ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਬੁੱਧਵਾਰ ਭਾਵ ਅੱਜ ਅੱਤਵਾਦੀਆਂ ਵਲੋਂ ਗ੍ਰਨੇਡ ਹਮਲਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਸੀ. ਆਰ. ਪੀ. ਐੱਫ. ਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ। ਅੱਤਵਾਦੀਆਂ ਵਲੋਂ ਇਹ ਹਮਲਾ ਸ਼੍ਰੀਨਗਰ ਦੇ ਹਬਾਕ ਚੌਕ ਨੇੜੇ ਕੀਤਾ। ਇਸ ਹਮਲੇ ਵਿਚ 2 ਲੋਕ ਜ਼ਖਮੀ ਹੋ ਗਏ ਹਨ।
ਪੁਲਸ ਨੇ ਦੱਸਿਆ ਕਿ ਗ੍ਰਨੇਡ ਨਿਸ਼ਾਨੇ 'ਤੇ ਨਾ ਲੱਗ ਕੇ ਸੜਕ ਕੰਢੇ ਫੱਟ ਗਿਆ, ਜਿਸ ਕਾਰਨ ਆਮ ਨਾਗਰਿਕ ਜ਼ਖਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਹਮਲਾਵਰਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਜਾਰੀ ਹੈ।
ਮੁਜ਼ੱਫਰਪੁਰ ਸ਼ੈਲਟਰ ਹੋਮ 'ਚ ਕਿਸੇ ਕੁੜੀ ਦਾ ਨਹੀਂ ਹੋਇਆ ਕਤਲ : ਸੀ.ਬੀ.ਆਈ.
NEXT STORY