ਫਿਲੀਪੀਨ/ਸਿਡਨੀ— ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਫਿਲੀਪੀਨ ਵਿਚ ਅਸੀਆਨ ਦੇ ਰੱਖਿਆ ਮੰਤਰੀਆਂ ਦੀ ਚੌਥੀ ਬੈਠਕ ਤੋਂ ਇਲਾਵਾ ਵਿਅਤਨਾਮ, ਰੂਸ, ਆਸਟ੍ਰੇਲੀਆ, ਸਿੰਗਾਪੁਰ ਅਤੇ ਮਿਆਂਮਾਰ ਦੇ ਆਪਣੇ ਹਮ-ਰੁਤਬਾ ਨਾਲ ਮੁਲਾਕਾਤ ਕੀਤੀ। ਪਿਛਲੇ ਮਹੀਨੇ ਭਾਰਤ ਦੀ ਪਹਿਲੀ ਮਹਿਲਾ ਰੱਖਿਆ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਵਿਦੇਸ਼ੀ ਦੌਰੇ 'ਤੇ ਨਿਰਮਲਾ ਸੀਤਾਰਮਣ ਨੇ ਵਿਅਤਨਾਮ ਦੇ ਰੱਖਿਆ ਮੰਤਰੀ ਜਨਰਲ ਨੋ ਜੁਆਨ ਲਿਚ, ਮਿਆਂਮਾਰ ਦੇ ਆਪਣੇ ਹਮ-ਰੁਤਬਾ ਲੈਫੀਨੈਂਟ ਜਨਰਲ ਸੀਨ ਵੀਨ ਅਤੇ ਆਸਟ੍ਰੇਲੀਆ ਦੀ ਰੱਖਿਆ ਮੰਤਰੀ ਮੈਰੀਸਾ ਪਾਯਨੇ ਨਾਲ ਭੇਂਟ ਕੀਤੀ।
ਸੀਤਾਰਮਣ ਨਾਲ ਆਪਣੀ ਬੈਠਕ ਤੋਂ ਬਾਅਦ ਪਾਯਨੇ ਨੇ ਟਵੀਟ ਕੀਤਾ, ''ਭਾਰਤ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨਾਲ ਮਿਲ ਕੇ ਮੈਨੂੰ ਬਹੁਤ ਖੁਸੀਂ ਹੋਈ। ਵਿਆਪਕ ਚਰਚਾ ਹੋਈ ਅਤੇ ਮੈਨੂੰ ਇਕੱਠੇ ਮਿਲ ਕੇ ਕੰਮ ਕਰਨ ਦੀ ਉਮੀਦ ਹੈ।'' ਮੰਤਰੀ ਨੇ ਰੂਸ ਦੀ ਰੱਖਿਆ ਮੰਤਰੀ ਜਨਰਲ ਸੇਰਗੇਈ ਸ਼ੋਯਗੂ ਨਾਲ ਵੀ ਗੱਲਬਾਤ ਕੀਤੀ। ਰੂਸ ਭਾਰਤ ਦਾ ਮਹੱਤਵਪੂਰਨ ਰੱਖਿਆ ਭਾਗੀਦਾਰ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਸਿੰਗਾਪੁਰ ਦੇ ਰੱਖਿਆ ਮੰਤਰੀ ਨੇਂਗ ਇੰਗ ਹੇਨ ਨਾਲ ਵੀ ਮੁਲਾਕਾਤ ਕੀਤੀ ਅਤੇ ਰੱਖਿਆ ਖੇਤਰ ਵਿਚ ਦੋ-ਪੱਖੀ ਸਬੰਧਾਂ ਨੂੰ ਹੋਰ ਅੱਗੇ ਵਧਾਉਣ ਲਈ ਗੱਲਬਾਤ ਕੀਤੀ।
ਉਦਯੋਗ ਜਗਤ ਦੀ ਮੰਗ ਦੇ ਹਿਸਾਬ ਨਾਲ ਨੌਜਵਾਨਾਂ ਨੂੰ ਸਿੱਖਿਆ ਦੇਣ ਦੀ ਲੋੜ- ਸਿਸੌਦੀਆ
NEXT STORY