ਮੁੰਬਈ - ਮਹਾਰਾਸ਼ਟਰ ਦੇ ਚੰਦਰਪੁਰ ਵਿੱਚ ਸਮੇਂ 'ਤੇ ਇਲਾਜ ਨਾ ਮਿਲਣ ਨਾਲ ਇੱਕ 40 ਸਾਲਾ ਵਿਅਕਤੀ ਦੀ ਮੌਤ ਹੋ ਗਈ। ਪਰਿਵਾਰ ਐਤਵਾਰ ਤੋਂ ਹੀ ਮਰੀਜ਼ ਨੂੰ ਕਾਰ ਵਿੱਚ ਬਿਠਾ ਕੇ ਸ਼ਹਿਰ ਦੇ ਹਰ ਹਸਪਤਾਲ ਦੇ ਚੱਕਰ ਕੱਟਦੇ ਰਹੇ ਪਰ ਫਿਰ ਵੀ ਉਨ੍ਹਾਂ ਨੂੰ ਨਾ ਬੈਡ ਮਿਲਿਆ ਅਤੇ ਨਾ ਹੀ ਆਕਸੀਜਨ। ਆਖ਼ਿਰਕਾਰ ਇਲਾਜ ਨਾ ਮਿਲਣ ਨਾਲ ਮਰੀਜ਼ ਨੇ ਸਰਕਾਰੀ ਕੋਵਿਡ ਹਸਪਤਾਲ ਸਾਹਮਣੇ ਆਪਣੀ ਹੀ ਕਾਰ ਵਿੱਚ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ- ਮੋਦੀ ਸਰਕਾਰ ਦਾ ਵੱਡਾ ਫੈਸਲਾ, 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲੱਗੇਗੀ ਵੈਕਸੀਨ
ਇੱਕ ਪਾਸੇ ਚੰਦਰਪੁਰ ਵਿੱਚ ਕੋਰੋਨਾ ਬੇਲਗਾਮ ਹੋ ਗਿਆ ਹੈ। ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਹੀ ਜਾ ਰਹੀ ਹੈ। ਆਲਮ ਇਹ ਹੈ ਕਿ ਹਸਪਤਾਲਾਂ ਵਿੱਚ ਨਾ ਬੇਡ ਹੈ, ਨਾ ਹੀ ਆਕਸੀਜਨ ਅਤੇ ਨਾ ਹੀ ਇਲਾਜ ਲਈ ਦਵਾਈਆਂ ਮਿਲ ਪਾ ਰਹੀਆਂ ਹਨ। ਇਲਾਜ ਦੀ ਅਣਹੋਂਦ ਵਿੱਚ ਰੋਜ਼ਾਨਾ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਰਹੀ ਹੈ।
ਇਹ ਵੀ ਪੜ੍ਹੋ- ਮੋਦੀ ਸਰਕਾਰ ਦਾ ਵੱਡਾ ਫੈਸਲਾ, 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲੱਗੇਗੀ ਵੈਕਸੀਨ
ਉਥੇ ਹੀ, ਇਸ ਵਿੱਚ ਚੰਦਰਪੁਰ ਦੇ ਨਗੀਨਾ ਬਾਗ ਇਲਾਕੇ ਵਿੱਚ ਰਹਿਣ ਵਾਲੇ 40 ਸਾਲਾ ਪ੍ਰਵੀਣ ਦੁਰਗੇ ਦੀ ਐਤਵਾਰ ਨੂੰ ਅਚਾਨਕ ਸਿਹਤ ਖਰਾਬ ਹੋ ਗਈ। ਪਰਿਵਾਰ ਵਾਲਿਆਂ ਨੇ ਸ਼ਹਿਰ ਦੇ ਸਾਰੇ ਹਸਪਤਾਲ ਦੇ ਚੱਕਰ ਕੱਟੇ ਪਰ ਕਿਤੇ ਵੀ ਇਲਾਜ ਨਹੀਂ ਮਿਲਿਆ। ਆਖ਼ਿਰਕਾਰ ਬੇਬਸ ਹੋ ਕੇ ਪਰਿਵਾਰ ਵਾਲਿਆਂ ਨੇ ਸਰਕਾਰੀ ਕੋਵਿਡ ਹਸਪਤਾਲ ਸਾਹਮਣੇ ਲਿਆ ਕੇ ਗੱਡੀ ਖੜ੍ਹੀ ਕਰ ਦਿੱਤੀ ਅਤੇ ਡਾਕਟਰਾਂ ਨੂੰ ਲੱਭਣ ਲੱਗੇ ਪਰ ਇਸੇ ਦੌਰਾਨ ਮਰੀਜ਼ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ- ਕੋਰੋਨਾ ਟੀਕਾ ਲਗਵਾਉਣ ਤੋਂ ਬਾਅਦ ਵੀ ਪਾਜ਼ੇਟਿਵ ਹੋਏ ਤਾਂ ਨਹੀਂ ਜਾਣਾ ਪਵੇਗਾ ਹਸਪਤਾਲ, ਇੰਝ ਹੋਵੋਗੇ ਠੀਕ
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਵੀ ਹਸਪਤਾਲ ਵਿੱਚ ਬੈਡ ਨਾ ਮਿਲਣ ਨਾਲ ਇੱਕ ਮਰੀਜ਼ ਦੀ ਬੱਸ ਸਟਾਪ ਦੇ ਸ਼ੈੱਡ ਵਿੱਚ ਮੌਤ ਹੋ ਗਈ ਸੀ। ਚੰਦਰਪੁਰ ਵਿੱਚ ਰੋਜ਼ਾਨਾ 1500 ਤੋਂ ਵੀ ਜ਼ਿਆਦਾ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। 11000 ਦੇ ਕਰੀਬ ਸਰਗਰਮ ਮਰੀਜ਼ ਹਨ। ਉਥੇ ਹੀ 600 ਤੋਂ ਵੀ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਸਿਹਤ ਸੇਵਾ ਪੂਰੀ ਤਰ੍ਹਾਂ ਫੇਲ ਹੁੰਦੀ ਨਜ਼ਰ ਆ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਦਿੱਲੀ ਗੁਰਦੁਆਰਾ ਕਮੇਟੀ ਵਲੋਂ ਲੋੜਵੰਦਾਂ ਲਈ ਮੁੜ ਲੰਗਰ ਦੀ ਸੇਵਾ ਸ਼ੁਰੂ ਕਰਨ ਦਾ ਐਲਾਨ
NEXT STORY