ਲਖਨਊ - ਉੱਤਰ ਪ੍ਰਦੇਸ਼ ਸਰਕਾਰ ਦੁਰਗਾ ਪੂਜਾ ਦੇ ਪ੍ਰਬੰਧ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਦੁਰਗਾ ਪੂਜਾ ਦੇ ਜਨਤਕ ਪ੍ਰਬੰਧ 'ਤੇ ਰੋਕ ਲਗਾ ਦਿੱਤੀ ਹੈ। ਉਥੇ ਹੀ ਰਾਮਲੀਲਾ ਮੰਚ ਨੂੰ ਸ਼ਰਤਾਂ ਨਾਲ ਮਨਜ਼ੂਰੀ ਦਿੱਤੀ ਗਈ ਹੈ। ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਦੋ ਦੋ ਵੱਡੇ ਸਮਾਗਮਾਂ ਦੁਰਗਾ ਪੂਜਾ ਅਤੇ ਰਾਮਲੀਲਾ ਨੂੰ ਲੈ ਕੇ ਗਾਈਡਲਾਈਨਸ ਜਾਰੀ ਕੀਤੀਆਂ ਹਨ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਲੋਕ ਆਪਣੇ ਘਰਾਂ 'ਚ ਦੁਰਗਾ ਮੂਰਤੀ ਦੀ ਸਥਾਪਨਾ ਕਰ ਸਕਦੇ ਹਨ।
ਨਵਰਾਤਰੀ ਦੇ ਜਨਤਕ ਪ੍ਰੋਗਰਾਮਾਂ 'ਤੇ ਰੋਕ
ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਸੋਮਵਾਰ ਨੂੰ ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਆਦੇਸ਼ ਦਿੱਤਾ ਹੈ ਕਿ ਨਵਰਾਤਰੀ 'ਤੇ ਕੋਈ ਵੀ ਜਨਤਕ ਪ੍ਰਬੰਧ ਸੜਕਾਂ ਜਾਂ ਪੰਡਾਲਾਂ 'ਚ ਨਹੀਂ ਹੋਵੇਗਾ। ਸੀ.ਐੱਮ. ਯੋਗੀ ਨੇ ਕਿਹਾ ਕਿ ਲੋਕ ਆਪਣੇ ਘਰਾਂ 'ਚ ਦੁਰਗਾ ਮੂਰਤੀ ਦੀ ਸਥਾਪਨਾ ਕਰ ਸਕਦੇ ਹਨ। ਆਦੇਸ਼ ਮੁਤਾਬਕ, ਦੁਰਗਾ ਪੂਜਾ ਦੌਰਾਨ ਕੋਈ ਵੀ ਜੁਲੂਸ ਨਹੀਂ ਕੱਢਿਆ ਜਾਵੇਗਾ ਅਤੇ ਸੂਬੇ 'ਚ ਕਿਸੇ ਵੀ ਮੇਲੇ ਦਾ ਪ੍ਰਬੰਧ ਨਹੀਂ ਹੋਵੇਗਾ। ਸੀ.ਐੱਮ. ਨੇ ਕਿਹਾ ਕਿ ਦੁਰਗਾ ਪੂਜਾ ਦੇ ਜਨਤਕ ਪੰਡਾਲਾਂ 'ਤੇ ਇਸ ਲਈ ਰੋਕ ਹੈ ਤਾਂ ਕਿ ਭੀੜ ਇਕੱਠੀ ਨਾ ਹੋਵੇ। ਰਾਮਲੀਲਾ ਸਥਾਨਾਂ 'ਤੇ 100 ਤੋਂ ਜ਼ਿਆਦਾ ਦਰਸ਼ਕ ਇਕੱਠੇ ਨਹੀਂ ਹੋ ਸਕਣਗੇ। ਜਿਹੜੇ ਦਰਸ਼ਕ ਰਾਮਲੀਲਾ ਦੇਖਣਗੇ ਉਨ੍ਹਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਰਾਮਲੀਲਾ ਥਾਂ 'ਤੇ ਅਤੇ ਲੋਕਾਂ ਨੂੰ ਸੈਨਿਟੇਸ਼ਨ ਕਰਨਾ ਜ਼ਰੂਰੀ ਹੋਵੇਗਾ। ਹਰ ਕਿਸੇ ਦੇ ਚਿਹਰੇ 'ਤੇ ਮਾਸਕ ਲੱਗਾ ਹੋਣਾ ਜ਼ਰੂਰੀ ਰਹੇਗਾ।
ਉਤਰਾਖੰਡ ਚਾਰਧਾਮ ਯਾਤਰਾ ਲਈ ਕੋਵਿਡ ਜਾਂਚ ਰਿਪੋਰਟ ਜ਼ਰੂਰੀ ਨਹੀਂ, ਇਹ ਹਨ ਨਿਯਮ
NEXT STORY