ਨਵੀਂ ਦਿੱਲੀ- ਸੰਸਦ ਦੇ ਮਾਨਸੂਨ ਸੈਸ਼ਨ ਦੇ 15ਵੇਂ ਦਿਨ ਮੰਗਲਵਾਰ ਲੋਕ ਸਭਾ ’ਚ ਬੇਭਰੋਸਗੀ ਮਤੇ ’ਤੇ ਚਰਚਾ ਦੌਰਾਨ ਸੱਤਾ ਤੇ ਵਿਰੋਧੀ ਧਿਰ ਆਹਮੋ-ਸਾਹਮਣੇ ਹੋਈਆਂ। ਚਰਚਾ ਸ਼ਾਮ 6 ਵਜੇ ਤੱਕ ਜਾਰੀ ਰਹੀ। ਸਭ ਤੋਂ ਪਹਿਲਾਂ ਮਤਾ ਪੇਸ਼ ਕਰਨ ਵਾਲੇ ਕਾਂਗਰਸ ਦੇ ਸੰਸਦ ਮੈਂਬਰ ਗੌਰਵ ਗੋਗੋਈ ਨੇ 35 ਮਿੰਟ ਭਾਸ਼ਣ ਦਿੱਤਾ। ਉਨ੍ਹਾਂ ਮਣੀਪੁਰ ਹਿੰਸਾ ਤੋਂ ਲੈ ਕੇ ਵਿਦੇਸ਼ ਨੀਤੀ ਤੱਕ ਦੇ ਮੁੱਦਿਆਂ ’ਤੇ ਸਰਕਾਰ ਨੂੰ ਘੇਰਿਆ।
ਇਹ ਵੀ ਪੜ੍ਹੋ- ਮੋਦੀ ਸਰਕਾਰ ਖ਼ਿਲਾਫ਼ ਦੂਜੀ ਵਾਰ ਲਿਆਂਦਾ ਗਿਆ ਬੇਭਰੋਸਗੀ ਮਤਾ, ਜਾਣੋ ਇਸ ਦੀਆਂ ਅਹਿਮ ਗੱਲਾਂ
ਗੋਗੋਈ ਨੇ ਕਿਹਾ ਕਿ ਮਤਾ ਲਿਆਉਣ ਦਾ ਮਕਸਦ ਪੀ. ਐੱਮ. ਦਾ ਮੌਨ ਤੋੜਨਾ ਹੈ। ਗੋਗੋਈ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਹ ਮੰਨਣਾ ਹੋਵੇਗਾ ਕਿ ਉਨ੍ਹਾਂ ਦੀ 'ਡਬਲ ਇੰਜਣ' ਵਾਲੀ ਸਰਕਾਰ ਮਣੀਪੁਰ ਵਿੱਚ ਫੇਲ ਹੋ ਗਈ ਹੈ। ਇਸੇ ਕਾਰਨ ਮਣੀਪੁਰ ਵਿੱਚ 150 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਦੇ ਮੁੱਖ ਮੰਤਰੀ ਜਿਨ੍ਹਾਂ ਨੂੰ ਗੱਲਬਾਤ, ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਬਣਾਉਣਾ ਚਾਹੀਦਾ ਸੀ, ਨੇ ਪਿਛਲੇ 2-3 ਦਿਨਾਂ ਵਿੱਚ ਭੜਕਾਊ ਕਦਮ ਚੁੱਕੇ ਹਨ, ਜਿਸ ਨਾਲ ਸਮਾਜ ਵਿੱਚ ਤਣਾਅ ਪੈਦਾ ਹੋ ਗਿਆ ਹੈ।
ਇਹ ਵੀ ਪੜ੍ਹੋ- ਮੋਦੀ ਸਰਕਾਰ ਖ਼ਿਲਾਫ਼ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਨੂੰ ਲੋਕ ਸਭਾ ਸਪੀਕਰ ਨੇ ਦਿੱਤੀ ਮਨਜ਼ੂਰੀ
ਗੋਗੋਈ ਨੇ ਸਰਕਾਰ ਤੋਂ ਪੁੱਛਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਮਣੀਪੁਰ ਦਾ ਦੌਰਾ ਕਿਉਂ ਨਹੀਂ ਕੀਤਾ? ਮਣੀਪੁਰ ’ਤੇ ਬੋਲਣ ਲਈ 80 ਦਿਨ ਕਿਉਂ ਲੱਗੇ? ਜੇ ਬੋਲੇ ਤਾਂ ਸਿਰਫ 30 ਸਕਿੰਟ ਲਈ ਬੋਲੇ। ਅੱਜ ਤੱਕ ਹਮਦਰਦੀ ਦਾ ਕੋਈ ਸ਼ਬਦ ਨਹੀਂ ਬੋਲਿਆ। ਮਣੀਪੁਰ ਦੇ ਸੀ.ਐੱਮ. ਨੂੰ ਬਰਖਾਸਤ ਕਿਉਂ ਨਹੀਂ ਕੀਤਾ ਗਿਆ? ਉਨ੍ਹਾਂ ਕਿਹਾ ਕਿ ਜਦੋਂ ਗੁਜਰਾਤ ਵਿੱਚ ਸਿਆਸਤ ਕਰਨੀ ਸੀ ਤਾਂ ਇੱਕ ਵਾਰ ਨਹੀਂ ਦੋ ਵਾਰ ਸੀ. ਐਮ. ਬਦਲੇ। ਉਤਰਾਖੰਡ ਵਿਚ 3 ਵਾਰ ਬਦਲੇ, ਤ੍ਰਿਪੁਰਾ ਵਿਚ ਵੀ ਬਦਲਿਆ। ਮਣੀਪੁਰ ਦੇ ਸੀ. ਐੱਮ. ਨੂੰ ਕੀ ਵਿਸ਼ੇਸ਼ ਆਸ਼ੀਰਵਾਦ ਹਾਸਲ ਹੈ? ਉਹ ਖੁਦ ਮੰਨ ਰਹੇ ਹਨ ਕਿ ਇੰਟੈਲੀਜੈਂਸ ਫੇਲ੍ਹ ਹੋ ਗਈ ਹੈ।
ਇਹ ਵੀ ਪੜ੍ਹੋ- ਅਮਰੀਕਾ ਜਾਣ ਦੀ ਤਾਂਘ 'ਚ ਜਾਨ 'ਤੇ ਖੇਡ ਡੌਂਕੀ ਲਾਉਂਦੇ ਨੇ ਭਾਰਤੀ, ਪੜ੍ਹੋ ਇਕ ਬੇਵੱਸ ਪਿਤਾ ਦੀ ਕਹਾਣੀ
ਕਾਂਗਰਸ ਨੇ PM ਮੋਦੀ ਨੂੰ ਕੀਤੇ ਇਹ ਸਵਾਲ
ਪ੍ਰਧਾਨ ਮੰਤਰੀ ਨੇ ਮਣੀਪੁਰ ਦਾ ਦੌਰਾ ਕਿਉਂ ਨਹੀਂ ਕੀਤਾ?
ਪ੍ਰਧਾਨ ਮੰਤਰੀ ਨੂੰ ਮਣੀਪੁਰ ’ਤੇ ਬੋਲਣ ’ਚ 80 ਦਿਨ ਕਿਉਂ ਲੱਗੇ?
ਉਹ ਸਿਰਫ 30 ਸਕਿੰਟ ਬੋਲੇ, ਨਾ ਹਮਦਰਦੀ ਦਾ ਕੋਈ ਸ਼ਬਦ ਕਿਹਾ, ਨਾ ਸ਼ਾਂਤੀ ਦੀ ਅਪੀਲ ਕੀਤੀ, ਅਜਿਹਾ ਕਿਉਂ?
ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੂੰ ਅਹੁਦੇ ’ਤੇ ਕਿਉਂ ਬਣਾਈ ਰੱਖਿਆ?
ਗੁਜਰਾਤ, ਉੱਤਰਾਖੰਡ, ਤ੍ਰਿਪੁਰਾ ’ਚ ਸੀ. ਐੱਮ. ਬਦਲੇ ਗਏ ਪਰ ਮਣੀਪੁਰ ਦੇ ਮੁੱਖ ਮੰਤਰੀ ਨੂੰ ਹੁਣ ਤੱਕ ਕਿਉਂ ਨਹੀਂ ਬਦਲਿਆ ਗਿਆ?
ਇਹ ਕਿਹੋ ਜਿਹਾ ਰਾਸ਼ਟਰਵਾਦ ਹੈ, ਜੋ ਦੇਸ਼ ਨਾਲੋਂ ਜ਼ਿਆਦਾ ਸੱਤਾ ਨੂੰ ਮਹੱਤਵ ਦਿੰਦਾ ਹੈ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
6 ਸੂਬਿਆ ਦੀਆਂ 7 ਵਿਧਾਨ ਸਭਾ ਸੀਟਾਂ ’ਤੇ 5 ਸਤੰਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ
NEXT STORY