ਨਵੀਂ ਦਿੱਲੀ—ਦੇਸ਼ ਦੇ 5 ਹੋਰ ਹਵਾਈ ਅੱਡਿਆਂ ਨੇ ਮੁਸਾਫਿਰਾਂ ਦੇ ਹੈਂਡਬੈਗ 'ਤੇ ਟੈਗ ਅਤੇ ਮੋਹਰ ਲਗਾਉਣ ਦੀ ਵਿਵਸਥਾ ਖਤਮ ਕਰ ਦਿੱਤੀ ਹੈ। ਇਸ ਤਰ੍ਹਾਂ ਅਜਿਹੇ ਹਵਾਈ ਅੱਡਿਆਂ ਦੀ ਕੁਲ ਗਿਣਤੀ 42 ਹੋ ਗਈ ਹੈ। ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐੱਸ. ਐੱਫ.) ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਸੂਚੀ ਵਿਚ ਸ਼ਾਮਲ 5 ਨਵੇਂ ਹਵਾਈ ਅੱਡਿਆਂ ਵਿਚ ਮੱਧ ਪ੍ਰਦੇਸ਼ ਦਾ ਖਜ਼ੂਰਾਹੋ, ਛੱਤੀਸਗੜ੍ਹ ਦਾ ਰਾਏਪੁਰ, ਆਸਾਮ ਦਾ ਜੋਰਹਾਟ, ਨਾਗਾਲੈਂਡ ਦਾ ਦੀਮਾਪੁਰ ਅਤੇ ਮੇਘਾਲਿਆ ਦਾ ਸ਼ਿਲਾਂਗ ਹਵਾਈ ਅੱਡੇ ਸ਼ਾਮਲ ਹਨ। ਦੇਸ਼ ਦੇ ਕੁਲ 60 ਹਵਾਈ ਅੱਡਿਆਂ ਦੀ ਸੁਰੱਖਿਆ ਸੀ. ਆਈ. ਐੱਸ. ਐੱਫ. ਦੇ ਹੱਥ ਵਿਚ ਹੈ।
ਹਜੂਮੀ ਕਤਲ : ਸਖਤ ਹੋਈ ਸਰਕਾਰ, ਕੀਤਾ ਚਾਰ ਮੈਂਬਰੀ ਕਮੇਟੀ ਦਾ ਗਠਨ
NEXT STORY