ਨਵੀਂ ਦਿੱਲੀ— ਨਿਰਭਯਾ ਨਾਲ ਸਮੂਹਿਕ ਜਬਰ-ਜ਼ਨਾਹ ਅਤੇ ਹੱਤਿਆ ਦੇ 4 ਦੋਸ਼ੀਆਂ ਦੀ ਸੁਰੱਖਿਆ 'ਤੇ ਤਿਹਾੜ ਜੇਲ ਪ੍ਰਸ਼ਾਸਨ ਦਾ ਰੋਜ਼ਾਨਾ ਲਗਭਗ 50,000 ਰੁਪਏ ਖਰਚ ਹੋ ਰਿਹਾ ਹੈ। ਇਹ ਖਰਚ ਉਸ ਦਿਨ ਤੋਂ ਹੀ ਸ਼ੁਰੂ ਹੋ ਗਿਆ ਸੀ, ਜਿਸ ਦਿਨ ਅਦਾਲਤ ਨੇ ਉਨ੍ਹਾਂ ਨੂੰ ਫਾਂਸੀ 'ਤੇ ਲਟਕਾਉਣ ਲਈ ਡੈੱਥ ਵਾਰੰਟ ਜਾਰੀ ਕੀਤੇ ਸਨ। ਸੈੱਲ ਦੇ ਬਾਹਰ 2-2 ਸੁਰੱਖਿਆ ਗਾਰਡ 2-2 ਘੰਟਿਆਂ ਦੀਆਂ ਸ਼ਿਫਟਾਂ 'ਚ ਡਿਊਟੀ ਦਿੰਦੇ ਹਨ। ਕੁਲ 32 ਸੁਰੱਖਿਆ ਗਾਰਡ ਦੋਸ਼ੀਆਂ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਹਨ।
ਸੁਰੱਖਿਆ ਲਈ ਤਾਇਨਾਤ ਹਨ 32 ਗਾਰਡ
ਜੇਲ ਦੇ ਸੂਤਰਾਂ ਨੇ ਦੱਸਿਆ ਕਿ ਚਾਰਾਂ ਦੋਸ਼ੀਆਂ ਨੂੰ ਜੇਲ ਨੰਬਰ 3 ਵਿਚ ਵੱਖ-ਵੱਖ ਸੈੱਲਾਂ ਵਿਚ ਰੱਖਿਆ ਗਿਆ ਹੈ। ਹਰ ਸੈੱਲ ਦੇ ਬਾਹਰ 2-2 ਸਕਿਓਰਿਟੀ ਗਾਰਡ 24 ਘੰਟੇ ਤਾਇਨਾਤ ਰਹਿੰਦੇ ਹਨ। ਡੈੱਥ ਵਾਰੰਟ ਜਾਰੀ ਹੋਣ ਤੋਂ ਪਹਿਲਾਂ ਇਨ੍ਹਾਂ ਦੋਸ਼ੀਆਂ ਨੂੰ ਹੋਰਨਾਂ ਕੈਦੀਆਂ ਦੇ ਨਾਲ ਹੀ ਰੱਖਿਆ ਜਾਂਦਾ ਸੀ ਪਰ ਹੁਣ ਉਨ੍ਹਾਂ ਨੂੰ ਵੱਖ-ਵੱਖ ਸੈੱਲਾਂ ਵਿਚ ਰੱਖਿਆ ਜਾ ਰਿਹਾ ਹੈ ਤਾਂ ਜੋ ਉਹ ਕਿਤੇ ਆਤਮ-ਹੱਤਿਆ ਨਾ ਕਰ ਲੈਣ ਜਾਂ ਜੇਲ ਤੋਂ ਭੱਜਣ ਦੀ ਕੋਸ਼ਿਸ਼ ਨਾ ਕਰਨ।32 ਗਾਰਡ ਸੁਰੱਖਿਆ ਲਈ ਤਾਇਨਾਤ ਹਨ।
ਜੱਲਾਦ ਨੂੰ ਸੱਦਿਆ ਗਿਆ 30 ਨੂੰ
ਚਾਰਾਂ ਦੋਸ਼ੀਆਂ ਨੂੰ 1 ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਣੀ ਹੈ। ਚਾਰੇ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਉਣ ਲਈ ਜੱਲਾਦ ਨੂੰ 30 ਜਨਵਰੀ ਨੂੰ ਹੀ ਤਿਹਾੜ ਜੇਲ ਪਹੁੰਚ ਜਾਣ ਲਈ ਕਹਿ ਦਿੱਤਾ ਗਿਆ ਹੈ ਤਾਂ ਜੋ ਉਹ ਇਥੇ ਆ ਕੇ ਫਾਂਸੀ ਸਬੰਧੀ ਟਰਾਇਲ ਕਰ ਸਕੇ। ਇਕ ਦਿਨ ਪਹਿਲਾਂ 2 ਦੋਸ਼ੀਆਂ ਪਵਨ ਤੇ ਵਿਨੇ ਦੇ ਪਰਿਵਾਰਕ ਮੈਂਬਰਾਂ ਨੇ ਜੇਲ ਵਿਚ ਮੁਲਾਕਾਤ ਕੀਤੀ ਸੀ। ਇਹ ਕਾਨੂੰਨੀ ਮੁਲਾਕਾਤ ਸੀ।
ਡੀ. ਜੇ. ਵੱਜਣ ਕਾਰਨ ਡਰੀ ਘੋੜੀ, ਧੜੱਮ ਕਰ ਕੇ ਡਿੱਗਿਆ ਲਾੜਾ
NEXT STORY