ਨਵੀਂ ਦਿੱਲੀ— 16 ਦਸੰਬਰ 2012 ਨੂੰ ਚਲਦੀ ਬੱਸ 'ਚ ਨਿਰਭਯਾ ਨਾਲ ਦਰਿੰਦਗੀ ਕਰਨ ਵਾਲੇ ਦੋਸ਼ੀਆਂ ਖਿਲਾਫ ਮੰਗਲਵਾਰ ਨੂੰ ਡੈੱਥ ਵਾਰੰਟ ਜਾਰੀ ਕਰ ਦਿੱਤਾ ਗਿਆ। 7 ਸਾਲ ਪਹਿਲਾਂ ਪੂਰੇ ਦੇਸ਼ ਨੂੰ ਦਹਿਸ਼ਤ 'ਚ ਲਿਆਉਣ ਵਾਲੇ ਇਸ ਮਾਮਲੇ 'ਚ ਕਦੋਂ-ਕਦੋਂ ਅਤੇ ਕੀ -ਕੀ ਹੋਇਆ, ਪੜ੍ਹੋ ਪੂਰੀ ਟਾਈਮ ਲਾਈਨ 'ਚ:
ਹੈਵਾਨੀਅਤ ਤੋਂ ਡੈੱਥ ਵਾਰੰਟ ਤੱਕ
ਸਾਲ-2012
16 ਦਸੰਬਰ 2012 : ਵਸੰਤ ਵਿਹਾਰ 'ਚ ਪੈਰਾਮੈਡੀਕਲ ਦੀ ਵਿਦਿਆਰਥਣ ਦੇ ਨਾਲ ਇਕ ਨਾਬਾਲਗ ਸਮੇਤ 6 ਲੋਕਾਂ ਨੇ ਚਲਦੀ ਬੱਸ 'ਚ ਗੈਂਗਰੇਪ ਕੀਤਾ। ਉਸ ਦੇ ਨਾਲ ਹੀ ਕੁੱਟ ਮਾਰ ਕੀਤੀ। ਦੋਹਾਂ ਨੂੰ ਬੱਸ ਨਾਲ ਕੁਚਲਣ ਦਾ ਕੋਸ਼ਿਸ਼ ਕੀਤੀ।
17 ਦਸੰਬਰ 2012 : ਪੁਲਸ ਨੇ ਮੁਖ ਅਰੋਪੀ ਅਤੇ ਬੱਸ ਚਾਲਕ ਰਾਮ ਸਿੰਘ ਸਮੇਤ 4 ਲੋਕਾਂ ਨੂੰ ਪਕੜਿਆ।
18 ਦਸੰਬਰ 2012 : ਚਾਰੋਂ ਆਰੋਪਿਆਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਹੀ ਰਾਜਧਾਨੀ 'ਚ ਗੈਂਗਰੇਪ ਦੇ ਵਿਰੋਧ 'ਚ ਪ੍ਰਦਰਸ਼ਨ ਸ਼ੁਰੂ।
21 ਦਸੰਬਰ 2012 : ਗੈਂਗਰੇਪ ਦੇ 5 ਵੇਂ ਆਰੋਪੀ ਨੇ ਕਿਹਾ ਕਿ ਉਹ ਨਾਬਾਲਗ ਹੈ। ਉਸ ਦੀ ਉਮਰ ਸਾਡੇ 17 ਸਾਲ ਹੈ। ਉਸ ਨੂੰ ਆਨੰਦ ਬਿਹਾਰ ਬੱਸ ਅੱਡੇ 'ਤੇ ਗ੍ਰਿਫਤਾਰ ਕੀਤਾ ਗਿਆ ਸੀ। ਇਸੇ ਦਿਨ ਹੀ ਇਕ ਹੋਰ ਅਰੋਪੀ ਅਕਸ਼ੈ ਕੁਮਾਰ ਨੂੰ ਔਰੰਗਾਬਾਦ ਬਿਹਾਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
22 ਦਸੰਬਰ 2012 : ਪੀੜਤਾ ਨੇ ਐੱਸ.ਡੀ.ਐੱਮ ਦੇ ਸਾਹਮਣੇ ਹਸਪਤਾਲ 'ਚ ਆਪਣੇ ਬਿਆਨ ਦਰਜ ਕਰਵਾਏ।
23 ਦਸੰਬਰ 2012 : ਦਿੱਲੀ ਹਾਈ ਕੋਰਟ ਨੇ ਤੇਜ਼ੀ ਨਾਲ ਸੁਣਵਾਈ ਲਈ ਸਪੈਸ਼ਨਲ ਫਾਸਟ ਟ੍ਰੈਕ ਕੋਰਟ ਦਾ ਗਠਨ ਕੀਤਾ।
24 ਦਸੰਬਰ 2012 :ਪੂਰੇ ਦੇਸ਼ 'ਚ ਵਿਰੋਧ ਪ੍ਰਦਰਸ਼ਨਾਂ ਦਾ ਸਿਲਸਲਾ ਜਾਰੀ ਰਹਿਣ ਦੌਰਾਨ ਸਰਕਾਰ ਨੇ ਇਸ ਤਰ੍ਹਾਂ ਦੇ ਮਾਮਲਿਆਂ 'ਚ ਤੇਜ਼ੀ ਨਾਲ ਸੁਣਵਾਈ ਅਤੇ ਕਾਨੂੰਨ ਬਣਾਉਣ ਲਈ ਕਮੇਟੀ ਦਾ ਗਠਨ ਕੀਤਾ।
27 ਦਸੰਬਰ 2012 : ਗੈਂਗਰੇਪ ਪੀੜਤਾ ਦੀ ਹਾਲਤ ਵਿਗੜਨ 'ਤੇ ਉਸ ਨੂੰ ਇਲਾਜ ਲਈ ਸਿੰਗਾਪੁਰ ਲਿਜਾਇਆ ਗਿਆ।
29 ਦਸੰਬਰ 2012 : ਪੀੜਤਾ ਦੀ ਸਿੰਗਾਪੁਰ ਦੇ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ।
ਸਾਲ-2013
3 ਜਨਵਰੀ 2013 : ਦਿੱਲੀ ਪੁਲਸ ਨੇ 5 ਦੋਸ਼ੀਆਂ ਖਿਲਾਫ ਹੱਤਿਆ, ਗੈਂਗਰੇਪ, ਗੈਰ ਕੁਦਰਤੀ ਸੈਕਸ, ਅਗਵਾ ਕਰਨ ਅਤੇ ਸਬੂਤ ਮਿਟਾਉਣ ਦਾ ਦੋਸ਼ ਪੱਤਰ ਦਾਖਲ ਕੀਤਾ।
28 ਜਨਵਰੀ 2013 : ਦੋਸ਼ੀਆਂ ਚੋਂ ਇਕ ਨੂੰ ਜੁਵੇਨਾਈਲ ਜਸਟਿਸ ਬੋਰਡ ਨੇ ਨਾਬਾਲਗ ਕਰਾਰ ਦਿੱਤਾ।
2 ਫਰਵਰੀ 2013 : ਫਾਸਟ ਟ੍ਰੈਕ ਕੋਰਟ ਨੇ 5 ਲੋਕਾਂ 'ਤੇ ਹੱਤਿਆ, ਗੈਂਗਰੇਪ ਅਤੇ ਲੁੱਟ ਖੋਹ ਦੇ ਮਾਮਲੇ 'ਚ ਦੋਸ਼ ਤੈਅ ਕੀਤੇ।
11 ਜੁਲਾਈ 2013 : ਜੇ.ਜੇ.ਬੀ. (ਜੁਵੇਨਾਇਲ ਜਸਟਿਸ ਬੋਰਡ) ਨੇ ਨਾਬਾਲਗ ਨੂੰ ਲੁੱਟ ਖੋਹ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ।
11 ਜੁਲਾਈ 2013 : ਗੈਂਗਰੇਪ ਦੇ ਦੋਸ਼ੀਆਂ 'ਚੋਂ ਇਕ ਰਾਮ ਸਿੰਘ ਨੇ ਤਿਹਾੜ ਜੇਲ 'ਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।
31 ਅਗਸਤ 2013 : ਨਾਬਾਲਗ ਨੂੰ ਗੈਂਗ-ਰੇਪ ਅਤੇ ਹੱਤਿਆ ਦੇ ਦੋਸ਼ 'ਚ 3 ਸਾਲ ਦੀ ਸਜ਼ਾ ਸੁਣਾਈ ਗਈ।
25 ਅਗਸਤ 2013 : ਨਾਬਾਲਗ 'ਤੇ ਫੈਸਲੇ ਦੀ ਤਾਰੀਕ ਵਧਾਈ
7 ਅਕਤੂਬਰ 2013 : ਹੇਠਲੀ ਅਦਾਲਤ ਤੋਂ ਸਜ਼ਾ ਪ੍ਰਾਪਤ ਚਾਰ ਦੋਸ਼ੀਆਂ ਚੋਂ ਵਿਨੇ ਸ਼ਰਮਾ ਅਤੇ ਅਕਸ਼ੈ ਠਾਕੁਰ ਨੇ ਸਜ਼ਾ ਖਿਲਾਫ ਦਿੱਲੀ ਹਾਈ ਕੋਰਟ 'ਚ ਅਪੀਲ ਕੀਤੀ।
10 ਅਕਤੂਬਰ 2013 : 4 ਦੋਸ਼ੀਆਂ ਅਕਸ਼ੈ ਠਾਕੁਰ, ਮੁਕੇਸ਼, ਪਵਨ ਗੁਪਤਾ ਅਤੇ ਵਿਨੈ ਸ਼ਰਮਾ ਨੂੰ ਦੋਸ਼ੀ ਕਰਾਰ ਦਿੱਤਾ।
ਸਾਲ-2014
13 ਮਾਰਚ 2014 : ਦਿੱਲੀ ਹਾਈ ਕੋਰਟ ਨੇ ਚਾਰੇ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਣ ਦਾ ਫੈਸਲਾ ਸੁਣਾਇਆ।
2 ਜੂਨ 2014 : 2 ਦੋਸ਼ੀਆਂ ਨੇ ਹਾਈ ਕੋਰਟ ਦੇ ਫੈਸਲੇ ਨੂੰ ਚੁਣੋਤੀ ਦਿੰਦੇ ਹੋਏ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ।
14 ਜੁਲਾਈ 2014 : ਸੁਪਰੀਮ ਕੋਰਟ ਨੇ ਚਾਰੇ ਦੋਸ਼ੀਆਂ ਦੀ ਫਾਂਸੀ 'ਤੇ ਸੁਣਵਾਈ ਪੂਰੀ ਹੋਣ ਤੱਕ ਰੋਕ ਲਾਈ।
ਸਾਲ-2017
27 ਮਾਰਚ 2017 : ਸੁਪਰੀਮ ਕੋਰਟ 'ਚ ਸੁਣਵਾਈ ਪੂਰੀ ਫੈਸਲਾ ਸੁਰੱਖਿਅਤ ਰੱਖਿਆ ਗਿਆ।
5 ਮਈ 2017 : ਸੁਪਰੀਮ ਕੋਰਟ ਨੇ ਬਰਕਰਾਰ ਰੱਖੀ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ।
ਸਾਲ-2018
4 ਮਈ 2018 : ਨਿਰਭਯਾ ਦੇ ਦੋਸ਼ੀਆਂ ਦੀਆਂ ਮੁੜ ਵਿਚਾਰ ਪਟੀਸ਼ਨਾਂ 'ਤੇ ਫੈਸਲਾ ਸੁਰੱਖਿਅਤ।
5 ਮਈ 2018 : ਦੋਸ਼ੀਆਂ ਨੇ ਕੀਤੀ ਕੋਰਟ ਨੂੰ ਅਪੀਲ- ਮੌਤ ਦੀ ਸਜ਼ਾ ਉਮਰ ਕੈਦ 'ਚ ਬਦਲ ਦਿੱਤੀ ਜਾਵੇ।
9 ਜੁਲਾਈ 2018 : ਸੁਪਰੀਮ ਕੋਰਟ ਨੇ ਬਰਕਰਾਰ ਰੱਖੀ ਫਾਂਸੀ ਦੀ ਸਜ਼ਾ।
13 ਦਸੰਬਰ 2018 : ਸੁਪਰੀਮ ਕੋਰਟ ਨੇ ਖਾਰਜ ਕੀਤੀ ਦੋਸ਼ੀਆਂ ਨੂੰ ਤੁਰੰਤ ਫਾਂਸੀ ਦੀ ਮੰਗ ਵਾਲੀ ਪਟੀਸ਼ਨ।
ਸਾਲ-2019
17 ਦਸੰਬਰ 2019 : ਚੀਫ ਜਸਟਿਸ ਐੱਸ.ਏ.ਬੋਬੜੇ ਨੇ ਇਸ ਮਾਮਲੇ ਤੋਂ ਖੁਦ ਨੂੰ ਕੀਤਾ ਵੱਖ।
18 ਦਸੰਬਰ 2019 : ਅਕਸ਼ੈ ਦੀ ਮੁੜ ਵਿਚਾਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਖਾਰਜ। ਫਾਂਸੀ ਦੀ ਸਜ਼ਾ ਬਰਕਰਾਰ।
21 ਦਸੰਬਰ 2019 : ਦੋਸ਼ੀ ਅਕਸ਼ੈ ਕੁਮਾਰ ਰਹਿਮ ਦੀ ਪਟੀਸ਼ਨ ਦਾਖਲ ਕਰਨ ਲਈ ਮਿਲਿਆ 7 ਦਿਨਾਂ ਦਾ ਨੋਟਿਸ।
ਸਾਲ-2020
7 ਜਨਵਰੀ 2020 : ਪਟਿਆਲਾ ਹਾਊਸ ਕੋਰਟ ਨੇ ਨਿਰਭਯਾ ਦੇ ਦੋਸ਼ੀਆਂ ਖਿਲਾਫ ਜਾਰੀ ਕੀਤਾ ਡੈੱਥ ਵਾਰੰਟ।
ਸ਼੍ਰੀਨਗਰ 'ਚ CRPF ਨੂੰ ਨਿਸ਼ਾਨਾ ਬਣਾ ਕੇ ਗ੍ਰਨੇਡ ਹਮਲਾ, 2 ਲੋਕ ਜ਼ਖਮੀ
NEXT STORY