾਲ ਜ਼ਿਲ੍ਹੇ 'ਚ ਨਕਸਲੀ ਬੈਕ ਫੁਟ 'ਤੇ ਹਨ। ਜ਼ਿਲ੍ਹੇ 'ਚ ਲਗਾਤਾਰ ਸਮਰਪਣ ਨਾਲ ਵਿਕਾਸ ਕੰਮਾਂ 'ਚ ਵੀ ਤੇਜ਼ੀ ਆ ਰਹੀ ਹੈ। ਤਿੰਨ 'ਤੇ 10-10 ਹਜ਼ਾਰ ਦਾ ਇਨਾਮ ਸੀ। ਸਮਰਪਣ ਕਰਨ ਵਾਲੇ ਨਕਸਲੀਆਂ 'ਚ ਹਿੜਮਾ ਕਵਾਸੀ (ਮਿਲੀਸ਼ੀਆ ਮੈਂਬਰ) ਇਨਾਮ 10 ਹਜ਼ਾਰ ਸੋਮਾਰਾਮ ਮਾਂਡਵੀ (ਜਨ ਮਿਲੀਸ਼ੀਆ ਮੈਂਬਰ) ਇਨਾਮ 10 ਹਜ਼ਾਰ ਸੁਨੀਲ ਨੁਪੋ (ਮੈਡੀਕਲ ਟੀਮ ਮੈਂਬਰ ਇਨਾਮ 10 ਹਜ਼ਾਰ ਸਮੇਤ ਕੋਸ਼ਾ ਰਾਮ ਸੋਢੀ, ਹਿੜਮਾ ਮੰਡਾਵੀ, ਮੰਗਲੂ ਕੁੰਜਾਮ, ਸੋਮਡੀ ਲੋਕਾਮ, ਮਹੇਸ਼ ਮਰਕਾਮ, ਹਿੜਮਾ ਉਰਫ਼ ਕੋਇਲੀ ਤਾਤੀ ਨੇ ਸਮਰਪਣ ਕੀਤਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਲਖੀਮਪੁਰ ਖੀਰੀ ਹਿੰਸਾ: ਮ੍ਰਿਤਕ ਕਿਸਾਨ ਦਾ ਪੁੱਤਰ ਮੰਤਰੀ ‘ਟੇਨੀ’ ਨੂੰ ਚੋਣਾਂ 'ਚ ਮਾਤ ਦੇਣ ਦੇ ਰੌਂਅ 'ਚ
NEXT STORY