ਨਵੀਂ ਦਿੱਲੀ/ਜੇਨੇਵਾ (ਵਾਰਤਾ)— ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਕਿਹਾ ਹੈ ਕਿ ਘਰਾਂ 'ਚ ਰੱਖੇ ਪਾਲਤੂ ਜਾਨਵਰਾਂ ਤੋਂ ਕੋਰੋਨਾ ਵਾਇਰਸ 'ਕੋਵਿਡ-19' ਦੇ ਇਨਫੈਕਸ਼ਨ (ਲਾਗ) ਦਾ ਹੁਣ ਤੱਕ ਕੋਈ ਸਬੂਤ ਨਹੀਂ ਹੈ। ਡਬਲਿਊ. ਐੱਚ. ਓ. ਦੇ ਕੋਰੋਨਾ 'ਤੇ ਨਿਯਮਿਤ ਪੱਤਰਕਾਰ ਸੰਮੇਲਨ 'ਚ ਸੰਗਠਨ ਦੀ ਤਕਨੀਕੀ ਲੀਡ ਡਾ. ਮਰੀਆ ਵੈਨ ਕਾਰਖੋਵ ਨੇ ਇਕ ਪ੍ਰਸ਼ਨ ਦੇ ਉੱਤਰ 'ਚ ਕਿਹਾ ਕਿ ਇਨਸਾਨਾਂ ਤੋਂ ਪਾਲਤੂ ਜਾਨਵਰਾਂ ਨੂੰ ਕੋਰੋਨਾ ਦੇ ਇਨਫੈਕਸ਼ਨ ਦੇ ਸਬੂਤ ਮਿਲੇ ਹਨ ਪਰ ਉਨ੍ਹਾਂ ਤੋਂ ਇਨਫੈਕਸ਼ਨ ਹੋਣ ਦੇ ਕੋਈ ਸਬੂਤ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਤੋਂ ਉਨ੍ਹਾਂ ਦੇ ਘਰ 'ਚ ਰਹਿੰਦੇ ਪਾਲਤੂ ਜਾਨਵਰਾਂ ਦੇ ਪੀੜਤ ਹੋਣ ਦੀ ਸਾਨੂੰ ਜਾਣਕਾਰੀ ਹੈ। ਹਾਂਗਕਾਂਗ ਵਿਚ ਦੋ ਕੁੱਤਿਆਂ ਅਤੇ ਬੈਲਜ਼ੀਅਮ 'ਚ ਇਕ ਬਿੱਲੀ ਕੋਰੋਨਾ ਤੋਂ ਪੀੜਤ ਹੋਈ। ਨਿਊਯਾਰਕ ਦੇ ਚਿੜੀਆਘਰ ਵਿਚ ਇਕ ਬਾਘਿਨ ਪਿਛਲੇ ਦਿਨੀਂ ਕੋਰੋਨਾ ਤੋਂ ਪੀੜਤ ਪਾਈ ਗਈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਾਲਤੂ ਜਾਨਵਰ ਕਿਵੇਂ ਪੀੜਤ ਹੁੰਦੇ ਹਨ, ਇਸ ਬਾਰੇ ਕਈ ਸਮੂਹ ਸੋਧ ਕਰ ਰਹੇ ਹਨ।
ਚੀਨ ਦੇ ਵੁਹਾਨ 'ਚ ਬਿੱਲੀਆਂ 'ਤੇ ਇਕ ਅਧਿਐਨ 'ਚ ਪਾਇਆ ਗਿਆ ਕਿ ਉਹ ਕੋਰੋਨਾ ਤੋਂ ਪੀੜਤ ਹੋ ਸਕਦੀਆਂ ਹਨ ਪਰ ਪਾਲਤੂ ਜਾਨਵਰਾਂ ਤੋਂ ਇਨਸਾਨਾਂ ਤਕ ਇਨਫੈਕਸ਼ਨ ਪਹੁੰਚਣ ਦੇ ਹੁਣ ਤਕ ਕੋਈ ਸਬੂਤ ਨਹੀਂ ਮਿਲੇ ਹਨ। ਡਬਲਿਊ. ਐੱਚ. ਓ. ਦੇ ਸਿਹਤ ਬਿਪਤਾ ਪ੍ਰੋਗਰਾਮ ਦੇ ਕਾਰਜਕਾਰੀ ਡਾਇਰੈਕਟਰ ਮਿਕਾਈਲ ਜੇ. ਰੇਯਾਨ ਨੇ ਕਿਹਾ ਕਿ ਲੋਕ ਪਾਲਤੂ ਜਾਨਵਰਾਂ ਤੋਂ ਇਨਫੈਕਸ਼ਨ ਦੀ ਸੰਭਾਵਨਾ ਨੂੰ ਲੈ ਕੇ ਚਿੰਤਤ ਹਨ ਪਰ ਹੁਣ ਤਕ ਉਨ੍ਹਾਂ ਦੇ ਵਾਇਰਸ ਦਾ ਵਾਹਕ ਹੋਣ ਦਾ ਸਬੂਤ ਨਹੀਂ ਹੈ। ਉਨ੍ਹਾਂ ਨਾਲ ਲੋਕਾਂ ਨੂੰ ਚੰਗਾ ਵਿਵਹਾਰ ਬਣਾ ਕੇ ਰੱਖਣਾ ਚਾਹੀਦਾ ਹੈ।
ਦਿੱਲੀ ਪੁਲਸ ਦਾ ਹੈੱਡ ਕਾਂਸਟੇਬਲ ਕੋਰੋਨਾ ਪਾਜ਼ੀਟਿਵ, IGI ਏਅਰਪੋਰਟ 'ਤੇ ਸੀ ਤਾਇਨਾਤ
NEXT STORY