ਜਲੰਧਰ (ਬਿਊਰੋ) - ਨਿਰਜਲਾ ਏਕਾਦਸ਼ੀ ਦਾ ਹਿੰਦੂ ਧਰਮ ਵਿੱਚ ਵਿਸ਼ੇਸ਼ ਮਹੱਤਵ ਹੁੰਦਾ ਹੈ। ਹਿੰਦੂ ਸਭਿਆਚਾਰ ਵਿੱਚ ਇਸ ਨੂੰ ਸਭ ਤੋਂ ਪਵਿੱਤਰ ਇਕਾਂਦਸ਼ੀ ਮੰਨਿਆ ਜਾਂਦਾ ਹੈ। ਨਿਰਜਲਾ ਏਕਾਦਸ਼ੀ ਦੇ ਨਾਂ ਤੋਂ ਹੀ ਪਤਾ ਚੱਲਦਾ ਹੈ ਕਿ ਇਸ ਵਰਤ ਨੂੰ ਕਰਦੇ ਸਮੇਂ ਇਕ ਬੂੰਦ ਵੀ ਪਾਣੀ ਨਹੀਂ ਪੀਣਾ ਚਾਹੀਦਾ। ਪਾਣੀ ਨਾ ਪੀਣ ਕਾਰਨ ਇਹ ਵਰਤ ਕਾਫ਼ੀ ਮੁਸ਼ਕਲ ਮੰਨਿਆ ਜਾਂਦਾ ਹੈ। ਨਿਰਜਲਾ ਏਕਾਦਸ਼ੀ ਦਾ ਵਰਤ ਰੱਖਣ ਵਾਲੇ ਜਾਤਕ ਨੂੰ ਇਕ ਦਿਨ ਪਹਿਲਾਂ ਹੀ ਅੰਨ ਤਿਆਗ ਦੇਣਾ ਚਾਹੀਦਾ ਹੈ। ਵਰਤ ਤੋਂ ਇਕ ਦਿਨ ਪਹਿਲਾਂ ਵੀ ਸਿਰਫ਼ ਸਾਤਵਿਕ ਭੋਜਨ ਕਰਨਾ ਚਾਹੀਦਾ ਹੈ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਘਰ ਬਣਾਉਂਦੇ ਸਮੇਂ ਭੁੱਲ ਕੇ ਵੀ ਕਦੇ ਨਾ ਕਰੋ ਇਹ ਗ਼ਲਤੀਆਂ, ਹੋ ਸਕਦੈ ਨੁਕਸਾਨ
ਪੂਜਾ ਦਾ ਸ਼ੁੱਭ ਮਹੂਰਤ
ਹਰ ਸਾਲ ਨਿਰਜਲਾ ਏਕਾਦਸ਼ੀ ਦਾ ਵਰਤ ਜੇਠ ਮਹੀਨੇ ਦੇ ਸ਼ੁਕਲ ਪੱਖ ਦੀ ਏਕਾਦਸ਼ੀ ਤਿਥੀ ਨੂੰ ਰੱਖਿਆ ਜਾਂਦਾ ਹੈ। ਸਾਲ 2021 'ਚ ਨਿਰਜਲਾ ਏਕਾਦਸ਼ੀ ਦਾ ਵਰਤ 20 ਜੂਨ ਨੂੰ ਹੈ। ਹਿੰਦੂ ਪੰਚਾਂਗ ਮੁਤਾਬਕ ਉਦੈ ਤਿਥੀ 'ਚ ਨਿਰਜਲਾ ਏਕਾਦਸ਼ੀ ਦਾ ਵਰਤ 21 ਜੂਨ ਨੂੰ ਰੱਖਿਆ ਜਾਵੇਗਾ ਅਤੇ ਵਰਤ ਦਾ ਪਾਰਣ 22 ਜੂਨ ਨੂੰ ਕੀਤਾ ਜਾਵੇਗਾ। ਨਿਰਜਲਾ ਏਕਾਦਸ਼ੀ ਵਰਤ ਰੱਖਣ ਦਾ ਸ਼ੁੱਭ ਸ਼ਾਮ 4.21 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਇਸ ਦੀ ਸਮਾਪਤੀ 21 ਜੂਨ ਨੂੰ ਦੁਪਹਿਰੇ 1 ਵਜ ਕੇ 31 ਮਿੰਟ ’ਤੇ ਹੋਵੇਗੀ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ‘ਕਾਰੋਬਾਰ ਤੇ ਧਨ’ ’ਚ ਵਾਧਾ ਕਰਨ ਲਈ ਘਰ ’ਚ ਰੱਖੋ ਇਹ ਖ਼ਾਸ ਚੀਜ਼ਾਂ, ਹੋਵੇਗਾ ਫ਼ਾਇਦਾ
ਨਿਰਜਲਾ ਏਕਾਦਸ਼ੀ ਦਾ ਧਾਰਮਿਕ ਮਹੱਤਵ
ਪੌਰਾਣਿਕ ਮਾਨਤਾਵਾਂ ਅਨੁਸਾਰ ਜੀਵਨ 'ਚ ਮਨੁੱਖ ਨੂੰ ਨਿਰਜਲਾ ਏਕਾਦਸ਼ੀ ਦਾ ਵਰਤ ਜ਼ਰੂਰ ਰੱਖਣਾ ਚਾਹੀਦਾ ਹੈ। ਇਸ ਵਰਤ ਨੂੰ ਪਾਂਡਵ ਏਕਾਦਸ਼ੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸੇ ਵਰਤ ਦੀ ਪਾਲਣਾ ਮਹਾਭਾਰਤ ਕਾਲ 'ਚ ਭੀਮ ਨੇ ਵੀ ਕੀਤੀ ਸੀ, ਜਿਸ ਦੇ ਫਲ਼ਸਰੂਪ ਸਵਰਗਲੋਕ ਦੀ ਪ੍ਰਾਪਤੀ ਹੋਈ ਸੀ। ਨਿਰਜਲਾ ਏਕਾਦਸ਼ੀ ਵਰਤ ਨੂੰ ਕਰਨ ਨਾਲ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਤੇ ਮਨੋਕਾਮਨਾਵਾਂ ਪੂਰਨ ਹੁੰਦੀਆਂ ਹਨ। ਏਕਾਦਸ਼ੀ ਦੇ ਵਰਤ 'ਚ ਭਗਵਾਨ ਵਿਸ਼ਨੂੰ ਦੀ ਪੂਜਾ ਪੂਰੇ ਵਿਧੀ-ਵਿਧਾਨ ਦੇ ਨਾਲ ਕੀਤੀ ਜਾਂਦੀ ਹੈ।
ਆਨਲਾਈਨ ਪੜ੍ਹਾਈ ਨੇ ਵਿਗਾੜੀ ‘ਲਿਖਾਈ’, ਬੱਚਿਆਂ ਨੂੰ ਲਿਖਣ ’ਚ ਲੱਗ ਰਿਹੈ ਦੁੱਗਣਾ ਸਮਾਂ
NEXT STORY