ਕੋਪਲ- ਕਰਨਾਟਕ ਦੇ ਕੋਪਲ ਜ਼ਿਲ੍ਹੇ 'ਚ ਸਥਿਤ ਇਕ ਗਲਰਜ਼ ਹੋਸਟਲ ਨੂੰ ਲੈ ਕੇ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਦੇ ਪਖ਼ਾਨੇ ਬਿਨਾਂ ਦਰਵਾਜ਼ਿਆਂ ਦੇ ਪਾਏ ਗਏ, ਜਿਸ ਕਾਰਨ ਸਿੱਖਿਆ ਵਿਭਾਗ ਭੜਕ ਗਿਆ ਹੈ। ਜਦੋਂ ਸ਼ਿਕਾਇਤਾਂ ਸਾਰੀਆਂ ਹੱਦਾਂ ਪਾਰ ਕਰ ਗਈਆਂ, ਤਾਂ ਅੰਤ ਵਿੱਚ ਜ਼ਿੰਮੇਵਾਰ ਅਧਿਕਾਰੀਆਂ ਨੇ ਦੌਰਾ ਕੀਤਾ ਅਤੇ ਸੱਚਾਈ ਸਾਹਮਣੇ ਆ ਗਈ। ਕੁੜੀਆਂ ਦੀ ਸੁਰੱਖਿਆਂ ਨਿਯਮਾਂ ਦੀ ਉਲੰਘਣਾ ਅਤੇ ਸਰਕਾਰੀ ਗਰਾਂਟਾਂ ਦੀ ਦੁਰਵਰਤੋਂ ਦੇ ਦੋਸ਼ਾਂ ਵਿਚ ਸਕੂਲ ਦੀ ਮੁੱਖ ਅਧਿਆਪਕਾ ਖਿਲਾਫ਼ ਸਸਪੈਂਡ ਦਾ ਆਦੇਸ਼ ਜਾਰੀ ਕੀਤਾ ਗਿਆ ਹੈ।
16 ਜਨਵਰੀ ਨੂੰ ਸੰਯੁਕਤ ਸਿੱਖਿਆ ਵਿਭਾਗ ਦੇ ਸਹਾਇਕ ਕੋਆਰਡੀਨੇਟਰ, ਐਚ. ਅੰਜਨੱਪਾ ਨੇ ਕੋਪਲ ਤਾਲੁਕ ਵਿਚ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਦਾ ਨਿਰੀਖਣ ਕੀਤਾ। ਨਿਰੀਖਣ ਦੌਰਾਨ ਹੋਸਟਲ ਦੇ ਪਖ਼ਾਨਿਆਂ ਵਿਚ ਦਰਵਾਜ਼ੇ ਨਹੀਂ ਸਨ। ਖਿੜਕੀਆਂ ਵਿਚ ਜਾਲੀ ਵੀ ਨਹੀਂ ਸੀ, ਜਿਸ ਕਾਰਨ ਵਿਦਿਆਰਥਣਾਂ ਨੂੰ ਮੱਛਰਾਂ ਦੇ ਕੱਟਣ ਕਾਰਨ ਸਿਹਤ ਸਮੱਸਿਆਵਾਂ ਦਾ ਖ਼ਤਰਾ ਸੀ। ਸਿੱਖਿਆ ਵਿਭਾਗ ਦੇ ਸਹਾਇਕ ਕੋਆਰਡੀਨੇਟਰ ਦੀ ਰਿਪੋਰਟ ਦੇ ਆਧਾਰ 'ਤੇ ਡਿਪਟੀ ਡਾਇਰੈਕਟਰ ਆਫ਼ ਪਬਲਿਕ ਐਜੂਕੇਸ਼ਨ (DDPI) ਸ਼੍ਰੀਸ਼ੈਲ ਬਿਰਾਦਰ ਨੇ 20 ਜਨਵਰੀ ਨੂੰ ਅਧਿਆਪਕ ਨੂੰ ਸਸਪੈਂਡ ਕਰਨ ਦਾ ਹੁਕਮ ਵੀ ਦਿੱਤਾ। ਹਾਲਾਂਕਿ ਇਹ ਹੁਕਮ ਸਿਰਫ਼ ਕਾਗਜ਼ਾਂ 'ਚ ਹੀ ਹੈ, ਇਸ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਹੈ।
ਇਹ ਸਕੂਲ ਕੇਂਦਰ ਸਰਕਾਰ ਵਲੋਂ ਚਲਾਇਆ ਜਾਂਦਾ ਹੈ ਅਤੇ ਸਰਕਾਰੀ ਗ੍ਰਾਂਟਾਂ 'ਤੇ ਚੱਲਦਾ ਹੈ ਪਰ ਸਮੱਸਿਆ ਸਿਰਫ਼ ਇਹ ਨਹੀਂ ਹੈ ਕਿ ਸਹੂਲਤਾਂ ਦੀ ਘਾਟ ਹੈ। ਇੱਥੇ ਬੱਚਿਆਂ ਨੂੰ ਉਹ ਨਹੀਂ ਮਿਲ ਰਿਹਾ ਜੋ ਉਨ੍ਹਾਂ ਨੂੰ ਮਿਲਣਾ ਚਾਹੀਦਾ ਸੀ। ਸਰਕਾਰ ਵੱਲੋਂ ਮੁਫ਼ਤ ਭੇਜੇ ਗਏ ਨਾਰੀਅਲ ਤੇਲ, ਨੋਟਬੁੱਕ ਅਤੇ ਟਰੈਕਸੂਟ ਅਜੇ ਪੂਰੀ ਤਰ੍ਹਾਂ ਵੰਡੇ ਨਹੀਂ ਗਏ ਹਨ। ਸਰਕਾਰੀ ਫੰਡਾਂ ਦੀ ਸਹੀ ਵਰਤੋਂ ਨਹੀਂ ਕੀਤੀ ਗਈ ਅਤੇ ਕਈ ਦਸਤਾਵੇਜ਼ ਵੀ ਸ਼ੱਕ ਦੇ ਘੇਰੇ ਵਿਚ ਹਨ।
JDU ਆਗੂ ਦਾ ਗੋਲੀ ਮਾਰ ਕੇ ਕਤਲ
NEXT STORY